ਕਿੱਤਾ ਮੁਖੀ ਸਿਖਲਾਈ ਨਾਲ ਔਰਤਾਂ ਹੋ ਰਹੀਆਂ ਹਨ ਮਜ਼ਬੂਤ-ਲੇਖੀ
ਵਾਤਾਵਰਨ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਿੱਚ ਸਹਾਈ ਹੋਣਗੇ ਜੂਟ ਦੇ ਉਤਪਾਦ-ਅਟਵਾਲ
ਕਪੂਰਥਲਾ (ਕੌੜਾ) (ਸਮਾਜ ਵੀਕਲੀ): ਸਮਾਜਿਕ ਵਿਕਾਸ ਕਾਰਜਾਂ ਵਿੱਚ ਯਤਨਸ਼ੀਲ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਔਰਤਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲਕਸ਼ ਦੀ ਪ੍ਰਾਪਤੀ ਲਈ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ‘ਨਬਾਰਡ’ ਦੇ ਸਹਿਯੋਗ ਨਾਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਫਲਾਬਾਦ ਵਿੱਚ ਸਵੈ ਸਹਾਈ ਗਰੁੱਪਾਂ ਅਤੇ ਜਾਇੰਟ ਲਾਇਬਿਲਟੀ ਗਰੁੱਪਾਂ ਦੀਆਂ ਔਰਤਾਂ ਲਈ 15 ਦਿਨਾਂ ਸਿਖਲਾਈ ਕੈਂਪ ਸ਼ੁਰੂ ਕਰਵਾਇਆ ਗਿਆ। ਇਸ ਕੋਰਸ ਵਿੱਚ ਜੂਟ ਦੇ ਬੈਗ ਅਤੇ ਹੋਰ ਉਤਪਾਦ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ। 15 ਦਿਨਾਂ ਸਿਖਲਾਈ ਕੈਂਪ ਵਿੱਚ ਸਿਖਆਰਥੀਆਂ ਵਲੋਂ
ਤਿਆਰ ਕੀਤੇ ਜੂਟ ਦੇ ਉਤਪਾਦਾਂ ਦਾ ਮੁਆਇਨਾ ਕਰਨ ਲਈ ਡੀ.ਡੀ.ਐਮ.ਕਪੂਰਥਲਾ ਰਸ਼ੀਦ ਲੇਖੀ ਪੁੱਜੇ। ਇਸ ਮੌਕੇ ਤੇ ਉਨਾਂ ਦੇ ਨਾਲ ਲਾਭ ਕੁਮਾਰ ਗੋਇਲ ਡਾਇਰੈਕਟਰ ਆਰ ਸੈਟੀ, ਜਗੀਰ ਸਿੰਘ ਮੈਨੇਜਰ ਸਹਿਕਾਰੀ ਬੈਂਕ ਫੱਤੂ ਢੀਂਗਾ ਉਨਾਂ ਦੇ ਨਾਲ ਸਨ। ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਉਕਤ ਅਧਿਕਾਰੀਆਂ ਨੂੰ ਟ੍ਰੇਨਿੰਗ ਕੈਂਪ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕਲੱਸਟਰ ਹੈਡ ਨਬਾਰਡ ਜਲੰਧਰ ਰਸ਼ੀਦ ਲੇਖੀ ਨੇ ਸਿਖਆਰਥੀਆਂ ਨੂੰ ਸ਼ਾਬਾਸ਼ ਦਿੱਤੀ ਅਤੇ ਕਿਹਾ ਕੇ ਤਜਰਬੇਕਾਰ ਮੈਂਬਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਕਾਰਜ ਵਿੱਚ,ਸਰਬਜੀਤ ਸਿੰਘ, ਨੂੰ ਹਰਪਾਲ ਸਿੰਘ,ਇੰਦਰਜੀਤ ਕੌਰ,ਨਵਨੀਤ ਕੌਰ,ਅਤੇ ਅਰੁਨ ਅਟਵਾਲ ਨੇ ਵਿਸ਼ੇਸ਼ ਭੂਮਿਕਾ ਨਿਭਾਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly