(ਸਮਾਜ ਵੀਕਲੀ)
ਇੱਕ ਜਿੱਤ ਗਈ ਇੱਕ ਹਾਰ ਗਈ
ਇੱਕ ਪਹਿਲਾਂ ਤੋਂ ਹੰਭਲਾ ਮਾਰ ਗਈ
ਇੱਕ ਦਾ ਤਾਂ ਖ਼ਾਤਾ ਖੁੱਲਾ ਹੀ ਨਾ
ਇੱਕ ਹੋਰ ਵੀ ਵੱਲ ਨਿਘਾਰ ਗਈ।
ਕੁਝ ਗਾਉਂਦੇ, ਨੱਚਦੇ ਲੱਡੂ ਵੰਡ ਦੇ
ਕੁਝ ਬਾਕੀਆਂ ਨੂੰ ਫਿਰਦੇ ਭੰਡ ਦੇ
ਕੁਝ ਕਹਿਣ ਇਹ ਸਾਰੇ ਇੱਕੋ ਨੇ
ਕੁਝ ਹਾਰਨ ਦਾ ਦੁੱਖ ਮੰਨ ਦੇ।
ਫਿਰ ਮਿਸ਼ਨ ਦੇ ਡੋਰੇ ਪਾਉਣਗੇ
ਫਿਰ ਨੋਟਾਂ ਨਾਲ ਖਰੀਦਣ ਆਉਣਗੇ
ਫਿਰ ਕਿਹੜੀ ਮੇਰੀ ਪਾਰਟੀ ਪੁੱਛ ਕੇ
ਫਿਰ ਆਪਣੀ ਦੇ ਸੋਹਲੇ ਗਾਉਣਗੇ।
ਕਈ ਬੱਕਰੇ ਬਲੀ ਦੇ ਬਣਨਗੇ
ਕਈ ਨਵੇਂ ਘਰਦਾ ਰੁੱਖ ਕਰਨਗੇ
ਕਈ ਗੜ੍ਹੀ ਜਿਹੇ ਬੇਪਰਵਾਹ ਫਿਰਨ
ਕਈ ਮੁੱਢ ਤੋਂ ਹੀ ਤੌਬਾ ਕਰਨਗੇ ।
ਮੰਨੋ ਮਿਸ਼ਨ, ਗਰੀਬ ਦਾ ਭਲਾ ਸਭ ਧੋਖਾ ਹੈ
ਮੰਨੋ ਧਰਮ, ਜਾਤਾਂ ਕਰਕੇ ਲੜਾਉਣਾ ਸੌਖਾ ਹੈ
ਮੰਨੋ ਜਿੱਤਣ ਵਾਲੇ ਤੋਂ ਕੋਈ ਹੈ ਉੱਪਰ ਵੀ ਬੈਠਾ
ਮੰਨੋ ਹਾਕਮ ਦੇ ਮਾਲਕ ਤੋਂ ਪਾਰ ਪਾਉਣਾ ਔਖਾ ਹੈ।
ਅਸ਼ਲੇਸ ਕੁਮਾਰ ਪੁਲਿਸ ਅਫਸਰ ਨਿਊਜ਼ੀਲੈਂਡ