ਪੰਜਾਬੀ ਕਲਚਰਲ ਐਸੋਸ਼ੀਏਸ਼ਨ (ਪੀ. ਸੀ. ਏ) ਫਰਿਜ਼ਨੋ (ਯੂ. ਐੱਸ. ਏ) ਦੀ ਮੱਦਦ ਨਾਲ ਐਨ. ਆਰ. ਆਈ. ਪ੍ਰਮੋਦ ਲੋਈ ਨੇ ਗੁਰੂ ਨਾਨਕ ਅੱਪਰਾ ਚੈਰੀਟੇਬਲ ਹਸਪਤਾਲ ਲਈ ਦੱਸ ਲੱਖ ਰੁਪਏ ਕੀਤੇ ਦਾਨ

*ਅਮਰੀਕਾ ਨਿਵਾਸੀ ਸ੍ਰੀ ਪ੍ਰਮੋਦ ਲੋਈ ਪਿੰਡ ਮੰਡੀ ਨੇ ਦਸ ਲੱਖ ਦਿੱਤੇ ਦਾਨ*ਸਮਾਜ ਸੇਵਾ ਨੂੰ ਸਮਰਪਿਤ ਹੈ ਸਮੂਹ ਲੋਈ ਪਰਿਵਾਰ*

ਜਲੰਧਰ, ਫਿਲੌਰ, ਗੋਰਾਇਆ, ਅੱਪਰਾ, ਫਰਿਜਨੋ, ਕੈਲੀਫੋਰਨੀਆ (ਜੱਸੀ) (ਸਮਾਜ ਵੀਕਲੀ)–ਪ੍ਰਦੇਸ਼ੀ ਵਸਦੇ ਪੰਜਾਬੀ, ਰਹਿੰਦੇ ਬੇਸ਼ੱਕ ਬਾਹਰਲੇ ਮੁੱਲਕਾਂ ਵਿੱਚ ਹਨ, ਪਰ ਉਹਨਾਂ ਨੂੰ ਸੁੱਪਨੇ ਸਦਾ ਪੰਜਾਬ ਦੇ ਹੀ ਆਉਂਦੇ ਨੇ। ਇਹਨਾਂ ਸੁਪਨਿਆਂ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਅਮਰੀਕਾ ਵੱਸਦੇ ਐਨ. ਆਰ. ਆਈ. ਪ੍ਰਮੋਧ ਲੋਈ ਨੇ ਪੰਜਾਬੀ ਕਲਚਰਲ ਐਸੋਸ਼ੀਏਸ਼ਨ (ਪੀਸੀਏ) ਯੂ. ਐਸ. ਏ. ਦੇ ਸਹਿਯੋਗ ਨਾਲ ਕਸਬਾ ਅੱਪਰਾ (ਫਿਲੌਰ) ਦੇ ਸ੍ਰੀ ਗੁਰੂ ਨਾਨਕ ਅੱਪਰਾ ਚੈਰੀਟੇਬਲ ਹਸਪਤਾਲ ਦੀ ਉਸਾਰੀ ਅਤੇ ਮੈਡੀਕਲ ਜ਼ਰੂਰਤਾਂ ਲਈ ਦਸ ਲੱਖ ਰੁਪੱਏ ਦਾ ਦਾਨ ਆਪਣੀ ਨੇਕ ਕਮਾਈ ਵਿੱਚੋਂ ਦੇਕੇ ਹੋਰ ਪੰਜਾਬੀਆ ਲਈ ਮਿਸਾਲ ਪੈਦਾ ਕੀਤੀ ਹੈ। ਪ੍ਰਮੋਦ ਲੋਈ ਜਿਹੜੇ ਕਿ ਲੰਮੇ ਸਮੇਂ ਤੋਂ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਫਰਿਜਨੋ ਵਿੱਚ ਰਹਿਕੇ ਆਪਣਾ ਸਟੋਰਾਂ ਦਾ ਕਾਰੋਬਾਰ ਸਫਲਤਾ ਪੂਰਵਕ ਚਲਾ ਰਹੇ ਹਨ। ਕਾਰੋਬਾਰੀ ਹੋਣ ਦੇ ਨਾਲ ਨਾਲ ਉਹ ਚੰਗੇ ਸਮਾਜਸੇਵੀ ਵੀ ਹਨ। ਉਹ ਪੀਸੀਏ ਦੇ ਮੋਢੀ ਮੈਂਬਰਾਂ ਵਿੱਚੋਂ ਹਨ, ਅਤੇ ਹਮੇਸ਼ਾਂ ਲੋੜਵੰਦ ਲੋਕਾਂ ਦੀ ਮੱਦਦ ਲਈ ਤਤਪਰ ਰਹਿੰਦੇ ਨੇ।

ਪ੍ਰਮੋਦ ਲੋਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀਸੀਏ ਸੰਸਥਾ ਜਿਹੜੀ ਕਿ ਪਿਛਲੇ ਲੰਮੇ ਅਰਸੇ ਤੋਂ ਕੈਲੀਫੋਰਨੀਆ ਵਿੱਚ ਸਮਾਜ ਭਲਾਈ ਕਾਰਜ ਕਰਨ ਕਰਕੇ ਚਰਚਾ ਵਿੱਚ ਰਹਿੰਦੀ ਹੈ, ਦੇ ਸਮੂਹ ਮੈਂਬਰਾਂ ਦੀ ਮੱਦਦ ਕਰਕੇ ਸਾਡਾ ਅੱਪਰੇ ਹਸਪਤਾਲ ਵਾਲ਼ਾ ਕਾਰਜ ਨੇਪਰੇ ਚੜ ਸਕਿਆ। ਉਹਨਾਂ ਕਿਹਾ ਕਿ ਅੱਜ ਇਹ ਹਸਪਤਾਲ ਜਿੱਥੇ ਮਰੀਜ਼ ਦਾਖਲ ਕਰਨ ਦੇ ਯੋਗ ਹੋਇਆ, ਓਥੇ ਇਹ ਹਸਪਤਾਲ ਅਪ੍ਰੇਸ਼ਨ ਥੇਇਟਰ ਵਰਗੀਆਂ ਸੇਵਾਵਾਂ ਦੇ ਰਿਹਾ ਹੈ। ਉਹਨਾਂ ਕਿਹਾ ਕਿ ਪੀਸੀਏ ਦੀ ਸਾਰੀ ਟੀਮ ਹਮੇਸ਼ਾ ਲੋੜਵੰਦ ਥਾਵਾਂ ਤੇ ਪਹਿਲ ਦੇ ਅਧਾਰ ਤੇ ਕੰਮ ਕਰਦੀ ਆ ਰਹੀ ਹੈ। ਉਹਨਾਂ ਯਾਦ ਕਰਵਾਇਆ ਕਿ ਚਾਹੇ ਕਰੋਨਾਂ ਕਾਲ ਹੋਵੇ, ਜਾਂ ਫਿਰ ਕਿਸਾਨ ਮੋਰਚਾ ਹੋਵੇ, ਪੀਸੀਏ ਮੈਂਬਰ ਹਮੇਸ਼ਾਂ ਹਿੱਕ ਡਾਹਕੇ ਮੱਦਦ ਕਰਦੇ ਆ ਰਹੇ ਹਨ। ਉਹਨਾਂ ਦੱਸਿਆ ਕਿ ਅਮਰੀਕਾ ਵਿੱਚ ਵੀ ਜੈਕਾਰਾ ਮੂਵਮੈਂਟ ਅਤੇ ਸਹਾਇਤਾ ਆਦਿ ਸੰਸਥਾਵਾਂ ਦੀ ਮੱਦਦ ਲਈ ਪੀਸੀਏ ਅਕਸਰ ਢੰਡ ਰੇਜ਼ ਵਗੈਰਾ ਕਰਦੀ ਰਹਿੰਦੀ ਹੈ।

ਉਹਨਾਂ ਕਿਹਾ ਕਿ ਮੈਨੂੰ ਪੀਸੀਏ ਮੈਂਬਰਾਂ ਤੇ ਹਮੇਸ਼ਾਂ ਮਾਣ ਰਹੇਗਾ ਜੋ ਬਿਨਾ ਕਿਸੇ ਧਰਮ ਜਾਂ ਜਾਤੀ ਭੇਦ-ਭਾਵ ਦੇ ਇਨਸਾਨੀਅਤ ਦੀ ਸੇਵਾ ਲਈ ਤਿਆਰ ਬਰ ਤਿਆਰ ਰਹਿੰਦੇ ਨੇ। ਇਸ ਮੌਕੇ ਗੁਰਦਾਵਰ ਸਿੰਘ ਗਾਬਾ ਨੇ ਸ੍ਰੀ ਪ੍ਰਮੋਦ ਲੋਈ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਹਮੇਸ਼ਾ ਹਰ ਲੋੜਵੰਦ ਵਿਅਕਤੀ ਦੀ ਮੱਦਦ ਲਈ ਤਤਪਰ ਰਹਿੰਦੇ ਹਨ | ਇਸ ਮੌਕੇ ਮਨੋਜ ਲੋਈ, ਦਲਜੀਤ ਲੋਈ, ਨੰਬਰਦਾਰ ਕੇਸ਼ੀ ਕਲੇਰ, ਡਾ. ਰਿੰਕੂ ਲੋਈ, ਰਮਨ ਕੁਮਾਰ ਲੋਈ, ਰਵੀ ਕਜਲਾ, ਅਕਾਸ਼ਦੀਪ, ਸੁਰਜੀਤ ਕੁਮਾਰ, ਗੁਰਪ੍ਰੀਤ ਲੋਈ ਆਦਿ ਵੀ ਹਾਜ਼ਰ ਸਨ |

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਸਮਰਾੜੀ ਵਿਖੇ ਰਾਤ ਦੇ ਸਮੇਂ ਨਕਲਾਂ ਦੇਖਣ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੋਪੜ ਵਿਖੇ ਯੋਗ ਦਿਵਸ ਮਨਾਇਆ