“ਮੇਰਾ ਪਿੰਡ”

ਸੰਦੀਪ ਸਿੰਘ"ਬਖੋਪੀਰ "
         (ਸਮਾਜ ਵੀਕਲੀ)
ਅੰਮ੍ਰਿਤ ਵੇਲੇ ਬਾਣੀ ਸੁਣਦੀ ਮੇਰੇ ਪਿੰਡ ਦੀਆਂ ਜੂਹਾਂ ਨੂੰ,
ਵਿੱਚ ਖਿਆਲਾਂ ਚੇਤੇ ਕਰਦੇ, ਚਿਰ ਤੋਂ ਵਿਛੜੀਆਂ ਰੂਹਾਂ ਨੂੰ,
ਟੋਭੇ,ਨਾਲੇ,ਛੱਪੜ, ਚੇਤੇ, ਭੁੱਲੇ ਨਾ, ਪਿੰਡ ਦਿਆਂ ਖੂਹਾਂ ਨੂੰ
ਨੱਗਰ ਖੇੜਾ, ਚੇਤੇ ਸੱਥਾਂ, ਭੁੱਲੇ ਨਾ, ਟਿੰਢ ਤੇ‌ ਖੂਹਾਂ ਨੂੰ,
ਛੁਪਣ-ਛਪਾਈ, ਲੁਕਣ-ਮੀਚੀ, ਚੇਤੇ ਸਭ ਕੁਝ ਰੂਹਾਂ ਨੂੰ,
ਭੱਠੀ ਤੋਂ ਭੁੱਜੇ ਦਾਣੇ ਖਾਣੇ, ਖੁਸ਼ ਕਰਦਾ ਸੀ ਰੂਹਾਂ ਨੂੰ,
ਅੰਮ੍ਰਿਤ ਵੇਲੇ ਉੱਠ ਕੇ ਕੁੜੀਆਂ, ਜਾਂਦੀਆਂ ਸੀ ਵੱਲ ਖੂਹਾਂ ਨੂੰ,
ਹਾਲੀ-ਪਾਲੀ,ਕੰਮੀ ਲੱਗਦੇ, ਛੇੜਦੇ ਜਾਕੇ ਖੂਹਾਂ ਨੂੰ,
ਵਿੱਚ ਅਖਾੜੇ ਕੁਸ਼ਤੀ ਕਰਨੀ,ਸੋਭਦਾ ਤੱਕੜੀਆਂ ਰੂਹਾਂ ਨੂੰ,
ਸਾਡੇ ਵਾਂਗੂੰ ਪਿਆਰ ਸੀ ਹੁੰਦਾ, ਪਿੰਡ ਨਾਲ਼ ਲੱਗਦੀਆਂ ਜੂਹਾਂ ਨੂੰ,
ਦਾਹੜੀ, ਮੁੱਛ ਤੇ ਲਾਲੀ ਸ਼ੋਭਦੀ, ਛੇ-ਛੇ ਫੁੱਟੀਆਂ ਰੂਹਾਂ ਨੂੰ ,
ਘਰ ਦੀ ਅਣਖ਼ ਤੇ ਇੱਜ਼ਤ ਸਮਝੇ, ਹਰ ਕੋਈ ਧੀਆਂ-ਨੂੰਹਾਂ ਨੂੰ,
ਚੌਂਕ ਚੌਰਾਹੇ ਟੂਣੇ ਟੱਪੇ, ਲੋਕੀ ਪੂਜਣ ਚੰਦਰੀਆਂ ਰੂਹਾਂ ਨੂੰ,
ਵੀਰ ਘਰੇ ਜਦੋਂ ਪੁੱਤਰ‌ ਹੁੰਦਾ,ਬੜਾ ਚਾਅ ਹੁੰਦਾ ਸੀ ਭੂਆਂ ਨੂੰ,
ਨਾਨੀ,ਬੇਬੇ ਦੀਆਂ ਬਾਤਾਂ ਸੁਣ ਕੇ ,ਚੜ੍ਹਦੀ ਮਸਤੀ ਰੂਹਾਂ ਨੂੰ,
ਚੁੱਲਾ-ਚੌਂਕਾ, ਕੁੱਪ, ਗੁਹਾਰੇ, ਸੋਂਹਦੇ ਪਿੰਡ ਦੀਆਂ ਜੂਹਾਂ ਨੂੰ,
ਤਾਏ,ਚਾਚੇ,ਮਾਮੇ,ਮਾਸੜ, ਉਡੀਕਣ ਖੋਲ੍ਹ ਬਰੂਹਾਂ ਨੂੰ,
‘ਸੰਦੀਪ’,ਕਪਾਹਾਂ,ਮੋਠ ਬਾਜਰੇ, ਖੁਸ਼ ਕਰਦੇ ਸੀ ਰੂਹਾਂ ਨੂੰ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ :- 9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਦਾ ਸੂਬੇ ਦੇ ਹਜ਼ਾਰਾਂ ਦਿਵਿਆਂਗ ਕਰਮਚਾਰੀਆਂ ਨੂੰ ਖੱਜਲ ਖਰਾਬ ਕਰਨਾ ਗਲਤ ਫੈਸਲਾ ਈਟੀਟੀ ਯੂਨੀਅਨ 
Next articleਕਵਿਤਾ / ਪਤਾ ਨਹੀਂ ਕਿਉਂ?