HOME ਮੇਰੇ ਹਿੱਸੇ ਆਏ ਸਵਰਨ ਸਿੰਘ ਭੰਗੂ,,

ਮੇਰੇ ਹਿੱਸੇ ਆਏ ਸਵਰਨ ਸਿੰਘ ਭੰਗੂ,,

21
ਸ੍ਰੀ ਚਮਕੌਰ ਸਾਹਿਬ  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਚਮਕੌਰ ਸਾਹਿਬ ਵਿੱਖੇ ਭੰਗੂ ਸਾਹਬ( ਮੇਰੇ ਪਰਮ ਮਿੱਤਰ ਬਾਗੀ ਭੰਗੂ ਦੇ ਘਰ) ਦੇ ਘਰ ਮੈ ਦੋ ਵਾਰ ਗਿਆ ਪਹਿਲੀ ਵਾਰ ਰਾਤ ਰਿਹਾ-ਰੋਟੀ ਖਾਣ ਤੋ ਬਾਅਦ ਮੈ, ਬੀਬੀ ਗੁਰਪ੍ਰੀਤ ਕੌਰ ਭੰਗੂ ਜੀ , ਸਵਰਨ ਅੰਕਲ , ਬਾਗੀ ਅਤੇ ਬਾਈ ਮਲਕੀਤ ਰੌਣੀ ਗੱਲਾਂ ਕਰਨ ਲੱਗ ਪਏ-ਭੰਗੂ ਸਾਹਬ ਕਹਿੰਦੇ ਮੈ ਗੁਰਪ੍ਰੀਤ ( ਉਹਨਾਂ ਦੀ ਅਦਾਕਾਰਾ ਪਤਨੀ) ਨੂੰ ਕਹਿੰਨਾਂ ਹੁੰਦਾ ਹਾ ਕਿ ਲੋਕ ਆਪਣੇ ਘਰੇ ਤੈਨੂੰ ਮਿਲਣ ਆਉਦੇ ਨੇ ਜੋ ਤੇਰੀ ਅਦਾਕਾਰੀ ਦੇ ਮੁਰੀਦ ਹਨ-ਮੈ ਵਿੱਚੋ ਹੀ ਬੋਲ ਪਿਆ ਕਿ ਮਖਿਆ ਸਵਰਨ ਅੰਕਲ , ਪਰ ਮੈ ਤਾਂ  ਵਿਸ਼ੇਸ਼ ਤੌਰ ਤੇ ਤੁਹਾਨੂੰ ਮਿਲਣ ਹੀ ਆਇਆ ਹਾਂ,ਕਿਉਕਿ ਮੈਡਮ ਗੁਰਪ੍ਰੀਤ ਤਾਂ ਮੈਲਬਰਨ ਸਾਡੇ ਕੋਲ ਬਹੁਤ ਵਾਰੀ ਘਰੇ ਵੀ ਮਿਲਕੇ ਗਏ ਹਨ-ਏਨੀ ਸੁਣਦੇ ਹੀ ਉੱਚੀ ਹੱਸਦੇ ਹੱਸਦੇ ਕਹਿਣ ਲੱਗੇ , ਲੈ ਬਈ ਗੁਰਪ੍ਰੀਤ, ਅੱਜ ਬਾਜੀ ਮੇਰੇ ਹੱਕ ਚ ਪਲਟ ਗਈ।”  ਮਰਹੂਮ ਸਵਰਨ ਸਿੰਘ ਭੰਗੂ ਇਨਸਾਨ ਨਹੀ ਬਲਕਿ ਇੱਕ ਵੱਡੀ ਸੰਸਥਾ ਸਨ ਜਿੰਨ੍ਹਾ ਨੇ ਪਤਾ ਨਹੀ ਕਿੰਨੇ ਕੁ ਲੋਕਾਂ/ਵਿਦਿਆਰਥੀਆਂ ਨੂੰ ਸਿੱਖਿਆ ਰੂਪੀ ਚਾਨਣ ਵੰਡਿਆ-ਅਖਬਾਰ ਚ ਇਹਨਾਂ ਦਾ ਕਾਲਮ ਛਪਦਾ ਹੁੰਦਾ ਸੀ ਦਸਵੀ,ਬਾਰਵੀ ਤੋ ਬਾਅਦ ਕਿਹੜੇ ਕੋਰਸ ਕਰੀਏ ਅਤੇ ਕਿਹੜੇ ਕਿੱਤੇ ਚੁਣੀਏ-ਮੈ ਪੱਕਾ ਪਾਠਕ ਸੀ-ਉਸ ਦਿਨ ਭੰਗੂ ਸਾਹਬ ਨੂੰ ਮਿਲ ਕੇ ਵੱਡੀ ਇੱਛਾ ਪੂਰੀ ਹੋਈ ਸੀ -ਕੰਗ ਮੈਮੋਰੀਅਲ ਸਕੂਲ  ਬੱਸੀ ਗੁੱਜਰਾਂ ਦੇ ਉਹ ਅਧਿਆਪਕ/ਸ਼ੰਚਾਲਕ/ਪ੍ਰਬੰਧਕ ਸਨ-ਉਹਨਾਂ ਦੇ ਸਕੂਲ ਦੇ ਦਫਤਰ ਚ ਉਹਨਾਂ ਦੇ ਮੇਜ ਦੇ ਥੱਲੇ ਇੱਕ ਚੱਪਲਾਂ ਦਾ ਜੋੜਾ ਅਤੇ ਇੱਕ ਪੁਰਾਣਾਂ ਕੁੜਤਾ ਪਜਾਮਾ ਪਿਆ ਹੁੰਦਾਂ ਹੈ-ਸਕੂਲ ਤੋ ਬਾਅਦ ਹੱਥ ਚ ਦਾਤੀ ਫੜ, ਪੈਰੀ ਚੱਪਲ ਪਾ ਉਹ ਸਕੂਲ ਦੇ ਘਾਹ ਅਤੇ ਬਾਗ ਦੀ ਦੇਖਭਾਲ ਚ ਲੱਗ ਜਾਂਦੇ-ਉਹਨਾਂ ਦੇ ਸਕੂਲ ਚ ਰੱਖੀ “ਵਿਜਟਰ ਡਾਇਰੀ” ਵਿੱਚ ਮੈ ਦੋਨੋ ਵਾਰ ਚਾਰ ਪੰਜ ਲਾਈਨਾਂ ਲਿਖ ਕੇ ਆਇਆ ਹਾਂ-ਪੂਰੇ ਵਿਸ਼ਵ ਵਿੱਚ ਉਹਨਾਂ ਦੇ ਵਿਦਿਆਰਥੀ ਰਹਿ ਰਹੇ ਜਨ-ਆਪਣੇ ਪੁਰਾਣੇ ਘਰ ਨੂੰ ਇੱਕ ਹਸਪਤਾਲ ਨੂੰ ਭੇਟ ਕਰਨਾਂ ਉਹਨਾਂ ਦਾ ਸਮਾਜ ਪ੍ਰਤੀ ਸਨੇਹ ਅਤੇ ਜਿੰਮੇਵਾਰੀ ਦਰਸਾਉਦਾ ਹੈ-ਬਹੁਤੇ ਬੱਚਿਆਂ ਨੂੰ ਮੁਫਤ ਵਿੱਚ ਸਿੱਖਿਆ ਦੇ ਰਹੇ ਸਨ-ਵੱਡੇ ਦਾਨੀ ਸਨ-ਮਰਨ ਉਪਰੰਤ ਵੀ ਆਪਣਾਂ ਸ਼ਰੀਰ ਖੋਜ ਕਾਰਜ ਲਈ ਦਾਨ ਕਰ ਗਏ-ਅਜਿਹੇ ਲੋਕ ਮਰਦੇ ਨਹੀ ਹੁੰਦੇ ਬਲਕਿ ਅਮਰ ਹੋ ਜਾਂਦੇ ਹਨ-ਪਿਛਲੇ ਸਾਲ ਮੈਲਬਰਨ ਘਰੇ ਆ ਕੇ ਵਿਸ਼ੇਸ ਤੌਰ ਤੇ ਮਿਲਕੇ ਗਏ ਸਨ-ਬਹੁਤ ਗੱਲਾਂ ਨੇ ਉਹਨਾਂ ਬਾਰੇ ਕਰਨ ਨੂੰ-ਪਰ ਭੰਗੂ ਸਾਹਬ ਤੁਹਾਡਾ ਬੇਵਕਤੀ ਵਿਛੋੜਾ ਅਸਹਿ ਅਤੇ ਬੜਾ ਦੁਖਦਾਇਕ ਹੈ-ਅਜੇ ਸਮਾਜ ਨੂੰ ਤੁਹਾਡੀ ਹੋਰ ਲੋੜ ਸੀ-ਤੁਸੀ ਅਜੇ ਸਮਾਜ ਭਲਾਈ ਦੇ ਬੜੇ ਕਾਰਜ ਕਰਨੇ ਸਨ-ਕੋਸ਼ਿਸ਼ ਕਰਾਂਗੇ ਕਿ ਅਸੀ ਤੁਹਾਡੇ ਦਿਖਾਏ ਨਕਸ਼ ਏ ਕਦਮਾਂ ਤੇ ਤੁਰ ਸਕੀਏ-ਬਾਗੀ ਵੀਰ ਅਤੇ ਮੈਡਮ ਭੰਗੂ ਜੀ ਅਸਹਿ ਪੀੜ ਵਿੱਚੋ ਦੀ ਗੁਜਰ ਰਹੇ ਹਨ-ਉਹਂਨਾਂ ਲਈ ਹਮਦਰਦੀ ਅਤੇ ਅਰਦਾਸ ਹੈ ਕਿ ਉਹਨਾਂ ਨੂੰ ਵਾਹਿਗੁਰੂ ਇਸ ਪੀੜ ਨੂੰ ਸਹਿ ਸਕਣ ਦੀ ਹਿੰਮਤ ਬਖਸੇ-10 ਜੂਨ ਨੂੰ ਉਹਨਾਂ ਨਮਿਤ ਇੱਕ ਸ਼ਰਧਾਂਜਲੀ ਸਮਾਰੋਹ ਬੱਸੀ ਗੁੱਜਰਾਂ ਸਕੂਲ ਵਿੱਚ ਰੱਖਿਆ ਗਿਆ ਹੈ – ਐਸੀ ਰੱਬੀ ਰੂਹ ਨੂੰ ਸੱਚੇ ਦਿਲੋ ਸ਼ਰਧਾਂਜਲੀ ਭੇਂਟ ਕਰਦੇ ਹਾਂ-ਕੰਗ(ਮੈਲਬਰਨ)
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਂ ਦੀ ਹੱਤਿਆ ਕਰਨ ਵਾਲੀ ਧੀ ਨੂੰ 8 ਸਾਲ ਦੀ ਕੈਦ
Next articleਅਪ੍ਰੈਂਟਿਸ ਲਾਈਨਮੈਨਾਂ ਅਤੇ ਬਿਜਲੀ ਬੋਰਡ ਮੁਲਾਜ਼ਮਾਂ ਉੱਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਡੀ.ਟੀ.ਐਫ ਵੱਲੋਂ ਸਖ਼ਤ ਨਿੰਦਾ