ਪਟਿਆਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਅੱਜ ਪਟਿਆਲਾ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਵਲੋਂ ਪੰਜਾਬੀ ਦੇ ਹੋਣਹਾਰ ਤੇ ਨਾਮਵਰ ਕਵੀ ਨੱਕਾਸ਼ ਚਿੱਤੇਵਾਣੀ ਦਾ ਦੂਜਾ ਕਾਵਿ ਸੰਗ੍ਰਹਿ ਝੀਥ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੇਹੜੇ ਵਿੱਚ ਲੋਕ ਅਰਪਣ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ, ਜਨ ਸਕੱਤਰ ਪ੍ਰੋ ਸੰਧੂ ਵਰਿਆਣਵੀ ਤੇ ਸਕੱਤਰ ਜਗਦੀਸ਼ ਰਾਣਾ ਨੇ ਕਿਹਾ ਕਿ ਨੱਕਾਸ਼ ਬੇਹੱਦ ਗੰਭੀਰ ਤੇ ਪ੍ਰਭਾਵਸ਼ੀਲ ਕਵਿਤਾ ਰਚਣ ਵਾਲਾ ਕਵੀ ਹੈ.ਉਸ ਦੀ ਕਵਿਤਾ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿਚ ਗੰਭੀਰਤਾ ਨਾਲ਼ ਪੜ੍ਹਿਆ ਤੇ ਵਿਚਾਰਿਆ ਜਾਂਦਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦਾ ਸਹਾਇਕ ਸਕੱਤਰ ਹੋਣ ਦੇ ਨਾਲ਼ ਨਾਲ਼ ਉਹ ਬੇਹੱਦ ਵਧੀਆ ਫ਼ੋਟੋਗ੍ਰਾਫ਼ਰ ਵੀ ਹੈ। ਉਸ ਦੀ ਪਹਿਲੀ ਕਾਵਿ ਪੁਸਤਕ ਅੰਡਰ ਐਸਟੀਮੇਟ ਵੀ ਸਾਹਿਤਕ ਹਲਕਿਆਂ ਵਿਚ ਖ਼ੂਬ ਸਰਾਹੀ ਗਈ ਤੇ ਲੋਕ ਮਨਾਂ ਵਿਚ ਖਾਸ ਥਾਂ ਬਣਾਉਣ ਵਿੱਚ ਕਾਮਯਾਬ ਰਹੀ ਸੀ।ਕੇਦਰੀਂ ਪੰਜਾਬੀ ਲੇਖਕ ਸਭਾ ਸੇਖੋਂ ਦੇ ਹੋਰ ਅਹੁਦੇਦਾਰ ਗੁਲਜ਼ਾਰ ਸਿੰਘ ਸ਼ੌਂਕੀ, ਕੇ ਸਾਧੂ ਸਿੰਘ,ਦਰਸ਼ਨ ਸਿੰਘ ਪ੍ਰੀਤੀਮਾਨ, ਡਾ.ਭਗਵੰਤ ਸਿੰਘ ਦੇ ਨਾਲ ਨਾਲ ਡਾ.ਅਨੁਰਾਗ ਚਿਰਾਗ਼, ਡਾ.ਮੋਹਨ ਤਿਆਗੀ, ਗੁਰਦੀਪ ਸਿੰਘ ਸੈਣੀ, ਗੁਰਜੰਟ ਰਾਜਿਆਣਾ , ਕਮਲ ਸੇਖੋਂ,ਤੇ ਅੰਮ੍ਰਿਤ ਅਜ਼ੀਜ਼ ਵੀ ਹਾਜ਼ਿਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly