ਨਕਸ਼ਿਤਾ ਕੁਮਾਰੀ ਨੇ ਯੂ. ਕੇ ‘ਚ ਬੈਟਲ ਆਫ ਦੀ ਬੈਂਡਸ ਪ੍ਰਤੀਯੋਗਤਾ ‘ਚ ਜਿੱਤਿਆ ‘ਮੋਸਟ ਵੈਲਿਊਏਵਲ ਪਲੇਅਰ’ ਦਾ ਖਿਤਾਬ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਪਰਾ ਦੇ ਜੰਮਪਲ ਰਹੇ ਮੁਕੇਸ਼ ਕੁਮਾਰ ਜੋ ਕਿ ਹੁਣ ਬਰਮਿੰਘਮ (ਯੂ.ਕੇ) ‘ਚ ਰਹਿ ਰਹੇ ਹਨ, ਉਨਾਂ ਦੀ ਲੜਕੀ ਨਕਸ਼ਿਤਾ ਕੁਮਾਰੀ ਨੇ ਯੂ. ਕੇ ‘ਚ ਬੈਟਲ ਆਫ ਦੀ ਬੈਂਡਸ ਪ੍ਰਤੀਯੋਗਤਾ ‘ਚ ‘ਮੋਸਟ ਵੈਲਿਊਏਵਲ ਪਲੇਅਰ’ ਦਾ ਖਿਤਾਬ ਜਿੱਤ ਕੇ ਪੰਜਾਬੀਆਂ, ਅੱਪਰਾ ਤੇ ਇਲਾਕਾ ਵਾਸੀਆਂ ਦਾ ਨਾਂ ਰੌਸ਼ਨ ਕੀਤਾ ਹੈ | ਇਹ ਪ੍ਰਤੀਯੋਗਤਾ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ‘ਚ ਉਨਾਂ ਦੀ ਪ੍ਰਤਿਭਾ ਨੂੰ  ਨਿਖਾਰਨ ਲਈ ਕਰਵਾਈ ਜਾਂਦੀ ਹੈ ਤਾਂ ਵਿਦਿਆਰਥੀ ਭਵਿੱਖ ‘ਚ ਚੁਣੌਤੀਆਂ ਦਾ ਸਾਹਮਣਾ ਕਰਕੇ ਸਮਾਜ ਲਈ ਕੰਮ ਕਰ ਸਕਣ | ਇਸ ਮੌਕੇ ਨਕਸ਼ਿਤਾ ਕੁਮਾਰੀ ਨੇ ਆਪਣੀ ਇਸ ਪ੍ਰਾਪਤੀ ਦੀ ਸਿਹਰਾ ਆਪਣੇ ਮਾਪਿਆਂ ਤੇ ਅਧਿਆਪਕਾਂ ਨੂੰ  ਦਿੱਤਾ ਹੈ | ਇਸ ਮੌਕੇ ਨਕਸ਼ਿਤਾ ਦੇ ਪਿਤਾ ਮੁਕੇਸ਼ ਕੁਮਾਰ ਤੇ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਉਨਾਂ ਦੀ ਲੜਕੀ ਦੀ ਇਸ ਪ੍ਰਾਪਤੀ ਦੇ ਪਿੱਛੇ ਉਸਦੀ ਮਿਹਨਤ ਤੇ ਲਗਨ ਹੈ | ਗੌਰ ਕਰਨਯੋਗ ਹੈ ਕਿ ਨਕਸ਼ਿਤਾ ਕੁਮਾਰੀ ਅੱਪਰਾ ਦੇ ਉੱਘੇ ਸਮਾਜ ਸੇਵਕ ਤੇ ਸਰਪੰਚ ਮਰਹੂਮ ਸ੍ਰੀ ਸਗਲੀ ਰਾਮ ਜੀ ਦੀ ਪੋਤਰੀ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj 

Previous articleਨਹਿੰਗ ਸਿੰਘ ਕਤੂਰੇ ਪਿੱਛੇ ਲੜੇ ਮੋਟਰਸਾਈਕਲ ਫੂਕਿਆ
Next articleਅੱਪਰਾ ਦੀਆਂ ਲੋਕ ਸਮੱਸਿਆਵਾਂ ਨੂੰ ਲੈ ਕੇ ਆਪ ਆਗੂ ਜਤਿੰਦਰ ਸਿੰਘ ਦੀ ਅਗਵਾਈ ਹੇਠ ਵਫ਼ਦ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਨਾਲ ਕੀਤੀ ਮੁਲਾਕਾਤ