ਨੈਣਾ ਦੇ ਤਰਾਜ਼ੂ

ਗੁਰਵਿੰਦਰ ਸਿੰਘ ਸ਼ੇਰਗਿੱਲ

(ਸਮਾਜ ਵੀਕਲੀ)

ਸ਼ਿਅਰ
ਕਦੇ ਇਸ਼ਕ ਤੁਲਾਵੇ ਤੱਕੜੀ ਨਾ, ਪਿਆਰ ਹੱਟੀਆਂ ਉੱਤੇ ਵਿਕਦਾ ਨਾ,
ਇਸ ਰੋਗ ਦੀ ਦੇਵੇ ਦਵਾਈ ਜੋ,
ਐਸਾ ਵੈਦ ਵੀ ਕੋਈ ਦਿਸਦਾ ਨਾ
ਇੱਕ ਸਿੱਕੇ ਦੇ, ਦੋ ਪਾਸੇ ਹਾਂ,
ਦੋਵੇਂ ਪਿਆਰ ਤੇਰੇ ਦੇ ਪਿਆਸੇ ਹਾਂ
ਸਾਨੂੰ ਦੁਨੀਆਂ ਪਾਗ਼ਲ ਕਹਿੰਦੀ ਏ,
ਅਸੀਂ ਹੱਸ ਕੇ ਦਿਲ ਤੇ ਸਹਿ ਲੈਂਦੇ,
ਤੇਰਾ ਪਿਆਰ ਬਾਜ਼ਾਰ ਚੋਂ ਜੇ ਮਿਲਦਾ, ਤਾਂ ਮੁੱਲ ਚੰਦਰਿਆ ਲੇ ਲੈਂਦੇ

ਗੀਤ

ਨੈਣਾਂ ਦੇ ਤਰਾਜ਼ੂ, ਵੱਟਾ ਦਿਲ ਵਾਲਾ ਪਾਇਆ ਵੇ
ਪਿਆਰ ਤੇਰਾ ਫਿਰ ਮੈਨੂੰ ਤੋਲਣਾ ਨਾ ਆਇਆ ਵੇਂ
ਨੈਣਾਂ ਦੇ ਤਰਾਜੂ…………

ਤੋਲਾ ਕਿਵੇਂ ਪਿਆਰ ਤੇਰਾ,
ਲੱਗੇ ਬੜਾ ਭਾਰਾ ਵੇ
ਦਿਲਾਂ ਵਾਲੇ ਵੱਟੇ ਨਾਲ,
ਤੁੱਲਦਾ ਨਾ ਸਾਰਾ ਵੇ
ਨੈਣਾਂ ਵਾਲੇ ਪੱਲੜੇ ਵੀ,
ਜਾਵੇ ਨਾ ਚੜ੍ਹਾਇਆ ਵੇ
ਪਿਆਰ ਤੇਰਾ ਫਿਰ ਮੈਨੂੰ, ਤੋਲਣਾ ਨਾ ਆਇਆ ਵੇ
ਨੈਣਾਂ ਦੇ ਤਰਾਜ਼ੂ………..…….

ਹੋ ਗਈ ਮਦਹੋਸ਼ ਮੈ ਤਾਂ ,
ਚੜ੍ਹ ਗਿਆ ਸਰੂਰ ਵੇ
ਇਸ਼ਕ ਤੇਰੇ ਨੇ ਮੈਨੂੰ ,
ਕੀਤਾ ਚੂਰੋ-ਚੂਰੋ ਵੇ
ਨੈਣਾਂ ਦੀ ਸੁਰਾਹੀ ਚੋਂ ਤੂੰ ,
ਘੁੱਟ ਹੀ ਪਿਆਇਆ ਵੇ
ਪਿਆਰ ਤੇਰਾ…….…

ਭੁੱਲ ਗਈ ਮੈਂ ਪਿਆਰ ਕਦੇ,
ਤੱਕੜੀ ਤੁਲਾਵੇ ਨਾ
ਇਸ਼ਕ ਦੀ ਗਲੀ ਚੋਂ ਕੋਈ,
ਸਿਰ ਲੈ ਕੇ ਆਵੇ ਨਾ
ਜੀਹਨੇ ਸਿਰ ਦਿੱਤਾ,
ਦੀਵਾ ਪਿਆਰ ਦਾ ਜਗਾਇਆ ਵੇ
ਪਿਆਰ ਤੇਰਾ ਫਿਰ……………

ਸ਼ੇਰਗਿੱਲ ਪਾਉਂਦਾ ਏ,
ਹੱਥ ਜੋੜ ਕੇ ਦੁਹਾਈ ਵੇ
ਦਰ ਤੋਂ ਨਾ ਮੋੜੀਂ,
ਤੇਰੇ ਹੱਥ ਚ ਖੁਦਾਈ ਵੇ
ਤੇਰੇ ਦਰ ਉੱਤੇ ,
ਅਸਾਂ ਅਲਖ ਜਗਾਇਆ ਵੇ
ਪਿਆਰ ਤੇਰਾ ਫਿਰ ਮੈਨੂੰ ਤੋਲਣਾ ਨਾ ਆਇਆ ਵੇ
ਨੈਣਾ ਦੇ ਤਰਾਜੂ ਵੱਟਾ ਦਿਲ ਵਾਲਾ ਪਾਇਆ ਵੇ

ਗੁਰਵਿੰਦਰ ਸਿੰਘ ਸ਼ੇਰਗਿੱਲ

ਲੁਧਿਆਣਾ ਮੋਬਾਈਲ 9872878501

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੌ ਰੁਪਏ
Next article* ਨਿਊਜ਼ੀਲੈਂਡ ਵਿੱਚ ਆਉਣ ਤੋਂ ਪਹਿਲਾਂ ਕੁੱਝ ਜਾਨਣ ਦੀ ਲੋੜ *