*ਮੇਰੀ ਹੱਡ ਬੀਤੀ* ਅਧਿਆਪਕ ਦਿਵਸ ਤੇ ਆਪਣੇ ਸਭ ਤੇ ਪਿਆਰੇ ਅਧਿਆਪਕ ਨੂੰ ਯਾਦ ਕਰਦਿਆਂ

ਜਗਮੋਹਣ ਕੌਰ
ਪਹਿਲੀ ਵਾਰ ਮਿਲੇ ਸਨਮਾਨ ਪੱਤਰ ਨਾਲ ਜੁੜੀ ਕੋਈ ਯਾਦ
(ਸਮਾਜ ਵੀਕਲੀ) ਇਹ ਗੱਲ ਕੋਈ 25 ਕੁ ਵਰੇ ਪਹਿਲਾਂ ਦੀ ਹੋਵੇਗੀ ਜਦੋਂ ਸਾਡਾ ਛੇਵੀਂ ਜਮਾਤ ਦਾ ਰਿਜਲਟ ਆਇਆ ਹਰ ਵਾਰ ਦੀ ਤਰਾਂ ਪੇਪਰਾਂ ਤੋਂ ਬਾਅਦ ਬੱਚਿਆਂ ਨੂੰ 31 ਮਾਰਚ ਦੀ ਉਡੀਕ ਹੁੰਦੀ ਹੈ ਕਿ ਕਦੋਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਉਹ ਫਸਟ ਆਏ ,ਸੈਕੰਡ ਆਏ ਜਾਂ ਪਾਸ ਹੋਏ ਹਨ ਤੇ ਕੁਝ ਕੁ ਵਿਚਾਰੇ ਤਾਂ ਫੇਲ ਹੋਣ ਦੇ ਡਰੋਂ ਨਤੀਜਾ ਸੁਨਣ ਜਾਂਦੇ ਹੀ ਨਹੀਂ ਸਨ ਮੈਂ ਸਰਕਾਰੀ ਕੰਨਿਆ ਸਕੂਲ ਬਸੀ ਪਠਾਣਾ ਵਿੱਚ ਹੀ ਪੜ੍ਹੀ  ਹਾਂ
ਰਿਜਲਟ ਵਾਲੇ ਦਿਨ ਮੈਂ ਦੋ ਗੁੱਤਾਂ ਕਰਕੇ ਫੁੱਲਾਂ ਵਾਲੀ ਫਰਾਕ ਪਾ ਕੇ ਤੇ ਗੁਲਾਬ ਦੇ ਫੁੱਲਾਂ ਦਾ ਬਣਾਇਆ ਗੁਲਦਸਤਾ ਲੈ ਕੇ ਜੋ ਕਿ ਮੇਰੇ ਡੈਡੀ ਜੀ ਨੇ ਬੜੇ ਪਿਆਰ ਨਾਲ ਬਣਾ ਕੇ ਦਿੱਤਾ ਸੀ ਸਕੂਲ ਪਹੁੰਚ ਗਈ ।ਸੁੱਖ ਨਾਲ ਉਦੋਂ ਕੰਨਿਆ ਸਕੂਲ ਵਿੱਚ ਹਜ਼ਾਰ ਤੋਂ ਉੱਤੇ ਕੁੜੀਆਂ ਪੜ੍ਹਦੀਆਂ ਸਨ ।ਮੁੱਖ ਅਧਿਆਪਕ ਜੀ ਰਿਜਲਟ ਬੋਲਣ ਲੱਗੇ ਸਭ ਤੋਂ ਪਹਿਲਾਂ ਨੋਵੀਂ ਕਲਾਸ ਦਾ ਰਿਜਲਟ ਬੋਲਿਆ ਗਿਆ ਫੇਰ ਸੱਤਵੀਂ ਕਲਾਸ ਦਾ ਤੇ ਉਸ ਤੋਂ ਬਾਅਦ ਵਾਰੀ ਆਈ ਛੇਵੀਂ ਕਲਾਸ ਦੀ ਜਿਸਦੀ ਕਿ ਮੈਂ ਬੇਸਬਰੀ ਨਾਲ ਉਡੀਕ ਕਰ ਰਹੀ ਸਾਂ ਪਹਿਲਾਂ ਸਾਰੇ ਸਕੂਲ ਵਿੱਚੋਂ ਫਸਟ ਬੱਚੇ ਦਾ ਨਾਮ ਬੋਲਿਆ ਗਿਆ ਜੋ ਕਿ ਮੈਂ ਹੀ ਸਾਂ ਜਦੋਂ ਮੈਡਮ ਨੇ ਮੇਰਾ ਨਾਮ ਅਨਾਊਸ ਕੀਤਾ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਦੂਜੇ ਨੰਬਰ ਤੇ ਰੁਪਿੰਦਰ ਸੀ ਤੀਜੇ ਤੇ ਮੋਨਿਕਾ।
ਰਿਜਲਟ ਬੋਲਣ ਤੋਂ ਬਾਅਦ ਮੁੱਖ ਅਧਿਆਪਕ ਜੀ ਬੱਚਿਆਂ ਨੂੰ ਇਨਾਮ ਦੇਣ ਲੱਗੇ ਪਹਿਲਾਂ ਨੌਵੀਂ ਕਲਾਸ ਨੂੰ ਫੇਰ ਸੱਤਵੀਂ ਜਮਾਤ ਨੂੰ ਤੇ ਫਿਰ ਵਾਰੀ ਆਈ ਸਾਡੀ ਛੇਵੀ ਕਲਾਸ ਦੇ ਇਨਾਮ ਦੇਣ ਲੱਗਿਆਂ ਉਹਨਾਂ ਨੇ ਫਸਟ ਪ੍ਰਾਈਜ ਰੁਪਿੰਦਰ ਨੂੰ ਦੇ ਦਿੱਤਾ ਤਾਂ ਸਾਡੇ ਜਮਾਤ ਇੰਚਾਰਜ ਮੈਡਮ ਵਿਮਲ ਬਖਸ਼ੀ ਜੀ ਉੱਠ ਕੇ ਖੜੇ ਹੋ ਗਏ ਕਿ ਸਕੂਲ ਵਿੱਚ ਟਾਪ ਤਾਂ ਮੇਰੀ ਕਲਾਸ ਦੀ ਬੱਚੀ ਨੇ ਕੀਤਾ ਤਾਂ ਇਸ ਇਨਾਮ ਦੀ ਹੱਕਦਾਰ ਕੋਈ ਹੋਰ ਕਿਉਂ ?ਮੈਂ ਤਾਂ ਉਦੋਂ ਬਹੁਤ ਛੋਟੀ ਸੀ ਕੁਝ ਨਹੀਂ ਬੋਲੀ ਪਰ ਮੇਰੇ ਮੈਡਮ ਅੜ ਗਏ ਕਿ ਜੋ ਪ੍ਰਾਈਜ ਫਸਟ ਵਾਲੇ ਬੱਚੇ ਦਾ ਉਹ ਉਸੇ ਨੂੰ ਮਿਲੇ ਅਸੀਂ ਸੈਕਿੰਡ ਪ੍ਰਾਈਜ਼ ਨਹੀਂ ਲੈਣਾ। ਕੀ ਹੋਇਆ ਜੇ ਇਸ ਬੱਚੇ ਦੇ ਮਾਪੇ ਰਿਜਲਟ ਸੁਣਨ ਨਹੀਂ ਆਏ ਕੀ ਮੈਂ ਇਸ ਦੀ ਮਾਂ ਨਹੀਂ?  ਫਿਰ ਪ੍ਰਿੰਸੀਪਲ ਮੈਡਮ ਨੂੰ ਸੇਮ ਉਦਾਂ ਦਾ ਹੀ ਪ੍ਰਾਈਜ਼  ਮੈਨੂੰ ਮੰਗਵਾ ਕੇ ਦੇਣਾ ਪਿਆ ਕਿਉਂਕਿ ਉਹ ਦਿੱਤਾ ਹੋਇਆ ਇਨਾਮ ਇੱਕ ਬੱਚੇ ਤੋਂ ਕਿਦਾਂ ਵਾਪਸ ਲੈਂਦੇ ।ਭਾਵੇਂ ਹੁਣ ਮੈਂ ਵੱਡੀ ਹੋ ਆਪ ਵੀ ਅਧਿਆਪਕ  ਹਾਂ ਪ੍ਰੰਤੂ ਮੈਨੂੰ ਮੇਰੇ ਮੈਡਮ ਵਿਮਲ ਬਖਸ਼ੀ ਜੀ ਦੀ ਯਾਦ ਬਹੁਤ ਆਉਂਦੀ ਹੈ ਕਿ ਕਿੱਦਾਂ ਉਹਨਾਂ ਨੇ ਮੈਨੂੰ ਆਪਣੇ ਹੱਕ ਲਈ ਖੜ੍ਹਨਾ ਤੇ ਲੜ੍ਹਨਾ ਸਿਖਾਇਆ ਹੁਣ ਸੋਚਦੀ ਆ ਕਿ ਇੱਕ ਅਧਿਆਪਕ ਲਈ ਉਸ ਦੇ ਬੱਚੇ ਆਪਣੇ ਬੱਚਿਆਂ ਨਾਲੋਂ ਕਿਤੇ ਵੱਧ ਕੇ ਹੁੰਦੇ ਹਨ। ਤੇ ਉਹ ਇਨਾਮ ਭਾਵੇਂ ਛੋਟਾ ਜਿਹਾ ਹਾਥੀ ਸੀ ਮੈਂ ਅੱਜ ਤੱਕ ਸਾਂਭ ਕੇ ਰੱਖਿਆ ਹੋਇਆ ਮੈਂ ਆਪਣੇ ਉਸ ਸਨਮਾਨ ਨੂੰ ਕਦੇ ਨਹੀਂ ਭੁੱਲ ਸਕਦੀ ਮੈਡਮ ਬਦਲ ਕੇ ਮੰਡੀ  ਗੋਬਿੰਦਗੜ੍ਹ ਚਲੇ ਗਏ ਮੈਂ ਉਹਨਾਂ ਨੂੰ ਉਥੇ ਵੀ ਮਿਲ ਕੇ ਆਈ ਹੁਣ ਪਤਾ ਨਹੀਂ ਵਿਚਾਰੇ ਕਿੱਥੇ ਹੋਣਗੇ। ਜਿੱਥੇ ਵੀ ਹੋਣ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ  ਜਿਨ੍ਹਾਂ ਨੇ ਮੇਰੀ ਜ਼ਿੰਦਗੀ ਦਾ ਪਹਿਲਾ ਸਨਮਾਨ ਮੇਰੀ ਝੋਲੀ ਪਾਇਆ ਤੇ ਉਸ ਤੋਂ ਬਾਅਦ ਤਾ ਔ ਇਹ ਸਿਲਸਿਲਾ ਚੱਲਦਾ ਹੀ ਰਿਹਾ ।
    ਜਗਮੋਹਣ ਕੌਰ,
    ਬਸੀ ਪਠਾਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗਲੋਬਲ ਰਵਿਦਾਸੀਆ ਆਰਗਨਾਈਜ਼ੇਸ਼ਨ ਯੂਰਪ ਵਲੋਂ ਬਹੁਜਨ ਮਹਾਂਪੁਰਖਾਂ ਦੀ ਵਿਚਾਰਧਾਰਾ ਨਾਲ ਸੰਬੰਧਿਤ ਹੋਣਗੇ ਦੋ ਸਮਾਗਮ, ਪਹਿਲਾ ਕਰਮੋਨਾ ਅਤੇ ਦੂਸਰਾ ਬਰੇਸ਼ੀਆ ਵਿੱਚ ਹੋਵੇਗਾ ਪ੍ਰੋਗਰਾਮ, ਚੰਦਰ ਸ਼ੇਖਰ ਐਮ ਪੀ ਹੋਣਗੇ ਦੋਨੋਂ ਸਮਾਗਮਾਂ ਦੇ ਮੁੱਖ ਬੁਲਾਰੇ
Next articleਸੈਂਕੜੇ ਸਖਸ਼ੀਅਤਾਂ ਦੀ ਹਾਜ਼ਰੀ