(ਸਮਾਜ ਵੀਕਲੀ)
ਮੇਰਾ ਸਾਇਆ
ਅੱਜਕਲ੍ਹ
ਹੋਰ ਸਿਆਹ ਹੋ ਗਿਆ
ਸੁਣਿਆ
ਇਹਦਾ ਵੀ ਕੋਈ
ਹਮ ਸਾਇਆ ਹੋ ਗਿਆ
ਜੋ
ਮੇਰੇ ਨਾਲ ਰੋਂਦਾਂ
ਮੁਸਕੁਰਾਂਦਾਂ
ਫਿਕਰਮੰਦ
ਹੁੰਦਾ ਹੈ
ਭਿੱਜੀਆਂ ਅੱਖਾਂ’ਚ
ਸਪਨੇ ਪੁਰੋਂਦਾ ਹੈ
ਥੱਕੀ ,ਟੁੱਟੀ ਨੂੰ
ਥਾਪੜ ਸੁਲਾਉਂਦਾ ਹੈ
ਮੈਂ ਪੁਛਿਆ
ਤੂੰ ਕੌਣ ਹੈ?
ਉਸ ਆਖਿਆ,
“ਤੇਰਾ ਦਰਦੀ,
ਮੈਂ ਤੇਰੀ
ਉਦਾਸੀ ਨਾ ਝੱਲਾ
ਹੰਝੂ ਲੈ
ਤੈਨੂੰ ਹਾਸੇ ਮੈਂ ਘੱਲਾ
ਮੈਂ ਪੁਛਿਆ ਕਿਉਂ?
ਕਿ ਤੂੰ ਮੈਨੂੰ ਚਾਹੁੰਦਾ ਹੈ??
ਉਸ ਆਖਿਆ, ਨਹੀਂ
ਮੈਂ ਸੋਚੀਂ ਪੈ ਗਈ!
ਚਿਰਾਂ ਪਿਛੋਂ
ਸਮਝ ਆਇਆ
ਕਿ
ਧੜਕਨ ਕਦ ਕਹਿੰਦੀ
ਦਿਲ ਨੂੰ
ਰੂਹ ਕਦ ਕਹਿੰਦੀ
ਜਿਸਮ ਨੂੰ
ਪਿਆਰ ਕਰਦੀ ਹੈ?
ਬਸ ਉਹ ਪੂਰਕ
ਇਕ ਦੂਜੇ ਦੇ
ਚੁੱਪ ਚਾਪ
ਪੀ੍ਤ ਨਿਭਾਉਂਦੇ
ਬਿਨਾ ਜਤਾਏ
ਬਿਨਾ ਅੱਕੇ
ਦਿਲਾਂ ਦੇ
ਪਾਕ ਰਿਸ਼ਤੇ
ਸ਼ਾਅਦ
ਰੱਬੀ
ਰਹਿਮਤ
ਮੇਰੇ ਸਾਏ ਦਾ
ਰਮਸਾਇਆ
ਰਮਾ ਰਮੇਸ਼ਵਰੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly