HOME “ਹਲਕਾ ਪੱਛਮੀ ਦੇ ਵੋਟਰ ਮੇਰੀ ਤਾਕਤ” ਚੋਣ ਮੁਹਿੰਮ ਨੂੰ ਅੱਗੇ ਵਧਾ...

“ਹਲਕਾ ਪੱਛਮੀ ਦੇ ਵੋਟਰ ਮੇਰੀ ਤਾਕਤ” ਚੋਣ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ ਐਡਵੋਕੇਟ ਘੁੰਮਣ

4
* ਨੌਜਵਾਨਾਂ ਨੇ ਐਡਵੋਕੇਟ ਘੁੰਮਣ ਦੇ ਹੱਕ ‘ਚ ਕੱਢੀ ਮੋਟਰਸਾਈਕਲ, ਕਾਰ ਰੈਲੀ
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)  “ਹਲਕਾ ਪੱਛਮੀ ਦੇ ਵੋਟਰ ਮੇਰੀ ਤਾਕਤ ਹਨ,” ਇਹ ਨਾਅਰਾ ਲਗਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਆਪਣੇ ਚੋਣ ਪ੍ਰਚਾਰ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਤਿੰਨ ਸਾਲਾ ਕਾਰਜਕਾਲ ‘ਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਜ਼ਮੀਨੀ ਹਕੀਕਤ ਤੋਂ ਕੋਸਾਂ ਦੂਰ ਦੱਸਦਿਆਂ ਕਿਹਾ ਕਿ ਸਰਕਾਰ ਨੇ ਨਵੀਂ ਰੋਜ਼ਗਾਰ ਨੀਤੀ, ਨਸ਼ਾ ਮੁਕਤੀ ਅਤੇ ਸਿਹਤ ਸਹੂਲਤਾਂ ਵਰਗੇ ਮੁੱਦਿਆਂ ‘ਤੇ ਝੂਠ ਬੋਲ ਕੇ ਲੋਕਾਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਿਹੜੇ ਸੁਪਨੇ ਪੰਜਾਬ ਵਾਸੀਆਂ ਨੂੰ ਵਿਖਾਏ ਗਏ, ਉਹ ਅੱਜ ਵੀ ਲੋਕਾਂ ਦੀਆਂ ਅੱਖਾਂ ‘ਚ ਤਰਸ ਰਹੇ ਹਨ। ਲੋਕ ਹਕੀਕਤ ਸਮਝ ਚੁੱਕੇ ਹਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨਾਂ ਦੀ ਸੰਸਥਾ (ਐਸ.ਓ.ਆਈ.) ਵੱਲੋਂ ਐਡਵੋਕੇਟ ਘੁੰਮਣ ਦੇ ਹੱਕ ਵਿੱਚ ਇੱਕ ਵੱਡੀ ਮੋਟਰਸਾਈਕਲ ਤੇ ਕਾਰ ਰੈਲੀ ਕੱਢੀ ਗਈ, ਜਿਸ ਨੇ ਹਲਕੇ ਦੀਆਂ ਸਿਆਸੀ ਗਤੀਵਿਧੀਆਂ ਨੂੰ ਹੋਰ ਗਰਮਾ ਦਿੱਤਾ। ਇਹ ਰੈਲੀ ਹਜ਼ਾਰਾਂ ਨੌਜਵਾਨਾਂ ਦੀ ਹਾਜ਼ਰੀ ‘ਚ ਨਿਕਲ ਕੇ ਇੱਕ ਸ਼ਕਤੀ ਪ੍ਰਦਰਸ਼ਨ ਵਿੱਚ ਤਬਦੀਲ ਹੋ ਗਈ। ਇਸ ਰੈਲੀ ਨੇ ਸਪਸ਼ਟ ਕਰ ਦਿੱਤਾ ਕਿ ਘੁੰਮਣ ਨੂੰ ਨੌਜਵਾਨ ਵੋਟਰਾਂ ਵੱਲੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਰੈਲੀ ਦੌਰਾਨ ਘੁੰਮਣ ਨੇ ਨੌਜਵਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਮੈਂ ਹਲਕੇ ਦੀ ਤਰੱਕੀ, ਰੋਜ਼ਗਾਰ ਅਤੇ ਨਸ਼ਾ ਮੁਕਤੀ ਲਈ ਸੰਕਲਪਬੱਧ ਹਾਂ। ਤੁਹਾਡਾ ਵਿਸ਼ਵਾਸ ਮੇਰੀ ਤਾਕਤ ਹੈ। ਜਿਉਂ ਜਿਉਂ ਚੋਣ ਤਾਰੀਖ ਨਜ਼ਦੀਕ ਆ ਰਹੀ ਹੈ ਅਤੇ ਐਡਵੋਕੇਟ ਘੁੰਮਣ ਦੀ ਮੁਹਿੰਮ ਨੂੰ ਮਿਲ ਰਹੀ ਲੋਕਾਂ ਦੀ ਭਰਵਾਂ ਹਮਾਇਤ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿ ਹਲਕਾ ਪੱਛਮੀ ‘ਚ ਸਿਆਸੀ ਹਵਾ ਸ਼੍ਰੋਮਣੀ ਅਕਾਲੀ ਦਲ ਵੱਲ ਵੱਧ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਵਨ ਧੀਮਾਨ ਪੰਮਾ ਡੇਰਾਬੱਸੀ ਭਾਜਪਾ ਮੰਡਲ ਦੇ ਪ੍ਰਧਾਨ ਬਣੇ ਡੇਰਾਬੱਸੀ, ਸੰਜੀਵ ਸਿੰਘ ਸੈਣੀ
Next articleਕਰਮਜੀਤ ਸਿੰਘ ਗਰੇਵਾਲ ਨੇ ਗਾਏ 10 ਭਾਸ਼ਾਵਾਂ ਵਿੱਚ ਬਾਲ ਗੀਤ