“ਮੇਰੀ ਹਾਸਿਆਂ ਦੀ ਦੁਕਾਨ”

ਸ਼ਾਹਕੋਟੀ ਕਮਲੇਸ਼

(ਸਮਾਜ ਵੀਕਲੀ)

ਜੇ ਹਾਸੇ ਵਿਕਦੇ ਹੋਣ ਬਜ਼ਾਰੀ, ਹਾਸਿਆਂ ਦੀ ਦੁਕਾਨ ਮੈਂ ਪਾਵਾਂ।
ਖਿੜੇ ਖਿੜੇ ਹਾਸਿਆਂ ਦੇ ਨਾਲ, ਮੈਂ ਦੁਕਾਨ ਨੂੰ ਖ਼ੂਬ ਸਜਾਵਾਂ।

ਮੇਰੀ ਦੁਕਾਨ ਤੋਂ ਹਾਸੇ ਲੈ ਲੋ, ਮੈਂ ਖੜ੍ਹ ਖੜ੍ਹ ਹੋਕਾ ਲਾਵਾਂ।
ਜੇ ਕੋਈ ਦੁਖੀ ਦੁਕਾਨ ਤੇ ਆਵੇ, ਮੈਂ ਫੜ੍ਹ ਕੇ ਕੋਲ ਬਠਾਵਾਂ।

ਭਰ ਕੇ ਬੋਰਾ ਹਾਸਿਆਂ ਦਾ, ਮੈਂ ਝੋਲੀ ਉਸ ਦੀ ਪਾਵਾਂ।
ਚਿਹਰੇ ਤੇ ਉਹਦੇ ਖੁਸ਼ੀ ਵੇਖ, ਮੈਂ ਰੱਬ ਦਾ ਸ਼ੁਕਰ ਮਨਾਵਾਂ।

ਭਾਵੇਂ ਫਿਕਰਾਂ ਬੁਹਤ ਨੇ ਮੈਨੂੰ, ਫ਼ਿਰ ਵੀ ਹੱਸਾ ਅਤੇ ਹਸਾਵਾਂ।
ਵੰਡ ਕੇ ਹਾਸੇ ਦੁਖੀਆਂ ਨੂੰ, ਮੈਂ ਆਪਣੇ ਦੁੱਖ ਭੁੱਲ ਜਾਵਾਂ।

ਸ਼ਾਹਕੋਟੀ ਕਮਲੇਸ਼

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਸਤ
Next articleਪੰਜਾਬ ਦੀ ਸਿਆਸਤ ਅਤੇ ਰਾਜਨੀਤਿਕ ਖੜ੍ਹੇ ਪਾਣੀ ਦੀ ਤਰ੍ਹਾਂ ਹੀ ਹੈ