(ਸਮਾਜ ਵੀਕਲੀ)
ਉੱਠ ਭਾਈ ਮਰਦਾਨਿਆ ਵੇ,
ਨਾਨਕ ਨੂੰ ਲੱਭ ਕੇ ਲਿਆ।
ਅੱਜ ਫੇਰ ਹੜ੍ਹ ਆਇਆ
ਵੇ ਕੌਡੇ ਰਾਖ਼ਸ਼ਾਂ ਦਾ
ਰਹੇ ਕੱਚੇ ਆਦਮ ਨੂੰ ਖਾ।
ਭਾਗੋ ਘਰੇ ਕਰਨ
ਕਲੋਲਾਂ ਖੀਰ ਪੂੜੇ,
ਰੋਟੀ ਵੱਲੋਂ ਲਾਲੋ ਵੀ ਗਿਆ।
ਲਾਲੋ ਦੇ ਹਾਣੀਆਂ ਦਾ
ਖ਼ੂਨ ਚੂਸ-ਚੂਸ ਅੱਜ
ਭਾਗੋ ਰਿਹਾ ਲੰਗਰ ਲਗਾ।
ਸਿਖਰ ਦੁਪਹਿਰੇ ਡਾਕੇ
ਪੈਣ ਜਿਥੇਂ ਇਜ਼ਤਾਂ ਤੇ
ਧੀਆਂ ਦੇਣ ਕੁੱਖ ਚ ਮਰਾ।
ਦੇਸ਼ ਨੂੰ ਰਜਾਉਣ ਵਾਲਾ
ਕਾਮਾ ਭੁੱਖਾ ਮਰੇ ਇਥੇ,
ਪੈ ਗਿਆ ਖੁਦਕੁਸ਼ੀਆਂ ਦੇ ਰਾਹ।
ਚਿੱਟੇ ਨੇ ਖਾ ਲਏ
ਵਿਹਲੇ ਪੁੱਤ ਮਾਪਿਆਂ ਦੇ,
ਬਾਕੀ ਰਹੇ ਵਿਦੇਸ਼ਾਂ ਨੂੰ ਜਾ।
ਤੇਰਾ ਨਾਮ ਵਰਤ ਕੇ
ਨਾਵਾਂ ਕੱਠਾ ਕਰੀ ਜਾਂਦੇ,
ਦੁਕਾਨਾਂ ਤੇ ਨਾਨਕ ਲਿਖਾ।
ਕਿਰਤ ਕਰੋ, ਨਾਮ ਜਪੋ,
ਵੰਡ ਸਕੋ ਨਾਆਰਿਆ ਨੂੰ
ਤੇਰਿਆਂ ਹੀ ਦਿੱਤਾ ਹੈ ਭੁਲਾ।
ਜਿੰਨ੍ਹਾਂ ਅਪਣਾਇਆ ‘ਪੱਤੋ’
ਹੱਕ ਦੇਆ ਹੋਕਿਆਂ ਨੂੰ
ਅੱਜ ਨਾਸਤਿਕ ਰਹੇ ਨੇ ਅਖਵਾ।
ਪ੍ਰਸ਼ੋਤਮ ਪੱਤੋ, ਮੋਗਾ
9855038775.
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly