ਐੱਨ. ਆਰ. ਆਈ ਅਮਰੀਕ ਸਿੰਘ ਸਰਪੰਚ ਜੱਜਾ ਕਲਾ ਨੇ ਤਿੰਨ ਤਿੰਨ ਮਰਲੇ ਦੇ 45 ਪਲਾਟ ਲੋੜਵੰਦਾਂ ਨੂੰ ਦਾਨ ਕਰਕੇ ਰਜਿਸਟਰੀਆਂ ਸੌਂਪੀਆਂ

*ਕਰਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਦੇ ਤੌਰ ’ਤੇ ਹੋਏ ਹਾਜ਼ਰ*

ਜਲੰਧਰ, ਗੋਰਾਇਆ (ਸਮਾਜ ਵੀਕਲੀ):  ਗੋਰਾਇਆ ਦੇ ਨਜ਼ਦੀਕੀ ਪਿੰਡ ਜੱਜਾ ਕਲਾਂ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਐੱਨ. ਆਰ. ਆਈ ਅਮਰੀਕ ਸਿੰਘ ਸਰਪੰਚ ਜੱਜਾ ਕਲਾਂ ਨੇ ਇੱਕ ਨਿਵੇਕਲਾ ਉਪਰਾਲਾ ਕਰਦੇ ਹੋਏ ਲੋੜਵੰਦ 45 ਪਰਿਵਾਰਾਂ ਨੂੰ ਤਿੰਨ ਤਿੰਨ ਮਰਲੇ ਦੇ ਪਲਾਟ ਦਾਨ ਕੀਤੇ ਤੇ ਉਨਾਂ ਦੀਆਂ ਰਜਿਸਟਰੀਆਂ ਲੋੜਵੰਦਾਂ ਨੂੰ ਸਮਾਗਮ ਦੌਰਾਨ ਸੌਂਪੀਆਂ। ਇਸ ਮੌਕੇ ਕਰਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਬੋਲਦਿਆਂ ਸਪੀਕਰ ਕਰਤਾਰ ਸਿੰਘ ਸੰਧਵਾ ਨੇ ਕਿਹਾ ਕਿ ਜਿਸ ਤਰਾਂ ਦੀ ਆਮ ਆਦਮੀ ਪਾਰਟੀ ਦੀ ਲੋਕ ਹਿੱਤ ਵਾਲੀ ਸਰਕਾਰ ਚੱਲ ਰਹੀ ਹੈ, ਉਸੇ ਤਰਾਂ ਦੇ ਹੀ ਦਯਾਵਾਨ ਤੇਦਾਨਵੀਰ ਸਾਹਮਣੇ ਆ ਰਹੇ ਹਨ ਜੋ ਕਿ ਆਪ ਸਰਕਾਰ ’ਤੇ ਵਿਸ਼ਵਾਸ਼ ਕਰਕੇ ਦਾਨ ਕਰਨ ਲਈ ਅੱਗੇ ਆ ਰਹੇ ਹਨ।

ਇਸ ਮੌਕੇ ਉਨਾਂ ਕਿਹਾ ਕਿ ਗਰੀਬਾਂ ਦੇ ਮਕਾਨ ਢਾਹੁਣ ਵਾਲੇ ਬਹੁਤ ਹਨ, ਜਦਕਿ ਬਣਾ ਕੇ ਦੇਣ ਵਾਲੇ ਨਾ ਮਾਤਰ। ਉਨਾਂ ਕਿਹਾ ਕਿ ਐਨ. ਆਰ. ਆਈ ਅਮਰੀਕ ਸਿੰਘ ਸਰਪੰਚ ਦੇ ਇਸ ਦਾਨ ਦੀ ਗੂੰਜ ਪੰਜਾਬ ਵਿਧਾਨ ਸਭਾ ਤੱਕ ਗੂੰਜੇਗੀ। ਇਸ ਮੌਕੇ ਰਜਿੰਦਰ ਸੰਧੂ ਸੀਨੀਅਰ ਆਪ ਆਗੂ ਫਿਲੌਰ, ਪਿ੍ਰੰਸੀਪਲ ਪ੍ਰੇਮ ਕੁਮਾਰ ਜਿਲਾ ਪ੍ਰਧਾਨ ਤੇ ਹਲਕੇ ਦਾ ਸੇਵਾਦਾਰ, ਮੰਗਲ ਸਿੰਘ ਲੋਕ ਸਭਾ ਹਲਾ ਇੰਚਾਰਜ ਜਲੰਧਰ, ਕਮਲ ਕਟਾਣੀਆਂ ਜਨਰਲ ਸਕੱਤਰ ਐੱਸ. ਸੀ ਵਿੰਗ ਜਲੰਧਰ, ਰੌਸ਼ਨ ਲਾਲ ਰੌਸ਼ੀ ਸਾਬਕਾ ਹਲਕਾ ਇੰਚਾਰਜ , ਅਜਾਇਬ ਸਿੰਘ ਤੇਹਿੰਗ ਬੁੱਧੀਜੀਵੀ ਵਿੰਗ ਜਲੰਧਰ, ਅਸ਼ੋਕ ਸ਼ਰਮਾ ਸ਼ਹਿਰੀ ਪ੍ਰਧਾਨ ਫਿਲੌਰ, ਅਵਤਾਰ ਚੰਦ, ਪਰਮਿੰਦਰ ਸਿੰਘ ਬਰਾੜ, ਵੇਦ ਪ੍ਰਕਾਸ਼, ਮਨੀ ਧਾਲੀਵਾਲ, ਅਵਤਾਰ ਚੰਦ ਸ਼ਹਿਰੀ ਪ੍ਰਧਾਨ ਗੋਰਾਇਆ, ਹਰਪ੍ਰੀਤ ਸਿੱਧੂ ਯੂਥ ਆਗੂ ਗੋਰਾਇਆ, ਰਣਵੀਰ ਸਿੰਘ ਪ੍ਰਧਾਨ ਕਿਸਾਨ ਵਿੰਗ ਫਿਲੌਰ, ਡਾ. ਬਲਜੀਤ ਛੋਕਰਾਂ, ਮਾਸਟਰ ਵਿੱਕੀ ਮਨਜੀਤ ਸਿੰਘ ਸ਼ੀਰਾ ਆਪ ਆਗੂ, ਪਰਮਜੀਤ ਸੂੰਢ ਬੰਗਾ ਸੀਨੀਅਰ ਆਗੂ, ਗਾਇਕ ਬਲਵਿੰਦਰ ਬਿੰਦਾ ਫਗਵਾੜਾ ਤੇ ਵੱਡੀ ਗਿਣਤੀ ’ਚ ਆਪ ਆਗੂ ਤੇ ਵਲੰਟੀਅਰ ਹਾਜ਼ਰ ਸਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਬੱਡੀ ਅਸਟ੍ਰੇਲੀਆ ਵਿਸ਼ਵ ਕੱਪ 8 ਅਕਤੂਬਰ ਨੂੰ – ਕੁਲਦੀਪ ਬਾਸੀ ਭਲਵਾਨ
Next articleਬਿਜਲੀ ਸਪਾਰਕਿੰਗ ਨਾਲ ਲਗੀ ਕਣਕ ਨੂੰ ਭਿਆਨਕ ਅੱਗ