ਤਾਲਿਬਾਨ ਬਾਰੇ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ: ਮਹਿਬੂਬਾ

ਸ੍ਰੀਨਗਰ (ਸਮਾਜ ਵੀਕਲੀ): ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਸ਼ਰੀਆ ਕਾਨੂੰਨ ਨੂੰ ਅਪਣਾਉਣ ਦਾ ਦਾਅਵਾ ਕਰਨ ਵਾਲੇ ਜ਼ਿਆਦਾਤਰ ਮੁਲਕ ਇਸ ਦੇ ਅਸਲ ਮੁੱਲਾਂ ਨੂੰ ਅਪਣਾਉਣ ਵਿੱਚ ਨਾਕਾਮ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਸ ਦੇ ਤਾਲਿਬਾਨ ਨਾਲ ਸਬੰਧਤ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਮੁਫਤੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਜੇ ਤਾਲਿਬਾਨ ਅਫ਼ਗਾਨਿਸਤਾਨ ਦੀ ਸੱਤਾ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਅਸਲ ਸ਼ਰੀਆ ਦਾ ਪਾਲਣਾ ਕਰਨਾ ਚਾਹੀਦਾ ਹੈ ਜੋ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਦੇ ਅਧਿਕਾਰਾਂ ਦੀ ਗਾਰੰਟੀ ਪ੍ਰਦਾਨ ਕਰਦਾ ਹੈ। ਉਨ੍ਹਾਂ ਦੀ ਇਸ ਟਿੱਪਣੀ ਦੀ ਮੀਡੀਆ ਦੇ ਵੱਖ ਵੱਖ ਗੁੱਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਨਿੰਦਾ ਹੋਈ।

ਮਹਿਬੂਬਾ ਨੇ ਟਵੀਟ ਕਰਦਿਆਂ ਲਿਖਿਆ,‘ਸ਼ਰੀਆ ਨੂੰ ਅਪਣਾਉਣ ਦਾ ਦਾਅਵਾ ਕਰਨ ਵਾਲੇ ਜ਼ਿਆਦਾਤਰ ਮੁਲਕ ਇਸ ਦੇ ਅਸਲ ਮੁੱਲਾਂ ’ਤੇ ਚੱਲਣ ਵਿੱਚ ਨਾਕਾਮ ਸਾਬਤ ਹੋਏ ਹਨ। ਉਹ ਸਿਰਫ਼ ਔਰਤਾਂ ’ਤੇ ਸਖ਼ਤੀ ਕਰਨ ਤੱਕ ਹੀ ਸੀਮਿਤ ਹਨ, ਉਹ ਦੱਸਦੇ ਹਨ ਕਿ ਔਰਤਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ, ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਹਨ।’ ਉਨ੍ਹਾਂ ਕਿਹਾ ਕਿ ਹਕੀਕਤ ਵਿੱਚ ਸ਼ਰੀਆ, ਪੁਰਸ਼ਾਂ, ਔਰਤਾਂ ਤੇ ਘੱਟ ਗਿਣਤੀਆਂ ਨੂੰ ਸਮਾਨ ਅਧਿਕਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਔਰਤਾਂ ਨੂੰ ਸੰਪਤੀ, ਸਮਾਜਿਕ, ਕਾਨੂੰਨੀ ਤੇ ਵਿਆਹ ਦੇ ਅਧਿਕਾਰ ਪ੍ਰਵਾਨਿਤ ਹਨ। ਇੱਥੋਂ ਤੱਕ ਗ਼ੈਰ ਮੁਸਲਮਾਨਾਂ ਨੂੰ ਵੀ ਧਾਰਮਿਕ ਸੁਤੰਤਰਤਾ ਅਤੇ ਸਮਾਨਤਾ ਦਾ ਅਧਿਕਾਰ ਬਰਾਬਰ ਮਿਲਿਆ ਹੋਇਆ ਹੈ। ਮਹਿਬੂਬਾ ਨੇ ਕਿਹਾ ਕਿ ਇਸਲਾਮੀ ਇਤਿਹਾਸ ਔਰਤਾਂ ਦੇ ਸਸ਼ਕਤੀਕਰਨ ਦੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਮੂ ਕਸ਼ਮੀਰ: ਸ਼ਾਹ ਵੱਲੋਂ ਸੁਰੱਖਿਆ ਹਾਲਾਤ ਅਤੇ ਵਿਕਾਸ ਪ੍ਰਾਜੈਕਟਾਂ ਦੀ ਨਜ਼ਰਸਾਨੀ
Next articleਐੱਨਸੀਪੀ ਦੇ ਮੰਤਰੀ ਛਗਨ ਭੁਜਬਲ, ਪੁੱਤਰ ਤੇ ਭਤੀਜੇ ਸਣੇ ਦੋਸ਼ ਮੁਕਤ ਕਰਾਰ