ਮੇਰਾ ਪਿੰਡ

ਜਤਿੰਦਰ ਸਿੰਘ ਸੰਧੂ ਮੱਲ੍ਹਾ 

(ਸਮਾਜ ਵੀਕਲੀ) 

ਸਵਰਗਾਂ ਨਾਲੋਂ ਸੋਹਣਾ ਮੇਰਾ ਪਿੰਡ ਬੜਾ ਪਿਆਰਾ ਏ
ਸੋਹਣਾ ਗੁਰੂ ਘਰ ਜਿੱਥੇ ਸੀਸ ਝੁਕਾਉਂਦਾ ਪਿੰਡ ਸਾਰਾ ਏ
2/3/4 ਮਾਰਚ ਨੂੰ ਲਗਦਾ ਮੇਲਾ ਬਹੁਤ ਭਾਰਾ ਏ
ਹਰਿਆ ਭਰਿਆ ਚਾਰ ਚੁਫੇਰਾ ਵੱਖਰਾ ਨਜ਼ਾਰਾ ਏ
ਸਵਰਗਾਂ ਨਾਲੋਂ ਸੋਹਣਾ ਮੇਰਾ ਪਿੰਡ ਬੜਾ ਪਿਆਰਾ ਏ

ਪੱਕੀ ਸਾਰੀ ਫਿਰਨੀ ਖੁੱਲ੍ਹੇ-ਖੁੱਲ੍ਹੇ ਚੋਂਕ ਆ
ਮੰਦਿਰ ਮਸੀਤ ਚਰਚ ਕੁਝ ਧਰਮਾਂ ਦੇ ਵੀ ਲੋਕ ਆ
ਪੜ੍ਹਾਈ ਲਿਖਾਈ ਸਿਆਸਤ ਚ ਬੜੀਆਂ ਮੱਲਾਂ ਮਾਰੀਆਂ
ਭਾਗ ਸਿੰਘ ਮੱਲ੍ਹਾ ਜਿਸ ਦੀਆਂ ਸੀ ਦਿੱਲੀ ਤੱਕ ਯਾਰੀਆਂ
ਥਾਣੇਦਾਰ ,ਪੰਚਾਇਤ ਅਫ਼ਸਰ,ਡੀ ਐਸ ਪੀ,ਕੈਪਟਨਾਂ ਨਾਲ ਰੋਹਬ ਪਿੰਡ ਦਾ ਭਾਰਾ ਏ
ਸਵਰਗਾਂ ਨਾਲੋਂ ਸੋਹਣਾ ਮੇਰਾ ਪਿੰਡ ਬੜਾ ਪਿਆਰਾ ਏ

ਸੀਨੀਅਰ ਸੈਕੰਡਰੀ ਸਕੂਲ ਸ਼ਾਨ ਸਾਡੇ ਪਿੰਡ ਦੀ
ਦੋ ਝੂਲਦੇ ਨਿਸ਼ਾਨ ਪਹਿਚਾਣ ਸਾਡੇ ਪਿੰਡ ਦੀ
ਚੱਕੀਆਂ ਕੋਹਲੂ ਕਰਿਆਨੇ ਤੇ ਆਰੇ ਸਾਡੇ ਪਿੰਡ ਦੇ
ਭੋਲੇ ਭਾਲੇ ਲੋਕ ਨੇ ਪਿਆਰੇ ਸਾਡੇ ਪਿੰਡ ਦੇ
ਸ਼ਿਵ ਮੈਡੀਕਲ, ਡਾਕਟਰ ਅਮਨਦੀਪ ਦਾ ਵੀ ਸਹਾਰਾ ਏ
ਸਵਰਗਾਂ ਨਾਲੋਂ ਸੋਹਣਾ ਮੇਰਾ ਪਿੰਡ ਬੜਾ ਪਿਆਰਾ ਏ

ਟਰੈਕਟਰ ਤੇ ਗੱਡੀਆਂ ਦੇ ਸ਼ੋਕੀ ਸਾਡੇ ਪਿੰਡ ਦੇ
ਕਈ ਵੱਸਦੇ ਵਿਦੇਸ਼ੀ ਲੋਕੀ ਮੇਰੇ ਪਿੰਡ ਦੇ
ਪਿੰਡ ਵਾਲੇ ਮੇਲੇ ਤੇ ਗੇੜੀ ਲਾਉਂਦੇ ਮੇਰੇ ਪਿੰਡ ਦੇ
ਕਬੱਡੀ ਉੱਤੇ ਨੋਟ ਵੀ ਉਡਾਉਂਦੇ ਮੇਰੇ ਪਿੰਡ
ਰਾਜਾ ਗੰਨ ਹਾਊਸ ਵਾਲਾ ਵੱਡਾ ਵੀਰ ਪਿਆਰਾ ਏ
ਸਵਰਗਾਂ ਨਾਲੋਂ ਸੋਹਣਾ ਮੇਰਾ ਪਿੰਡ ਬੜਾ ਪਿਆਰਾ ਏ

ਖੇਤੀਬਾੜੀ ਕਰਦੇ ਨੇ ਤੇ ਪੱਕੇ ਪੂਰੇ ਹਿੰਡ ਦੇ
ਬਾਡਰਾਂ ਤੇ ਪਹਿਰਾ ਦਿੰਦੇ ਫੋਜ਼ੀ ਵੀਰ ਮੇਰੇ ਪਿੰਡ ਦੇ
ਚੱਲਦੇ ਕਨੇਡਾ ਚ ਟਰਾਲੇ ਮੇਰੇ ਪਿੰਡ ਦੇ
Canada USA AUS UAE ਬਾਹਲੇ ਮੇਰੇ ਪਿੰਡ ਦੇ
ਕਬੱਡੀ ਵਾਲੀਬਾਲ ਦੀ ਗੇਮ ਰੋਜ਼ ਲਾਉਂਦੇ ਨੇ
ਅਜੇ ਨਸ਼ਿਆਂ ਤੋਂ ਦੂਰ ਨਾਮ ਰੱਬ ਦਾ ਧਿਆਉਂਦੇ ਨੇ
ਗੁਰੂ ਘਰ ਦਾ ਵਜ਼ੀਰ ਗੁਰਸੇਵਕ ਪਿਆਰਾ ਏ
ਸਵਰਗਾਂ ਨਾਲੋਂ ਸੋਹਣਾ ਮੇਰਾ ਪਿੰਡ ਬੜਾ ਪਿਆਰਾ ਏ

ਸੰਧੂ ਸਾਡੀ ਗੋਤ ਮੱਲ੍ਹਾ ਨਾਮ ਸਾਡੇ ਪਿੰਡ ਦਾ
ਬਾਬਾ ਭਾਗ ਦਾਸ ਜੀ ਦਾ ਤਪ ਅਸਥਾਨ ਸਾਡੇ ਪਿੰਡ ਦਾ
ਛੋਟਾਂ ਜਿਹਾਂ ਪਿੰਡ ਸਾਡਾ ਵੋਟਾਂ 1200 ਤੀਕ ਆ
ਤਰਨਤਾਰਨ ਜ਼ਿਲ੍ਹਾਂ ਮੱਲ੍ਹਾ ਖੰਡੂਰ ਸਾਹਿਬ ਦੇ ਨਜ਼ਦੀਕ ਆ
ਸੰਧੂਆ ਸਦਾ ਹੀ ਆਬਾਦ ਰਹੇ ਮੱਲ੍ਹਾ ਪਿੰਡ ਸਾਰਾ ਏ
ਸਵਰਗਾਂ ਨਾਲੋਂ ਸੋਹਣਾ ਮੇਰਾ ਪਿੰਡ ਬੜਾ ਪਿਆਰਾ ਏ !!
ਜਤਿੰਦਰ ਸਿੰਘ ਸੰਧੂ ਮੱਲ੍ਹਾ 

Previous articleਰੱਸਾਕਸ਼ੀ ਮੁਕਾਬਲੇ ਵਿਚ ਆਦਮਪੁਰ ਟੀਮ ਨੇ ਗੋਲਡ ਮੈਡਲ ਤੇ ਨਗਦ ਇਨਾਮ ਜਿੱਤਿਆ ਇਨਾਮਾਂ ਦੀ ਵੰਡ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕੀਤੀ
Next articleਰਿਸ਼ਤੇ ਅਤੇ ਵਿਸ਼ਵਾਸ