ਮੇਰੀ ਮਾਂ ਬੋਲੀ

(ਸਮਾਜ ਵੀਕਲੀ)

ਮਾਂ ਬੋਲੀ ਦਾ ਕੋਕਰ ਹਾਂ ਘਰ ਘਰ ਆਓ ਹੋਕਾ ਲਾਈਏ
ਕਿਤੇ ਪੰਜਾਬੀ ਪਿੱਛੇ ਨਾ ਰਹਿ ਜੇ ਸਭ ਨੂੰ ਇਹ ਗੱਲ ਸਮਝਾਈਏ

ਜਿੰਨੇ ਸਾਡਾ ਮਾਨ ਵਧਾਇਆ
ਓੜੇ ਤੋਂ ਸਾਨੂੰ ਉੱਠਣ ਲਾਇਆ
ਆੜੇ ਤੋਂ ਆਖ਼ ਸੁਣਾਇਆ
ਈੜੀ ਤੋਂ ਇੱਕ ਮਿੱਕ ਹੋਕੇ ਰਹਿਏ
ਸਸੇ ਤੋਂ ਸਤਿਕਾਰ ਸਿਖਾਇਆ
ਐਂਵੇ ਨਾ ਇਹਨੂੰ ਭੁਲਾਈਏ

ਮਾਂ ਬੋਲੀ ਦਾ ਕੋਕਰ ਹਾਂ ਮੈ ਘਰ ਘਰ ਆਓ ਹੋਕਾ ਲਾਈਏ
ਕਿਤੇ ਪੰਜਾਬੀ ਪਿੱਛੇ ਨਾ ਰਹਿ ਜੇ ਸਭ ਨੂੰ ਇਹ ਗੱਲ ਸਮਝਾਈਏ

ਮੈਂ ਨਹੀਂ ਕਹਿੰਦਾ ਅੰਗਰੇਜ਼ੀ ਨੂੰ ਛੱਡੀਏ
ਪਰ ਮਾਂ ਬੋਲੀ ਨੂੰ ਨਾ ਦਿਲ ਵਿੱਚੋਂ ਕੱਡੀਏ
ਹਰ ਘਰ ਵਿੱਚ ਬੱਚੇ ਪੰਜਾਬੀ ਬੋਲਣ
ਇਹੋ ਜਿਹਾ ਅਸੀਂ ਦੇਸ਼ ਬਣਾਈਏ

ਮਾਂ ਬੋਲੀ ਦਾ ਕੋਕਰ ਹਾਂ ਮੈ ਘਰ ਘਰ ਆਓ ਹੋਕਾ ਲਾਈਏ
ਕਿਤੇ ਪੰਜਾਬੀ ਪਿਛੇ ਨਾ ਰਹਿ ਜੇ ਸਭ ਨੂੰ ਇਹ ਗੱਲ ਸਮਝਾਈਏ

ਕਿਉਂ ਪੰਜਾਬੀ ਬੋਲਣ ਲੱਗਿਆਂ ਸੰਗ ਵੇ ਲੱਗਦੀ
ਦਮਨ ਸਿਆਂ ਇਹ ਗੱਲ ਨਹੀਂ ਜੱਚਦੀ
ਬੜਾ ਕੁਝ ਮਾਂ ਬੋਲੀ ਸਿਖਾਇਆ
ਬੱਚਿਆਂ ਨੂੰ ਪੰਜਾਬੀ ਬੋਲਣ ਲਾਇਆ

ਮਾਂ ਬੋਲੀ ਦਾ ਕੋਕਰ ਹਾਂ ਮੈ ਘਰ ਘਰ ਆਓ ਹੋਕਾ ਲਾਈਏ
ਕਿਤੇ ਪੰਜਾਬੀ ਪਿਛੇ ਨਾ ਰਹਿ ਜੇ ਸਭ ਨੂੰ ਇਹ ਗੱਲ ਸਮਝਾਈਏ

ਦਮਨ ਸਿੰਘ ਬਠਿੰਡਾ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਆਹਾ-ਸਮਾਗਮਾਂ ‘ਚ ਹੋ ਰਹੀ ਖਾਣੇ ਦੀ ਬਰਬਾਦੀ
Next articleਸਾਹਿਤ ਦੀ ਸਮਾਜ ਨੂੰ ਸੇਧ ਦੇਣ ਦੀ ਲੋੜ