ਨਾਨਕਸਰ ਹੋਮਿਓਪੈਥਿਕ ਡਿਸਪੈਂਸਰੀ ਦਾ ਉਦਘਾਟਨ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਕੀਤਾ

ਲੁਧਿਆਣਾ (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਮਨੁੱਖਤਾ ਦੀ ਸੇਵਾ ਲਈ ਸੰਤ ਬਾਬਾ ਹਰਭਜਨ ਸਿੰਘ ਜੀ ਵੱਲੋਂ ਲੜੀਵਾਰ ਚਲਾਈਆਂ ਜਾ ਰਹੀਆਂ ਡਿਸਪੈਂਸਰੀਆਂ ਵਿੱਚ ਵਾਧਾ ਕਰਦੇ ਹੋਏ ਸੁੱਖ ਸਾਗਰ ਚੈਰੀਟੇਬਲ ਸੁਸਾਇਟੀ ਵੱਲੋਂ ਹਲਕਾ ਆਤਮ ਨਗਰ ਅਧੀਨ ਪੈਂਦੇ ਇਲਾਕਾ ਰਾਮ ਨਗਰ, ਗਲੀ ਨੰ: 24 ਵਿਖੇ ਰਾਮਗੜ੍ਹੀਆ ਚੈਰੀਟੇਬਲ ਹਸਪਤਾਲ ਵਿਖੇ ਨਾਨਕਸਰ ਹੋਮਿਓਪੈਥਿਕ ਡਿਸਪੈਂਸਰੀ ਦਾ ਉਦਘਾਟਨ ਨਾਨਕਸਰ ਸੰਪਰਦਾਇ ਦੇ ਬਾਬਾ ਗੁਰਜੀਤ ਸਿੰਘ ਵੱਲੋਂ ਗੁਰਦੁਆਰਾ ਗੁਰੂ ਸ਼ਬਦ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਫ੍ਰੀ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸ਼ੂਗਰ, ਜੋੜਾਂ ਦੇ ਦਰਦ, ਸਰਵਾਈਕਲ, ਹਿਰਦੇ ਰੋਗ, ਪੱਥਰੀਆਂ, ਥਾਇਰਾਇਡ ਆਦਿ ਦਾ ਚੈਕਅੱਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ। ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ,  ਹਰਚਰਨ ਸਿੰਘ ਗੋਹਲਵੜੀਆ ਸਾਬਕਾ ਮੇਅਰ, ਸੁੱਖ ਸਾਗਰ ਚੈਰੀਟੇਬਲ ਸੋਸਾਇਟੀ ਜਗਰਾਉਂ ਦੇ ਸਰਪ੍ਰਸਤ ਜੱਥੇਦਾਰ ਬਾਬਾ ਈਸ਼ਰ ਸਿੰਘ ਜੀ (ਜੋੜਾ ਘਰ ਨਾਨਕਸਰ ਕਲੇਰਾਂ ਵਾਲੇ), ਚੇਅਰਮੈਨ ਹਰਨੇਕ ਸਿੰਘ ਸੋਇ, ਪ੍ਰਧਾਨ: ਡਾ:  ਬਲਵਿੰਦਰ ਸਿੰਘ ਪਲਾਹਾ , ਉਪ ਪ੍ਰਧਾਨ ਰਾਜਿੰਦਰ ਸਿੰਘ ਮਿੱਠਾ, ਜਨਰਲ ਸਕੱਤਰ: ਜਗਵਿੰਦਰ ਸਿੰਘ, ਡਾ: ਸ਼ਾਈਨੀ ਚਲੋਤਰਾ, ਕੁਲਦੀਪ ਸਿੰਘ, ਪ੍ਰਧਾਨ  ਹਰਦਿਆਲ ਸਿੰਘ ਭੰਮਰਾ, ਅਮੋਲਕ ਸਿੰਘ ਜੱਸਲ, ਅਰਵਿੰਦਰ ਸਿੰਘ ਧੰਜਲ, ਗੁਰਦੁਆਰਾ ਸਾਹਿਬ ਗੁਰ ਸ਼ਬਦ ਪ੍ਰਚਾਰ ਰਾਮ ਨਗਰ ਮੁੱਖ ਸੇਵਾਦਾਰ ਗੁਰਦਿਆਲ ਸਿੰਘ ਧੰਜਲ, ਸਤਨਾਮ ਸਿੰਘ ਵਿਰਦੀ, ਕੁਲਜੀਤ ਸਿੰਘ ਧੰਜਲ, ਤਜਿੰਦਰ ਸਿੰਘ ਬਾਗਾਂ, ਮਹਿੰਦਰ ਸਿੰਘ ਰੂਪਰਾਏ, ਜਗਤਾਰ ਸਿੰਘ ਸਹਿਗਲ ਮਨਜੀਤ ਸਿੰਘ ਘੜਿਆਲ, ਹਰਪ੍ਰੀਤ ਸਿੰਘ ਘੜਿਆਲ, ਹਰਮਨਪ੍ਰੀਤ ਸਿੰਘ ਭੰਮਰਾ, ਕੁਲਵਿੰਦਰ ਸਿੰਘ , ਅਰਵਿੰਦਰ ਸਿੰਘ ਧੰਜਲ,  ਰਣਜੀਤ ਸਿੰਘ ਉੱਭੀ, ਜੋਗਾ ਸਿੰਘ, ਅਮਨਦੀਪ ਸਿੰਘ ਘੜਿਆਲ, ਹਰਪਾਲ ਸਿੰਘ ਪ੍ਰਿੰਸ, ਹਰਜੀਤ ਸਿੰਘ ਜੰਡੂ, ਵਿਦਰਪਾਲ ਸਿੰਘ ਵਿਰਦੀ, ਜਗਦੇਵ ਸਿੰਘ, ਰਜਿੰਦਰ ਕੁਮਾਰ ਸ਼ਰਮਾ ਪ੍ਰਧਾਨ ਦੁਰਗਾ ਮਾਤਾ ਮੰਦਿਰ, ਹਕੀਕਤ ਬੱਸੀ ਵੀ ਹਾਜ਼ਰ ਸਨ।   ਫੋਟੋ: ਮੁਹੱਲਾ ਰਾਮ ਨਗਰ ਵਿਖੇ ਨਾਨਕਸਰ ਹੋਮਿਓਪੈਥਿਕ ਡਿਸਪੈਂਸਰੀ ਦਾ ਉਦਘਾਟਨ ਕਰਨ ਸਮੇਂ ਬਾਬਾ ਗੁਰਜੀਤ ਸਿੰਘ ਨਾਲ ਹਨ ਗੁਰਦਿਆਲ ਸਿੰਘ ਧੰਜਲ, ਡਾ.ਬਲਵਿੰਦਰ ਸਿੰਘ, ਕੁਲਜੀਤ ਸਿੰਘ ਧੰਜਲ, ਅਰਵਿੰਦਰ ਸਿੰਘ ਧੰਜਲ ਤੇ ਹੋਰ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮ੍ਰਿਤਕ ਫੌਜੀ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ, ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਕੀਤੀ ਜਾਵੇਗੀ – ਐਡਵੋਕੇਟ ਸੋਹੀ
Next articleਚੌਂਕੀ ਇੰਚਾਰਜ ਅੱਪਰਾ ਸਬ-ਇੰਸਪੈਕਟਰ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੂੰ ਕੀਤਾ ਸਨਮਾਨਿਤ