ਮੇਰੀ ਗਲੀ ਦੇ ਕੁੱਤੇ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਮੇਰੀ ਗਲੀ ਦੇ
ਜਿੰਨੇ ਕੁੱਤੇ
ਸਾਰੇ ਰਹਿੰਦੇ
ਘਰਾਂ ਚ ਸੁੱਤੇ!

ਨਾ ਉਹ ਭੌਕਣ,
ਨਾ ਉਹ ਵੱਢਣ
ਹਰ ਸਭਾ ‘ਚ ਓ
ਸਟੇਜ ਦੇ ਉੱਤੇ !

ਖਾ ਕੇ ਵੀ ਨਾ ਭੌਕਣ,
ਵਾਂਗ ਮੱਝ ਦੇ ਹੌਕਣ
ਜੇ ਕੋਈ ਬੋਲੇ ਮੂਹਰੇ
ਭੱਜਦੇ ਨੇ ਸਣੇ ਜੁੱਤੇ!

ਹਰ ਥਾਂ ‘ਤੇ ਓ
ਕਰਨ ਦਲਾਲੀ
ਉਜੜੇ ਬਾਗ ਦੇ
ਬਣੇ ਨੇ ਮਾਲੀ
ਲਿਖਣ ਦੇ ਨਾਂ ‘ਤੇ
ਉਹ ਸਾਰਨ ਬੁੱਤੇ!

ਬੰਦਾ ਦੇਖ ਕੇ
ਪੂੰਛ ਹਿਲਾਉਦੇ
ਊੱ ਨਾ ਕਿਸੇ ਨੂੰ
ਮੂੰਹ ਨਾ ਲਾਉਦੇ
ਬੇਮੌਸਮੇ ਮੀਹ ਵਾਂਗੂੰ
ਆ ਗਏ ਨੇ
ਕਿਹੜੀ ਰੁੱਤੇ।

ਜਾਂ ਬਾਬਾ ਤੂੰ ਬੁੱਲ੍ਹਾ
ਬਣ ਜਾਂ ਫੇਰ
ਕਿਸੇ ਦੇ ਸਿਰ
ਤੂੰ ਬਾਬਾ ਕੁੱਲਾ
ਦੋ ਬੇੜੀ ਦੇ ਬੰਦੇ
ਬਾਬਾ ਡੁੱਬ ਨੇ ਸੁੱਤੇ।

ਮੇਰੀ ਮਾਂ ਹੈ
ਪੰਜਾਬੀ ਬੋਲੀ
ਇਹ ਨਾ ਬਣੇ
ਕਿਸੇ ਦੀ ਗ਼ੋਲੀ
ਆ ਕਰਦਾ ਗੇ
ਭੌਕਣ ਹੁਣ ਕੁੱਤੇ!

ਬਾਬਾ ਵੈਦ ਸੁਣਾਵੇ
ਖਰੀਆਂ ਖਰੀਆਂ
ਕਈਆਂ ਦੇ ਵਿਉਹ
ਵਾਂਗੂੰ ਲੜੀਆਂ
ਬਾਬੇ ਵਰਗੇ ਬਣ ਜੋ
ਹੁਣ ਤੇ ਭੌਕਣ ਕੁੱਤੇ !

ਬੁੱਧ ਸਿੰਘ ਨੀਲੋਂ
94643 70823

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਦੀਆਂ ਸ਼ਰਤਾਂ ਮੁਤਾਬਕ ਰੋਜ਼ਾਨਾ 90 ਰੁਪਏ ਤੋਂ ਘੱਟ ਕਮਾਉਣ ਵਾਲਾ ਹੀ ਪ੍ਰਾਪਤ ਕਰ ਸਕਦੈ ਸ਼ਗਨ ਸਕੀਮ ਦਾ ਲਾਭ : ਦਮਨਵੀਰ ਸਿੰਘ ਫਿਲੌਰ
Next articleਹੁਣ ਊਠ ਆਏ ਪਹਾੜ ਹੇਠਾਂ