ਮੇਰੇ ਗੀਤ

(ਸਮਾਜ ਵੀਕਲੀ)

ਮੈਨੂੰ ਚੜ੍ਹਦਾ ਲਹਿੰਦਾ ਸੂਰਜ ,
ਦੋਵੇਂ ਲੱਗਣ ਪਿਆਰੇ ।
ਮੇਰੇ ਜੀਵਨ ਭਰ ਦੇ ਸਾਥੀ ,
ਸੂਰਜ ਚੰਨ ਸਿਤਾਰੇ ।
ਇਹ ਜੋ ਮੈਨੂੰ ਸੇਧ ਬਖ਼ਸਦੇ ,
ਮੈਂ ਸ਼ਬਦਾਂ ਵਿੱਚ ਢਾਲਾਂ ;
ਤਾਈਓਂ ਮੇਰੇ ਗੀਤ ਕਹਾਉਂਦੇ ,
ਚਾਨਣ ਦੇ ਵਣਜਾਰੇ ‌।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024

Previous articleਆਈ ਟੀ ਆਈ ਤਲਵੰਡੀ ਚੌਧਰੀਆਂ ਵਿਖੇ ਦਾਖਲੇ ਸ਼ੁਰੂ, ਵੈਲਡਰ ,ਕੰਪਿਊਟਰ ,ਇਲੈਕਟਰੀਸ਼ਨ, ਮੋਟਰ ਮਕੈਨਿਕ, ਟਰਨਰ ਆਦਿ ਦੇ ਟਰੇਡਾਂ ਸਬੰਧੀ ਹੋਣਗੇ ਦਾਖਲੇ- ਪ੍ਰਿੰਸੀਪਲ ਗੁਰਪ੍ਰੀਤ ਸਿੰਘ
Next articleਬੁੱਧ ਚਿੰਤਨ