ਨੰਬਰਦਾਰ ਯੂਨੀਅਨ ਅਤੇ ਲਾਇਨਜ਼ ਕਲੱਬ ਨੇ ਮਨੀਪੁਰ ਕਾਂਡ ਦੇ ਰੋਸ ਵਜੋਂ ਫੂਕਿਆ ਪੁਤਲਾ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ 

ਦੁਸ਼ਕਰਮ ਕਰਨ ਵਾਲੇ ਦੋਸ਼ੀਆਂ ਨੂੰ ਸ਼ਰ੍ਹੇਆਮ ਫਾਂਸੀ ਦਿੱਤੀ ਜਾਵੇ – ਲਾਇਨ ਸੋਮਿਨਾਂ ਸੰਧੂ ਕਲੱਬ ਪ੍ਰਧਾਨ ਡ੍ਰੀਮ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) 
 ਨੰਬਰਦਾਰ ਯੂਨੀਅਨ 643®️ ਦੇ ਜ਼ਿਲ੍ਹਾ ਜਲੰਧਰ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ 15 ਅਗਸਤ ਆਜ਼ਾਦੀ ਦਿਹਾੜਾ ਮਨਾਉਣ ਵਾਸਤੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਜ਼ੋਰਦਾਰ ਆਵਾਜ਼ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਨੰਬਰਦਾਰਾਂ ਦੀਆਂ ਚਿਰ ਕਾਲ ਤੋਂ ਲਟਕ ਰਹੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਮੰਨੇ, ਦੇਰ ਸਵੇਰੇ ਪੰਜਾਬ ਸਰਕਾਰ ਦੇ ਹਿੱਤ ਵਿੱਚ ਨਹੀਂ ਪੰਜਾਬ ਦੇ 35000 ਨੰਬਰਦਾਰ ਅਤੇ ਉਹਨਾਂ ਹੱਕ ਵਿੱਚ ਖੜ੍ਹਨ ਵਾਲੇ ਲੋਕ ਰੋਸ ਵਜੋਂ ਆਉਂਦੀਆਂ ਇਲੈਕਸ਼ਨਾਂ ਵਿੱਚ ਸਰਕਾਰ ਦਾ ਮਜ਼ਬੂਰਨ ਤਖ਼ਤਾ ਪਲਟ ਦੇਣਗੇ। ਨੰਬਰਦਾਰ ਜੱਥੇਬੰਦੀ ਦੇ ਆਗੂ ਸਕੱਤਰ ਜਨਰਲ ਸੁਰਿੰਦਰ ਪਾਲ ਸਿੰਘ ਸ਼ਿੰਦਾ, ਕੈਸ਼ੀਅਰ ਰਾਮ ਦਾਸ ਬਾਲੂ, ਪ੍ਰੈਸ ਸਕੱਤਰ ਤਰਸੇਮ ਲਾਲ, ਪੀ.ਆਰ.ਓ ਜਗਨ ਨਾਥ ਚਾਹਲ, ਸਲਾਹਕਾਰ ਗੁਰਪਾਲ ਸਿੰਘ ਸੈਦੋਵਾਲ ਨੇ ਕਿਹਾ ਕਿ ਸਰਕਾਰ ਨੰਬਰਦਾਰ ਵੱਲੋਂ ਬਣਾਏ ਗਏ ਸਰਬਰਾਹ ਨੂੰ ਪੱਕਿਆਂ ਤੌਰ ਤੇ ਨੰਬਰਦਾਰ ਨਿਯੁਕਤ ਕੀਤੇ ਜਾਣ ਸੰਬੰਧੀ ਕਾਨੂੰਨ ਬਣਾਏ। ਨੰਬਰਦਾਰ ਸਾਹਿਬਾਨਾਂ ਨੇ ਨੰਬਰਦਾਰਾਂ ਦੇ ਡੋਪ ਟੈਸਟ ਕਰਵਾਉਣ ਲਈ ਹੁਕਮ ਦੇਣ ਵਾਲੇ ਡੀ.ਸੀ ਨਵਾਂ ਸ਼ਹਿਰ ਦੀ ਵੀ ਨਿੰਦਾ ਕੀਤੀ। ਨੰਬਰਦਾਰਾਂ ਨੇ ਫੈਸਲਾ ਕੀਤਾ ਕਿ ਇਸ ਹੁਕਮ ਨੂੰ ਕੋਰਟ ਵਿੱਚ ਲਿਜਾਇਆ ਜਾਵੇਗਾ। ਇਸ ਮੌਕੇ ਨੂਰਮਹਿਲ ਦੇ ਨਿਰਮਾਣ ਅਧੀਨ ਸੀ.ਸੈ. ਸਰਕਾਰੀ ਸਕੂਲ ਨੂੰ ਜਾਣ ਬੁੱਝ ਕੇ ਮੁਕੰਮਲ ਨਾ ਕਰਵਾਉਣ ਵਿੱਚ ਹਲਕਾ ਵਿਧਾਇਕ ਨਕੋਦਰ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਸਕੂਲ ਦੇ ਮੁੱਦੇ ਦੀ ਗੱਲ ਜਿੱਥੇ ਗਰਮਜੋਸ਼ੀ ਨਾਲ ਚੱਲ ਰਹੀ ਸੀ ਉੱਥੇ ਮਨੀਪੁਰ ਕਾਂਡ ਦੀ ਗੱਲ ਨੇ ਵੀ ਤੂਲ ਫੜ ਲਿਆ, ਇਸ ਘਟਨਾ ਦਾ ਜ਼ਿਕਰ ਹੁੰਦੇ ਹੀ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਕਲੱਬ ਦੇ ਅਫਸਰਾਂ ਨਾਲ ਸ਼ਿਰਕਤ ਕੀਤੀ। ਕਲੱਬ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਮਾਣਯੋਗ ਸੁਪਰੀਮ ਕੋਰਟ ਦੇ ਦਖਲ ਦੀ ਸ਼ਲਾਘਾ ਕਰਦੇ ਹੋਏ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਜਿਵੇਂ ਮਨੀਪੁਰ ਕਾਂਡ ਵਿੱਚ ਦਿਨ ਦਿਹਾੜੇ ਸ਼ਰ੍ਹੇਆਮ ਔਰਤਾਂ ਦੀ ਦੁਰਦਸ਼ਾ ਕਰਕੇ ਉਹਨਾਂ ਚੀਰ ਹਰਨ ਕੀਤਾ ਗਿਆ ਉਹਨਾਂ ਸਾਰੇ ਦੋਸ਼ੀਆਂ ਨੂੰ ਅਤੇ ਇਸ ਘਟਨਾ ਪ੍ਰਤੀ ਚੁੱਪੀ ਧਾਰਣ ਕਰਨ ਵਾਲਿਆਂ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਵੇ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਇਸ ਦਰਦਭਰੇ ਕਾਂਡ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦਾ 78 ਦਿਨਾਂ ਬਾਅਦ ਬਿਆਨ ਆਉਣਾ ਉਸ ਦਿਨ ਹੋਏ ਘਟਨਾਕ੍ਰਮ ਤੋਂ ਵੱਧ ਨਿੰਦਣਯੋਗ ਗੱਲ ਹੈ। ਯੂਨੀਅਨ ਨੇ ਮੰਗ ਕੀਤੀ ਇਸ ਮੰਦਭਾਗੇ ਕਾਂਡ ਵਿੱਚ ਜੋ ਮੰਤਰੀ-ਸੰਤਰੀ ਚੁੱਪ ਰਹੇ ਸਾਰਿਆਂ ਦੇ ਖਿਲਾਫ ਮਾਣਯੋਗ ਸੁਪਰੀਮ ਕੋਰਟ ਨੂੰ ਸਖ਼ਤ ਫੈਸਲਾ ਲੈਣਾ ਚਾਹੀਦਾ ਹੈ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਸਿਪਾਸਿਲਾਰ ਚਰਨਜੀਤ ਸਿੰਘ ਉੱਪਲ ਭੂਪਾ, ਮਹਿਲਾ ਨੰਬਰਦਾਰ ਦਲਜੀਤ ਕੌਰ ਜੰਡਿਆਲਾ, ਦਿਲਾਵਰ ਸਿੰਘ ਗੁਮਟਾਲੀ, ਮਹਿੰਗਾ ਰਾਮ ਫਤਿਹਪੁਰ, ਜਰਨੈਲ ਸਿੰਘ ਗਦਰਾ, ਸ਼ਰਧਾ ਰਾਮ ਲਖਨਪਾਲ, ਪਰਮਜੀਤ ਸਿੰਘ ਬਿਲਗਾ, ਮਹਿੰਦਰ ਸਿੰਘ ਧੰਨੀ ਪਿੰਡ, ਹਰਭਜਨ ਸਿੰਘ ਭੰਡਾਲ ਬੂਟਾ, ਪ੍ਰੇਮ ਚੰਦ ਮੁਆਈ, ਆਤਮਾ ਰਾਮ ਭੰਡਾਲ ਬੂਟਾ, ਅਮਰੀਕ ਸਿੰਘ ਧੰਨੀ ਪਿੰਡ, ਲਖਬੀਰ ਸਿੰਘ ਅਜਤਾਨੀ, ਸੌਦਾਗਰ ਸਿੰਘ ਸੰਘੇ ਜਾਗੀਰ, ਸੁਖਦੇਵ ਸਿੰਘ ਸਾਬਕਾ ਸਰਪੰਚ ਹਰਦੋਸ਼ੇਖ, ਕਸ਼ਮੀਰੀ ਲਾਲ ਤਲਵਣ, ਸੀਤਲ ਦਾਸ ਰਾਜੋਵਾਲ, ਤੇਜੂ ਰਾਮ ਭੰਡਾਲ, ਸਮਾਜ ਸੇਵੀ ਸੀਤਾ ਰਾਮ ਸੋਖਲ, ਲਾਇਨਜ਼ ਕਲੱਬ ਦੇ ਅਫ਼ਸਰ ਲਾਇਨ ਬਬਿਤਾ ਸੰਧੂ, ਲਾਇਨ ਆਂਚਲ ਸੰਧੂ ਸੋਖਲ, ਲਾਇਨ ਦਿਨਕਰ ਜਸਪ੍ਰੀਤ ਕੌਰ ਸੰਧੂ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੀ ਹਾਜਰ ਹੋਏ ਜਿੰਨ੍ਹਾਂ ਨੇ 15 ਅਗਸਤ ਦੇ ਕੌਮੀ ਦਿਹਾੜੇ ਨੂੰ ਸ਼ਰਧਾ ਭਾਵ ਨਾਲ ਮਨਾਉਣ ਦਾ ਹਲਫ਼ ਲਿਆ ਅਤੇ ਮਨੀਪੁਰ ਕਾਂਡ, ਸਰਕਾਰੀ ਸਕੂਲ ਨੂੰ ਨੇਪੜੇ ਨਾ ਚਾੜਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਉਪਰੰਤ ਮਨੀਪੁਰ ਕਾਂਡ ਦੇ ਦੋਸ਼ੀਆਂ ਅਤੇ ਇਸ ਘਟਨਾ ਪ੍ਰਤੀ ਚੁੱਪੀ ਧਾਰਣ ਕਰਨ ਵਾਲਿਆ ਦਾ ਪੁਤਲਾ ਵੀ ਫੂਕਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਕੇ ਜੀ ਵਿੰਗ ‘ਚ ਐਕਟੀਵਿਟੀ
Next articleਭਾਰਤ ਵਿਕਾਸ ਪ੍ਰੀਸ਼ਦ ਨੇ ਮਰਨ ਉਪਰੰਤ 139 ਵੇਂ ਵਿਅਕਤੀ ਦੀਆਂ ਕਰਵਾਈਆਂ ਅੱਖਾਂ ਦਾਨ