ਮੇਰੇ ਸਾਹਿਬਾ

(ਸਮਾਜ ਵੀਕਲੀ)

 

ਤੇਰੀ ਦੁਨੀਆਂ ਦੇ ਵਿੱਚ ਕੀ ਵਰਤਾਰਾ ਹੋ ਰਿਹਾ ਮੇਰੇ ਸਾਹਿਬਾ,
ਤੇਰਾ ਭੇਜਿਆ ਇਹ ਬੰਦਾ ਹਤਿਆਰਾ ਹੋ ਰਿਹਾ ਮੇਰੇ ਸਾਹਿਬਾ,

ਅਨੇਕ ਧਰਮਾਂ ਦੇ ਨਾਮ ਤੇ ਵੰਡ ਹੋਇਆ ਤੇਰਾ ਖਾਲਸ ਬੰਦਾ,
ਨਿੱਤ ਵਾਦ- ਵਿਵਾਦ ਛੇੜ ਕੇ ਖੂੰਖਾਰਾ ਹੋ ਰਿਹਾ ਮੇਰੇ ਸਾਹਿਬਾ,

ਸੁੱਖ-ਸ਼ਾਂਤੀ , ਅਮਨ-ਚੈਨ ਭੰਗ ਹੋਏ ਤੇਰੇ ਰੰਗਲੇ ਪੰਜਾਬ ਦੇ,
ਬਾਬਾ ਬਣ ਕੇ ਆਪੇ ਨੂੰ ਪੂਜਣਹਾਰਾ ਹੋ ਰਿਹਾ ਮੇਰੇ ਸਾਹਿਬਾ,

ਕੌਡੀ ਜਿੰਨੀ ਕੀਮਤ ਨਾ ਰਹੀ ਮਨੁੱਖੀ ਅਣਮੋਲ ਸ਼ਰੀਰਾਂ ਦੀ,
ਨਿੱਤ ਦੰਗੇ- ਫਸਾਦਾਂ ਦਾ ਘੱਲੂਘਾਰਾ ਹੋ ਰਿਹਾ ਮੇਰੇ ਸਾਹਿਬਾ,

ਗੁਟਕੇ ਦੀ ਥਾਂ ਬੰਬ, ਗੋਲੀਆਂ ਬੰਦੂਕਾਂ ਹੱਥ ਚ ਫੜ ਲਈਆਂ,
ਪਾਪ ਦੀ ਕਮਾਈ ਕਰ , ਸਚਿਆਰਾ ਹੋ ਰਿਹਾ ਮੇਰੇ ਸਾਹਿਬਾ,

ਗੁਰੂ ਨਾਨਕ ਦੀ ਬਾਣੀ ਭੁੱਲਿਆ, ਹੈਵਾਨ ਬਣ ਗਿਆ ਬੰਦਾ,
ਸਰਵ – ਵਿਨਾਸ਼ ਦਾ ਸਿਰਜਣਹਾਰਾ ਹੋ ਰਿਹਾ ਮੇਰੇ ਸਾਹਿਬਾ,

ਸੁਰਿੰਦਰ ਕੌਰ ਸੈਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAustralian immigration system in state of disrepair: Minister
Next articleਬੀਬੀ ਜਗੀਰ ਕੌਰ ਪ੍ਰਧਾਨਗੀ ਦੀ ਚੋਣ ਸ਼ਾਨ ਨਾਲ ਜਿੱਤਣਗੇ – ਜਥੇਦਾਰ ਸਾਹੀ