ਨੰਗਲ ਵਿਖੇ ਵੱਖੋ-ਵੱਖ ਮੁਕਾਬਲੇ ਕਰਵਾ ਕੇ ਮਨਾਈਆਂ ਤੀਆਂ ਇੰਟਰਨੈਸ਼ਨਲ ਗਾਇਕਾ ਰਿੰਸੀ ਸ਼ੇਰਗਿੱਲ ਨੇ ਕੀਤੀ ਜੱਜ ਵਜੋਂ ਸ਼ਿਰਕਤ

ਨੰਗਲ, (ਸਮਾਜ ਵੀਕਲੀ)  (ਗੁਰਬਿੰਦਰ ਸਿੰਘ ਰੋਮੀ): ਨੰਗਲ ਵਿਖੇ ਸਮਾਜ ਸੇਵਿਕਾ ਸਰਬਜੀਤ ਕੌਰ ਤੇ ਸਾਥਣਾਂ ਨੇ ਤੀਆਂ ਦਾ ਤਿਉਹਾਰ ਵੱਖੋ-ਵੱਖ ਸਭਿਆਚਾਰਕ ਮੁਕਾਬਲੇ ਕਰਵਾ ਕੇ ਮਨਾਇਆ। ਜਿੱਥੇ ਬੀਬੀਆਂ ਤੇ ਬੱਚਿਆਂ ਦੇ ਗਿੱਧਾ, ਭੰਗੜਾ ਅਤੇ ਮਹਿੰਦੀ ਲਗਾਉਣ ਆਦਿ ਮੁਕਾਬਲੇ ਕਰਵਾਏ ਗਏ। ਜਿੱਥੇ ਇੰਟਰਨੈਸ਼ਨਲ ਗਾਇਕਾ ਰਿੰਸੀ ਸ਼ੇਰਗਿੱਲ (ਫਾਊਂਡਰ: ਆਰ.ਐੱਸ.ਜੀ. ਦਵਾਰਕਾ ਪ੍ਰੋਡਕਸ਼ਨ) ਨੇ ਜੱਜ ਵਜੋਂ ਸ਼ਿਰਕਤ ਕੀਤੀ। ਇਸੇ ਦੌਰਾਨ ਨਿਰਮਲਾ ਗੌਤਮ ਪਤਨੀ ਡਾ. ਸੰਜੀਵ ਗੌਤਮ ਸੀਨੀਅਰ ਆਗੂ ਆਮ ਆਦਮੀ ਪਾਰਟੀ ਮੁੱਖ ਮਹਿਮਾਨ ਅਤੇ ਸ਼ੁਭਾਸ਼ ਕਪਿਲਾ ਸੰਸਥਾਪਕ ਕਪਿਲਾ ਆਰਟ ਗਰੁੱਪ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਭਾਰੀ ਗਿਣਤੀ ਵਿੱਚ ਪਹੁੰਚੀਆਂ ਬੀਬੀਆਂ ਨੇ ਖੂਬ ਰੌਣਕਾਂ ਲਾਈਆਂ। ਪ੍ਰੰਪਰਾਵਾਦੀ ਗੀਤ-ਸੰਗੀਤ ਦੇ ਨਾਲ਼ ਨਾਲ਼ ਰਿੰਸੀ ਸ਼ੇਰਗਿੱਲ ਨੇ ਵੀ ਆਪਣੇ ਗੀਤਾਂ ਨਾਲ਼ ਖੂਬ ਰੰਗ ਬੰਨ੍ਹਿਆ। ਸਟੇਜ ਸੰਚਾਲਨ ਦੀ ਜੁੰਮੇਵਾਰੀ ਸੰਜੀਵ ਭਾਰਦਵਜ ਨੇ ਬਾਖੂਬੀ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮੈਡੀਕਲ ਕਾਲਜ਼ ਵਿੱਚ ਬਲਤਾਕਾਰ ਅਤੇ ਕਤਲ ਦਾ ਮਾਮਲਾ ਰੋਸ ਵਜੋਂ ਸਿਵਲ ਹਸਪਤਾਲ ਮਾਨਸਾ ਦੀ ਓ.ਪੀ.ਡੀ ਕੀਤੀ ਬੰਦ
Next articleਅਣਗਿਣਤ ਜਾਨਾਂ ਦਾ ਕਾਤਲ ਬਣ ਰਿਹਾ ਮਿਲਾਵਟਖੋਰ: