ਨਾਇਡੂ ਅਤੇ ਬਿਰਲਾ ਵੱਲੋਂ ਬਜਟ ਇਜਲਾਸ ਸੁਰੱਖਿਅਤ ਬਣਾਉਣ ਬਾਰੇ ਵਿਚਾਰ ਵਟਾਂਦਰਾ

ਨਵੀਂ ਦਿੱਲੀ (ਸਮਾਜ ਵੀਕਲੀ):  ਸੰਸਦ ਦੇ ਕਰੀਬ 400 ਮੁਲਾਜ਼ਮਾਂ ਨੂੰ ਕਰੋਨਾ ਹੋਣ ਮਗਰੋਂ ਦੋਵੇਂ ਸਦਨਾਂ ਦੇ ਪ੍ਰੀਜ਼ਾਇਡਿੰਗ ਅਫ਼ਸਰਾਂ ਨੇ ਅੱਜ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਜਟ ਇਜਲਾਸ ਸੁਰੱਖਿਅਤ ਬਣਾਉਣ ਦੇ ਉਪਰਾਲੇ ਕਰਨ। ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦੋਵੇਂ ਸਦਨਾਂ ਦੇ ਸਕੱਤਰ ਜਨਰਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਵਿਡ ਮਹਾਮਾਰੀ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਲੈਣ।

ਉਂਜ ਬਜਟ ਇਜਲਾਸ ਦੀਆਂ ਤਰੀਕਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਅਕਸਰ ਇਹ ਜਨਵਰੀ ਦੇ ਅਖੀਰ ਵਿੱਚ ਸ਼ੁਰੂ ਹੁੰਦਾ ਹੈ। ਸੂਤਰਾਂ ਮੁਤਾਬਕ ਸ੍ਰੀ ਨਾਇਡੂ ਨੇ ਓਮ ਬਿਰਲਾ ਨੂੰ ਫੋਨ ਕਰਕੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ। ਮੌਨਸੂਨ ਇਜਲਾਸ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਪਾਲਣ ਕਰਦਿਆਂ ਸਵੇਰ ਵੇਲੇ ਰਾਜ ਸਭਾ ਅਤੇ ਦੁਪਹਿਰ ਤੋਂ ਬਾਅਦ ਲੋਕ ਸਭਾ ਜੁੜਦੀ ਸੀ।

ਪਿਛਲੇ ਸਾਲ ਦੇ ਬਜਟ ਇਜਲਾਸ ਦੇ ਪਹਿਲੇ ਅੱਧ ਸਮੇਂ ਵੀ ਇਸੇ ਪ੍ਰੋਟੋਕੋਲ ਦਾ ਪਾਲਣ ਕੀਤਾ ਗਿਆ ਸੀ। ਬਾਅਦ ’ਚ ਬਜਟ ਇਜਲਾਸ ਦਾ ਦੂਜਾ ਅੱਧ ਅਤੇ ਮੌਨਸੂਨ ਤੇ ਸਰਦ ਰੁੱਤ ਸਮਾਗਮਾਂ ਦੀਆਂ ਕਾਰਵਾਈਆਂ ਪਹਿਲਾਂ ਵਾਲੇ ਸਮੇਂ ’ਤੇ ਹੋਈਆਂ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿਡ: ਦੇਸ਼ ’ਚ ਰਿਕਾਰਡ 1.79 ਲੱਖ ਤੋਂ ਜ਼ਿਆਦਾ ਕੇਸ
Next articleਭਾਰਤ ’ਚ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਕੱਟੜਵਾਦੀ: ਇਮਰਾਨ