*ਉਦਾਸ ਹੋ ਰਹੇ ਨੇ ਮੇਰੇ ਪਿੰਡ* …

 ਸੁਖਦੀਪ ਕੌਰ ਮਾਂਗਟ

(ਸਮਾਜ ਵੀਕਲੀ)

ਉਦਾਸ ਹੈ ਹੁਣ ਮੇਰੇ ਘਰ ਵਾੜੀ ਗਾਰਡਨ ਬਣ ਕੇ
ਘੀਆ,ਬਤਾਊਂ, ਭਿੰਡੀ ਤੋਰੀ ਦੀ ਥਾਂ
ਅਸ਼ੋਕਾ ਅਤੇ ਹੈਜ ਵੇਲ ਨੇ ਖਾ ਲਈ।
ਉਦਾਸ ਨੇ ਹੁਣ ਪਿੰਡ ਦੀਆਂ ਸੱਥਾਂ
ਮੋਬਾਇਲ ਫੋਨ ਨੇ ਜੋ ਖਾ ਲਈਆ।
ਉਦਾਸ ਨੇ ਖੇਤਾਂ ਵਾਲੇ ਕੱਚੇ ਰਾਹ
ਵੱਛੇ ਰੇਹੜੇ ਦੀ ਥਾਂ ਮੋਟਰਸਾਈਕਲਾਂ ਨੇ ਜੋ ਖਾ ਲਈ।
ਉਦਾਸ ਨੇ ਮੋਟਰਾਂ ਵਾਲੇ ਪੱਕੇ ਕੋਠੇ
ਥਾਂ ਸਮਰਸੀਬਲ ਪੰਪ ਵਾਲੀ ਕੋਠੜੀ ਜੋ ਖਾ ਲਈ।

ਉਦਾਸ ਨੇ ਹੁਣ ਨਹਿਰਾਂ ਕੰਢੇ ਖੜੀਆ ਬੁੱਢੀਆਂ ਜਾਮਣਾਂ
ਥਾਂ ਬਾਂਸ ਦੇ ਰੁੱਖਾਂ ਨੇ ਜੋ ਖਾ ਲਈ।
ਉਦਾਸ ਹੈ ਹੁਣ ਅੰਬਰ ਵੇਲ ਫਲਹਾਰੇ ਬੂਟੇ ਤੇ
ਉਸ ਦੀ ਥਾਂ ਜਵਾਨੀ ਨਸ਼ਿਆਂ ਨੇ ਜੋ ਖਾ ਲਈ।
ਸੁਖਦੀਪ ਉਦਾਸ ਨੇ ਹੁਣ ਪਿੰਡ ਦੀਆਂ ਮੜ੍ਹੀਆਂ
ਸਿਵੇ ਦਾ ਮੱਚਣਾ ਵੀ ਟਿਕਟੋਕ ਦਾ ਸ਼ਿੰਗਾਰ ਹੋ ਗਿਆ।

ਸੁਖਦੀਪ ਕੌਰ ਮਾਂਗਟ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿਡ ਸੈਂਪਲਿੰਗ ਤੇ ਵੈਕਸੀਨੇਸ਼ਨ ਦੌਰਾਨ ਐਨ.ਐਚ.ਐਮ ਮੁਲਾਜ਼ਮਾਂ ਦੇ ਹੱਕਾਂ ਦਾ ਘਾਣ
Next articleਸ਼ਰਾਬ