HOME *ਨੰਦ ਲਾਲ ਨੇ ਖੱਟਿਆ ਨੇਤਰਦਾਨੀ ਅਤੇ ਸਰੀਰਦਾਨੀ ਹੋਣ ਦਾ ਮਾਣ*

*ਨੰਦ ਲਾਲ ਨੇ ਖੱਟਿਆ ਨੇਤਰਦਾਨੀ ਅਤੇ ਸਰੀਰਦਾਨੀ ਹੋਣ ਦਾ ਮਾਣ*

2
ਨੰਦ ਲਾਲ

ਰਾਏਕੋਟ   (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) ਬਲਾਕ ਰਾਏਕੋਟ ਤੋਂ ਡੇਰਾ ਸ਼ਰਧਾਲੂ ਦਾ ਮਰਨ ਉਪਰੰਤ ਅੱਖਾਂ ਦਾਨ ਅਤੇ ਸਰੀਰ ਦਾਨ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਅੱਜ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ  ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦਿਆਂ ਹੋਇਆਂ ਬਲਾਕ ਰਾਏਕੋਟ ਦੇ ਪਿੰਡ ਨਿਊ ਆਬਾਦੀ ਅਕਾਲਗੜ੍ਹ ਦੇ ਡੇਰਾ ਸ਼ਰਧਾਲੂ ਪ੍ਰੀਵਾਰ ਨੇ ਮ੍ਰਿਤਕ ਨੰਦ ਲਾਲ (63) ਦੀ ਮ੍ਰਿਤਕ ਦੇਹ ਨੂੰ  ਸਕੂਲ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਸ਼ਾਰਧਾ ਯੂਨੀਵਰਸਿਟੀ ਗ੍ਰੇਟਰ ਨੌਇਡਾ (ਯੂਪੀ) ਵਿਖੇ ਮੈਡੀਕਲ ਖੋਜਾਂ ਲਈ ਦਾਨ ਕਰ ਕੇ ਅਤੇ ਉਨਾਂ ਦੀਆਂ ਅੱਖਾਂ ਪੁਨਰਜੋਤ ਆਈ ਬੈਂਕ ਡਾ: ਰਮੇਸ਼ ਸੁਪਰ ਸਪੈਸ਼ਲਿਟੀ ਆਈ ਹਸਪਤਾਲ ਅਤੇ ਲੇਸਿਕ ਸੈਂਟਰ ਲੁਧਿਆਣਾ ਨੂੰ ਦਾਨ ਕਰਕੇ ਮ੍ਰਿਤਕ ਵੱਲੋਂ ਜਿਉਂਦੇ-ਜੀਅ ਕੀਤੇ ਹੋਏ ਪ੍ਰਣ ਨੂੰ ਪੂਰਾ ਕਰਦਿਆਂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਨੰਦ ਲਾਲ ਇੰਸਾਂ ਦਾ ਬੇਟਾ ਦੋ ਸਾਲ ਪਹਿਲਾਂ ਹੀ ਇੱਕ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਿਆ ਸੀ। ਨੰਦ ਲਾਲ ਆਪਣੇ ਪਿੱਛੇ ਆਪਣੀ ਧਰਮ ਪਤਨੀ,ਨੂੰਹ,ਦੋ ਬੇਟੀਆਂ, ਦੋ ਪੋਤੇ ਅਤੇ ਇੱਕ ਪੋਤੀ ਨੂੰ ਛੱਡ ਗਏ ਹਨ।ਅੱਜ ਉਹਨਾਂ ਦੀਆਂ ਅੱਖਾਂ ਪੁਨਰਜੋਤ ਆਈ ਬੈਂਕ ਨੂੰ ਦਾਨ ਕੀਤੀਆਂ ਗਈਆਂ ਆਈ ਬੈਂਕ ਦੇ ਇੰਚਾਰਜ ਡਾਕਟਰ ਰਛਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੀਆਂ ਅੱਖਾਂ ਦੋ ਇਨਸਾਨਾਂ ਦੀ ਹਨੇਰੀ ਜ਼ਿੰਦਗੀ ਨੂੰ ਰੌਸ਼ਨ ਕਰਨਗੀਆਂ ਤੇ ਜਿੰਨਾ ਚਿਰ ਉਹ ਇਨਸਾਨ ਜੀਵਤ ਰਹਿਣਗੇ ਉਹਨਾਂ ਦੀਆਂ ਅੱਖਾਂ ਇਸ ਰੰਗਲੀ ਦੁਨੀਆਂ ਨੂੰ ਦੇਖਦੀਆਂ ਰਹਿਣਗੀਆਂ ਇਸ ਤੇ ਉਹਨਾਂ ਨੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।  ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਨਗਰ ਵਿੱਚ ਦੀ ਪਰਿਕਰਮਾ ਦੌਰਾਨ ਸਰੀਰਦਾਨੀ ਨੰਦ ਲਾਲ  ਅਮਰ ਰਹੇ ਦੇ ਨਾਅਰੇ ਲਗਾਉਂਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਭੈਣ-ਭਾਈਆਂ ਦੀ ਅਗਵਾਈ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਰਵਾਨਾ ਕੀਤਾ ਗਿਆ। ਨੰਦ ਲਾਲ  ਦੀ ਧਰਮ ਪਤਨੀ ਮਾਤਾ ਪਰਮਜੀਤ ਨੇ ਦੱਸਿਆ ਕਿ ਸਾਨੂੰ ਉਨਾਂ ਤੇ ਮਾਣ ਹੈ ਕਿਉਂਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਉਹਨਾਂ ਦੁਆਰਾ ਦਾਨ ਕੀਤੀਆਂ ਅੱਖਾਂ ਨਾਲ ਦੋ ਹਨੇਰੀ ਜਿੰਦਗੀਆਂ ਨੂੰ ਰੌਸ਼ਨੀ ਮਿਲੇਗੀ। ਸੱਚੇ ਨਮਰ ਸੇਵਕ ਜਸਵੀਰ  ਲੁਧਿਆਣਾ, ਸੁਖਵਿੰਦਰ  ਹਾਂਸ ਕਲਾਂ ਤੇ ਭੈਣ ਪਰਮਜੀਤ , ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ।ਗੌਰਤਲਬ ਹੈ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਆਪਣੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਤੇ ਚੱਲਦਿਆਂ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਕਰ ਰਹੇ ਹਨ ਜਿਨ੍ਹਾਂ ਦੀ ਬਦੌਲਤ ਡੇਰਾ ਸੱਚਾ ਸੌਦਾ ਦਾ ਨਾਮ ਦੁਨੀਆਂ ਭਰ ਵਿੱਚ ਗੂੰਜ ਰਿਹਾ ਹੈ।  ਭੈਣ ਪਰਮਜੀਤ (ਹੈਪੀ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਰਾਏਕੋਟ ਵਿੱਚੋਂ ਇਹਨਾਂ ਸਮੇਤ ਹੁਣ ਤੱਕ 12 ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤੇ ਜਾ ਚੁੱਕੇ ਹਨ।  *ਕੀ ਕਹਿਣਾ ਹੈ ਪਿੰਡ ਦੇ ਪੰਚਾਇਤ ਮੈਂਬਰ ਦਾ:* ਜਦੋਂ ਇਸ ਸਬੰਧੀ ਪਿੰਡ ਦੇ ਪੰਚਾਇਤ ਮੈਂਬਰ ਸ: ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਨੰਦ ਲਾਲ ਦੇ ਪਰਿਵਾਰ ਵੱਲੋਂ ਉਨਾਂ ਦੀਆਂ ਅੱਖਾਂ ਨੂੰ ਆਈ ਬੈਂਕ ਲਈ ਅਤੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨਾ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ, ਇਸ ਨਾਲ ਨਗਰ ਅਤੇ ਸਮਾਜ ਨੂੰ ਇੱਕ ਵੱਖਰੀ ਸੇਧ ਮਿਲੇਗੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ, ਰਿਸ਼ਤੇਦਾਰ,ਪਿੰਡ ਵਾਸੀ,ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਭੈਣ-ਭਾਈ ਤੇ ਕਾਫ਼ੀ ਵੱਡੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਦੀ ਸਾਧ ਸੰਗਤ ਮੌਜੂਦ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੇਸ਼ ਦੇ ਇਸ ਰਾਜ ਵਿੱਚ ਫੈਲ ਗਈ ‘ਰਹੱਸਮਈ ਬਿਮਾਰੀ’, ਕੁਝ ਹੀ ਸਮੇਂ ਵਿੱਚ 20 ਲੋਕਾਂ ਦੀ ਮੌਤ; ਐਮਰਜੈਂਸੀ ਘੋਸ਼ਿਤ
Next articleਕੈਨੇਡਾ ਦੇ ਪੰਜਾਬੀ ਭਾਈਚਾਰੇ ਵਲੋਂ ਹੜ੍ਹ ਪੀੜਤਾਂ ਦੀ ਵੱਡੀ ਮੱਦਦ ਦਾ ਵਾਅਦਾ