(ਸਮਾਜ ਵੀਕਲੀ)
ਮੈਨੂੰ ਦੁਨੀਆਂ ਦਿਖਾਉਣ ਵਾਲੀ,
ਮੇਰੀ ਮਾਂ ਦੀ ਕੀ ਮੈਂ ਸਿਫਤ ਕਰਾਂ।
ਓਹ ਰੱਬ ਦੀ ਸੀ ਮੂਰਤ,
ਓਹਦੀ ਪਿਆਰ ਭਰੀ ਸੂਰਤ,
ਉਸ ਸੂਰਤ ਨੂੰ ਹੁਣ ਮੈਂ,
ਕਿੱਥੋਂ ਲੱਭ ਲਵਾਂ,
ਮੇਰੀ ਮਾਂ ਦੀ ਕੀ ਮੈਂ ਸਿਫਤ ਕਰਾਂ।
ਓਹਦੀਆਂ ਸਿਫਤਾਂ ਨੇ ਅਣਗਿਣਤ,
ਓਨੀ ਮੇਰੇ ਚ ਨਹੀਂ ਹਿੰਮਤ,
ਓਸ ਹਿੰਮਤ ਨੂੰ ਹੁਣ ਕਿੱਥੋਂ ਲੱਭ ਲਵਾਂ,
ਮੇਰੀ ਮਾਂ ਦੀ ਕੀ ਮੈਂ ਸਿਫਤ ਕਰਾਂ।
ਓਹਨੇ ਦੁੱਖ ਬੜੇ ਦੇਖੇ,
ਤਕਲੀਫਾਂ ਬੜੀਆਂ ਝੱਲੀਆਂ,
ਓਨੀਆਂ ਤਕਲੀਫਾਂ ਮੈਂ,
ਕਦੇ ਨਾ ਝਲ ਸਕਾਂ,
ਮੇਰੀ ਮਾਂ ਦੀ ਕੀ ਮੈਂ ਸਿਫਤ ਕਰਾਂ।
ਓਹ ਮਮਤਾ ਦੀ ਮੂਰਤ,
ਓਹਦੀ ਪਿਆਰੀ ਜਿਹੀ ਸੂਰਤ,
ਓਹ ਬਿਨਾਂ ਭੁੱਖ ਵੀ ਖਵਾ ਦਵੇ,
ਅੱਜ ਭੁੱਖ ਲੱਗੇ ਤਾਂ ਵੀ ਖਾ ਨਾ ਸਕਾਂ,
ਮੇਰੀ ਮਾਂ ਦੀ ਕੀ ਮੈਂ ਸਿਫਤ ਕਰਾਂ।
ਓਹਦੇ ਦਿੱਤੇ ਥੋੜੇ ਪੈਸੇ,
ਸਨ ਲੱਖਾਂ ਤੋਂ ਵੀ ਵੱਧ,
ਓਹ ਲੱਖਾਂ ਤੋਂ ਵੀ ਵੱਧ ਨੂੰ,
ਹੁਣ ਕਿੱਥੋਂ ਲਭ ਲਵਾਂ।
ਮੇਰੀ ਮਾਂ ਦੀ ਕੀ ਮੈਂ ਸਿਫਤ ਕਰਾਂ।
ਓਹਦੇ ਹੱਥ ਲਾਇਆਂ ਮੇਰਾ,
ਦਰਦ ਭੱਜ ਜਾਂਦਾ,
ਹੁਣ ਖਾ ਕੇ ਵੀ ਗੋਲੀਆਂ , ਉਸ ਦਰਦ ਚ ਰਹਾਂ,
ਮੇਰੀ ਮਾਂ ਦੀ ਕੀ ਮੈਂ ਸਿਫਤ ਕਰਾਂ।
ਧਰਮਿੰਦਰ ਮਾਂ ਤੇਰੀ ਸੀ,
ਪਿਆਰ, ਮਮਤਾ ਦੀ ਮੂਰਤ,
ਹੁਣ ਤੈਨੂੰ ਨਹੀਂ ਮਿਲਣੀ,
ਓਹ ਦੁਬਾਰਾ ਕਦੇ ਸੂਰਤ।
ਉਸ ਪਿਆਰ, ਮਮਤਾ ਦੀ ਮੂਰਤ ਨੂੰ ਕਿੱਥੋਂ ਲੱਭ ਲਵਾਂ,
ਮੇਰੀ ਮਾਂ ਦੀ ਕੀ ਮੈਂ ਸਿਫਤ ਕਰਾਂ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly