(ਸਮਾਜ ਵੀਕਲੀ)
ਵਿੱਚ ਮਾਰੂਥਲ ਹੈ ਜ਼ਿੰਦਗੀ ਅਟਕੀ ,
ਆਣ ਕੋਈ ਬਚਾਵੇ ,
ਆ ਕੇ ਕੋਈ ਅੱਜ ਦਰਵੇਸ ,
ਮੰਜ਼ਿਲ ਤੱਕ ਪਹੁੰਚਾਵੇ ,
ਰਾਹ – ਦਸੇਰਾ ਬਣ ਕੇ ਜੇ ,
ਸਾਹਮਣੇ ਮੇਰੇ ਆ ਜਾਵੇ ,
ਸਦਕੇ ਜਾਵਾਂ ਉਸ ਕਾਦਰ ਤੋਂ ,
ਜੋ ਇਸ ਭਟਕਣ ਤੋਂ ਬਚਾਵੇ ,
ਵਿੱਚ ਦੁੱਖਾਂ – ਗ਼ਮਾਂ ਲੰਘ ਗਈ ਜ਼ਿੰਦਗੀ ਮੇਰੀ ,
ਹਨ੍ਹੇਰੀਆਂ ਆਣ ਗਿਰਾਇਆ ,
ਨਹੀਂ ਡੋਲਿਆ ਸਿਦਕ ਮੇਰਾ
ਤੇ ਨਾ ਹੀ ਮੈਂ ਘਬਰਾਇਆ ,
ਪਤਾ ਨਹੀਂ ਕਦੋਂ ਮਿਲਣੀ ਮੰਜ਼ਿਲ ?
ਸੋਚ – ਸੋਚ ਮਨ ਭਰ ਆਇਆ ,
ਇੱਕ ਉਸ ਕਾਦਰ ‘ਤੇ ਹੈ ਭਰੋਸਾ ,
ਜਿਸਨੇ ਇਹ ਸੰਸਾਰ ਬਣਾਇਆ ,
ਮੁੱਕ ਜਾਵਣ ਇਹ ਲੰਮੜੇ ਮਾਰੂਥਲ ,
ਉੱਡ ਜਾਣ ਡਰਾਉਣੀਆਂ ਕਾਲੀਆਂ ਘਟਾਵਾਂ ,
ਕੇਵਲ ਉਸ ਖ਼ੁਦਾ ਦੇ ਭਰੋਸੇ ਮੈਂ ,
ਜ਼ਿੰਦਗੀ ਵਿੱਚ ਅੱਗੇ ਤੁਰਦਾ ਜਾਵਾਂ ;
…..
ਜ਼ਿੰਦਗੀ ਦੇ ਸਫ਼ਰ ਵਿੱਚ ਔਖੇ ਰਾਹਾਂ ‘ਤੇ ਚਲਦੇ ਪਾਂਧੀ ਦੇ ਨਾਂ….
ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly