ਰੋਪੜ,(ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਪੁਨਰਜੋਤ ਆਈ ਬੈਂਕ ਸੋਸਾਇਟੀ ਵੱਲੋਂ ਅੱਖਾਂ ਦਾਨ ਨੂੰ ਸਮਰਪਿਤ ਪੰਜਾਬ ਦੀਆਂ ਸਮੂਹ ਅੱਖਾਂ ਦਾਨ ਸੰਸਥਾਵਾਂ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਪੰਜਾਬ ਦਿਆਂ ਵੱਖੋ-ਵੱਖ ਸ਼ਹਿਰਾਂ/ਕਸਬਿਆਂ ਦੀਆਂ ਸ਼ਾਖਾਵਾਂ ਨੇ ਭਾਗ ਲਿਆ। ਇਸ ਮੌਕੇ ਸਮੂਹ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਇਹਨਾਂ ਦੌਰਾਨ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੁਸਾਇਟੀ ਦੇ ਮੁਖੀ ਡਾ: ਰਮੇਸ਼ ਅਤੇ ਇੰਟਰਨੈਸ਼ਨਲ ਕੋਆਰਡੀਨੇਟਰ ਇੰਜੀ: ਅਸ਼ੋਕ ਮਹਿਰਾ ਫਗਵਾੜਾ ਨੇ ਹਾਜ਼ਰ ਸਮੂਹ ਸੰਸਥਾਵਾਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਤੇ ਸਾਰਿਆਂ ਨੂੰ ਨਵੇਂ ਤਰੀਕੇ ਨਾਲ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ। ਮਨੁੱਖਤਾ ਦੀ ਸੇਵਾ ਦੇ ਮੁਖੀ ਗੁਰਪ੍ਰੀਤ ਸਿੰਘ ਤੇ ਪੰਜਾਬ ਭਵਨ ਕੈਨੇਡਾ ਤੋਂ ਸੁੱਖੀ ਬਾਠ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮੂਹ ਸੰਸਥਾਵਾਂ ਦੀ ਭਰਭੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸੇ ਦੌਰਾਨ ਨੈਣਾ ਜੀਵਨ ਜਯੋਤੀ ਕਲੱਬ ਰੋਪੜ ਨੂੰ ਉਸ ਦੀਆਂ ਗਤੀਵਿਧੀਆਂ ਤੇ ਕਾਰਜਾਂ ਵਿੱਚ ਨਿਰੰਤਰ ਗਤੀਸ਼ੀਲਤਾ ਲਈ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜਿਸ ਲਈ ਕਲੱਬ ਵੱਲੋਂ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ ਧਰੁਵ ਨਾਰੰਗ, ਸੰਦੀਪ ਕੱਕੜ, ਦਿਨੇਸ਼ ਵਰਮਾ ਅਤੇ ਏਕਾਂਸ਼ ਕਥੂਰੀਆ ਨੇ ਸੁਸਾਇਟੀ ਦਾ ਖਾਸ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly