(ਸਮਾਜ ਵੀਕਲੀ)
ਕਵਿਤਾ ਮੈਨੂੰ ਫੜ ਬਿਠਾ ਹੀ ਲੈਂਦੀ ਏ
ਵਿਚਾਰਾਂ ਦੇ ਵਹਿਣ ਵਹਿੰਦੇ ਨੇ ਮੇਰੇ ਅੰਦਰ
ਵਰਕਿਆਂ ਤੇ ਲਿਖਵਾ ਹੀ ਲੈਂਦੀ ਏ।
ਜਿੰਨਾ ਮੈਂ ਮਰਜ਼ੀ ਦੂਰ ਹੋਵਾਂ
ਪਰ ਇਹ ਗਲਵੱਕੜੀ ਪਾ ਹੀ ਲੈਂਦੀ ਏ।
ਕਿੰਝ ਛੱਡਾਂ ਮੈਂ ਇਸ ਨੂੰ
ਇਹ ਦਿਲ ਦੀਆਂ ਤਾਰਾਂ ਜੋੜ ਸਾਜ਼ ਵਜਾ ਹੀ ਲੈਂਦੀ ਏ।
ਇਕੱਲਿਆ ਮੈਨੂੰ ਹੋਣ ਨਹੀਂ ਦਿੰਦੀ
ਗੱਲਾਂ ਕੋਈ ਰਚਾ ਹੀ ਲੈਂਦੀ ਏ।
ਮੇਰੇ ਅੰਦਰਲੇ ਸ਼ੋਰ ਨੂੰ
ਸ਼ਾਂਤ ਵਹਿਣਾਂ ਵਾਂਗ ਵਹਾ ਹੀ ਲੈਂਦੀ ਏ।
ਗਹਿਰਾ ਨਾਤਾ ਹੈ ਮੇਰੇ ਨਾਲ
ਦੁੱਖਾਂ ‘ਚ ਵੀ ਨਿਭਾ ਹੀ ਲੈਂਦੀ ਏ।
ਕੰਵਰਪ੍ਰੀਤ ਕੌਰ ਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly