ਨੰਬਰਦਾਰਾਂ ਨੇ ਛੱਪੜ ਅਤੇ ਖੰਡਰ ਬਣ ਰਹੇ ਸਰਕਾਰੀ ਸਕੂਲ ਨੂੰ ਬਣਾਉਣ ਦਾ ਹੋਕਾ ਦਿੱਤਾ – ਯੂਨੀਅਨ

ਪਾਣੀ ਵਿੱਚ ਡੁੱਬੀ ਸਕੂਲ ਦੀ ਇਮਾਰਤ ਪਾਸ ਖੜੇ ਨੰਬਰਦਾਰ ਸਾਹਿਬਾਨ ਅਤੇ ਹੋਰ ਪਤਵੰਤੇ।

 ਟਿਕਟਾਂ ਦੇ ਦਾਅਵੇਦਾਰ ਸਕੂਲ ਬਣਵਾਉਣ ‘ਚ ਜ਼ੋਰ ਲਗਾਉਣ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ

(ਸਮਾਜ ਵੀਕਲੀ)-ਨੰਬਰਦਾਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਹੋਈ। ਯੂਨੀਅਨ ਪ੍ਰਧਾਨ ਅਸ਼ੋਕ ਸੰਧੂ ਨੇ ਇਤਿਹਾਸ ਰੱਚਦਿਆਂ ਇਸ ਵਾਰ ਮੀਟਿੰਗ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਨਹੀਂ ਕੀਤੀ ਬਲਕਿ ਖੰਡਰ ਅਤੇ ਛੱਪੜ ਬਣ ਰਹੇ ਨਿਰਮਾਣ ਅਧੀਨ ਸਰਕਾਰੀ ਸਕੂਲ ਦੀ ਬਿਲਡਿੰਗ ਸਾਹਮਣੇ ਕੀਤੀ ਗਈ ਤਾਂ ਜੋ ਸਰਕਾਰ ਅਤੇ ਇਲਾਕੇ ਦੇ ਜਿੰਮੇਵਾਰ ਲੋਕਾਂ ਦਾ ਧਿਆਨ ਸਰਕਾਰੀ ਸਕੂਲ ਬਣਵਾਉਣ ਵਾਸਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੇਂਦਰਿਤ ਕੀਤਾ ਜਾਵੇ।

ਗੌਰਤਲਬ ਹੈ ਕਿ ਇਹ ਸੀਨੀਅਰ ਸਰਕਾਰੀ ਸਕੂਲ ਕਰੀਬ ਡੇਢ ਦਹਾਕੇ ਤੋਂ ਆਪਣੀ ਹੋਂਦ ਲਈ ਤਰਸ ਰਿਹਾ ਹੈ ਅਤੇ ਸਕੂਲ ਦੀ ਇਮਾਰਤ ਉੱਪਰ ਸਰਕਾਰੀ 57 ਲੱਖ ਰੁਪਏ ਖ਼ਰਚ ਹੋਣ ਉਪਰੰਤ ਵੀ ਕੁਝ ਕੁ ਬੁਰੇ ਲੋਕਾਂ ਦੀਆਂ ਕੋਝੀਆਂ ਸੋਚਾਂ ਕਾਰਣ ਇਹ ਇਮਾਰਤ ਛੱਪੜ ਵਿੱਚ ਡੁੱਬੀ ਹੋਈ ਹੈ ਅਤੇ ਖੰਡਰ ਬਣ ਰਹੀ ਹੈ ਜਿਸ ਕਰਕੇ ਇਲਾਕੇ ਦੀਆਂ ਧੀਆਂ-ਭੈਣਾਂ ਅਤੇ ਹੋਰ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਵਾਸਤੇ ਦੂਰ-ਦੂਰਾਂਡੇ ਜਾਣਾ ਪੈਂਦਾ ਹੈ ਅਤੇ ਮਹਿੰਗੀ ਸਿੱਖਿਆ ਪ੍ਰਾਪਤ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਇਸ ਇਮਾਰਤ ਦੇ ਪਾਸ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵੀ ਚੱਲ ਰਿਹਾ ਹੈ ਜਿਸ ਵਿੱਚ ਕਰੀਬ 150 ਨੰਨ੍ਹੇ-ਮੁੰਨ੍ਹੇ ਬੱਚੇ ਪੜ੍ਹ ਰਹੇ ਹਨ, ਬੱਚੇ ਕਿਸੇ ਵਕਤ ਵੀ ਛੱਪੜ ਬਣੇ ਸਕੂਲ ਵਿੱਚ ਡਿੱਗਕੇ ਆਪਣੀ ਜਾਨ ਗੁਆ ਸਕਦੇ ਹਨ। ਸਰਕਾਰੀ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਅਤੇ ਤੁਰੰਤ ਪ੍ਰਭਾਵ ਨਾਲ ਛੱਪੜ ‘ਚ ਡੁੱਬੀ ਇਮਾਰਤ ਨੂੰ ਵਿੱਦਿਆ ਦਾ ਮੰਦਰ ਬਣਾਉਣ। ਜ਼ਿਲ੍ਹਾ ਪ੍ਰਧਾਨ ਨੇ ਇਲੈਕਸ਼ਨ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਟਿਕਟਾਂ ਲੈਣ ਉੱਪਰ ਜਿਨ੍ਹਾਂ ਜ਼ੋਰ ਲਗਾ ਰਹੇ ਹਨ ਜੇਕਰ 10 ਪ੍ਰਤੀਸ਼ਤ ਜ਼ੋਰ ਸਕੂਲ ਬਣਵਾਉਣ ਵਿੱਚ ਲਗਾਉਣ ਤਾਂ ਗ਼ਰੀਬ ਬੱਚਿਆਂ ਦੀ ਕਿਸਮਤ ਦਾ ਤਾਲਾ ਤੁਰੰਤ ਖੁੱਲ੍ਹ ਜਾਵੇ। ਕਰੀਬ ਇੱਕ ਘੰਟਾ ਚੱਲੀ ਮੀਟਿੰਗ ਵਿੱਚ ਨੰਬਰਦਾਰ ਸਾਹਿਬਾਨਾਂ ਨੇ ਚੰਨੀ ਸਰਕਾਰ ਖਿਲਾਫ਼ ਰੋਹ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੰਨੀ ਸਰਕਾਰ ਨੇ ਨੰਬਰਦਾਰਾਂ ਦੀ ਕੋਈ ਵੀ ਮੰਗ ਨਾ ਮੰਨ ਕੇ ਉਹਨਾਂ ਨਾਲ ਬੇਇਨਸਾਫ਼ੀ ਕੀਤੀ ਹੈ, ਲਿਹਾਜ਼ਾ ਵੋਟਾਂ ਦੌਰਾਨ ਚੰਨੀ ਸਰਕਾਰ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਸਿੱਖਿਆ ਮੰਤਰੀ ਪ੍ਰਗਟ ਸਿੰਘ ਖਿਲਾਫ਼ ਵੀ ਯੂਨੀਅਨ ਨੇ ਕਾਫ਼ੀ ਭੜਾਸ ਕੱਢੀ। ਮੀਟਿੰਗ ਵਿੱਚ 26 ਜਨਵਰੀ ਗਣਤੰਤਰ ਦਿਵਸ ਪੂਰੀ ਸ਼ਰਧਾ ਭਾਵ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਸਕੂਲ ਬਣਵਾਉਣ ਦੇ ਮੁੱਦੇ ਉੱਪਰ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਨੇ ਪੂਰੀ ਦਿਲਚਸਪੀ ਦਿਖਾਈ।

ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ, ਸਕੱਤਰ ਜਨਰਲ ਸੁਰਿੰਦਰ ਪਾਲ ਸਿੰਘ ਬੁਰਜ ਕੇਲਾ, ਪੀ.ਆਰ.ਓ ਜਗਨ ਨਾਥ ਚਾਹਲ, ਪ੍ਰੈਸ ਸਕੱਤਰ ਤਰਸੇਮ ਲਾਲ ਉੱਪਲ ਜਾਗੀਰ, ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਤੋਂ ਸੈਕਟਰੀ ਲਾਇਨ ਬਬਿਤਾ ਸੰਧੂ, ਚਾਰਟਰ ਮੈਂਬਰ ਲਾਇਨ ਆਂਚਲ ਸੰਧੂ ਸੋਖਲ, ਲਾਇਨ ਦਿਨਕਰ ਸੰਧੂ, ਲਾਇਨ ਜਸਪ੍ਰੀਤ ਸੰਧੂ, ਸਮਾਜਸੇਵੀ ਗੁਰਵਿੰਦਰ ਸੋਖਲ, ਨੰਬਰਦਾਰ ਕ੍ਰਮਵਾਰ ਜਸਵੰਤ ਸਿੰਘ ਜੰਡਿਆਲਾ ਜ਼ੋਨ ਇੰਚਾਰਜ, ਨੰਬਰਦਾਰ ਸੁਖਦੇਵ ਸਿੰਘ ਹਰਦੋਸ਼ੇਖ, ਬੱਗੜ ਰਾਮ ਬਿਲਗਾ, ਬੂਟਾ ਰਾਮ ਚੀਮਾਂ ਕਲਾਂ ਜ਼ੋਨ ਇੰਚਾਰਜ, ਦਲਜੀਤ ਸਿੰਘ ਭੱਲੋਵਾਲ, ਗੁਰਦੇਵ ਸਿੰਘ ਨਾਗਰਾ ਸਲਾਹਕਾਰ, ਭਜਨ ਲਾਲ ਪਬਮਾਂ ਸਲਾਹਕਾਰ, ਅਜੀਤ ਰਾਮ ਤਲਵਣ, ਜੀਤ ਰਾਮ ਸ਼ਾਮਪੁਰ, ਚਰਣ ਸਿੰਘ ਉੱਪਲ ਭੂਪਾ, ਆਤਮਾ ਰਾਮ ਭੰਡਾਲ ਬੂਟਾ, ਹਰਭਜਨ ਸਿੰਘ ਭੰਡਾਲ ਬੂਟਾ, ਭਜਨ ਲਾਲ ਕਾਦੀਆਂ, ਮਹਿੰਦਰ ਸਿੰਘ ਨਾਹਲ, ਪਰਮਜੀਤ ਸਿੰਘ ਰਾਜੋਵਾਲ, ਬਲਵਿੰਦਰ ਸਿੰਘ ਭੋਡੇ, ਰਮੇਸ਼ ਪਾਲ ਸ਼ੇਰਪੁਰ, ਸੀਤਲ ਦਾਸ ਰਾਜੋਵਾਲ, ਮਹਿੰਦਰ ਸਿੰਘ ਧਨੀ ਪਿੰਡ, ਅਮਰੀਕ ਸਿੰਘ ਧਨੀ ਪਿੰਡ, ਤੇਜੂ ਰਾਮ ਭੰਡਾਲ ਹਿੰਮਤ, ਬਲਜੀਤ ਰਾਮ ਰਾਵਾਂ, ਗੁਰਦੇਵ ਚੰਦ ਭੱਲੋਵਾਲ, ਗੁਰਦੇਵ ਸਿੰਘ ਉਮਰਪੁਰ ਕਲਾਂ, ਹਰਪਾਲ ਸਿੰਘ ਪੁਆਦੜਾ, ਕਸ਼ਮੀਰ ਚੰਦ ਧਨੀ ਪਿੰਡ, ਗੁਰਮੇਲ ਚੰਦ ਭੰਗਾਲਾ, ਹਰਮੇਲ ਚੰਦ ਦਾਦੂਵਾਲ, ਪ੍ਰੀਤ ਸਿੰਘ ਬੁਰਜ ਹਸਨ, ਦਿਲਾਵਰ ਸਿੰਘ ਗੁਮਟਾਲੀ ਅਤੇ ਨੂਰਮਹਿਲ ਨਿਵਾਸੀ ਅਮਨ ਕੁਮਾਰ ਮੌਜੂਦ ਸਨ ਜਿਹਨਾਂ ਨੇ ਲੋਹੜੀ ਦੀ ਧੂਣੀ ਲਗਾਕੇ ਸਰਬੱਤ ਦਾ ਭਲਾ ਮੰਗਿਆ ਅਤੇ ਪਰਮਾਤਮਾ ਪਾਸ ਸਕੂਲ ਮੁਕੰਮਲ ਹੋਣ ਲਈ ਅਰਦਾਸ ਕੀਤੀ।

 

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੇ ਸਾਲਾ ਸਾਹਿਬ ਨਹੀਂ ਮੰਨੇਂ !
Next article“ਕੈਨੇਡਾ ਤੋਂ ਪਾਕਿਸਤਾਨ”