(ਸਮਾਜ ਵੀਕਲੀ)
ਯਾਰਾ! ਤੇਰੀ ਬਹਾਰ ਵਿਚੋਂ
ਆ ਰਹੀ ਸੀ ਯਾਦਾਂ ਦੀ ਮਹਿਕ
ਸੁਗੰਧੀ ਦਾ ਕੋਈ ਫੁੱਲ ਖਿੜਿਆ ਸੀ
ਆਸ ਦੀ ਕਲੀ ਕੋਈ ਮੁਸਕਰਾਈ
ਕੋਈ ਭੰਵਰਾ ਸਿਰ ਚੜ੍ਹਿਆ
ਕਾਲੀ ਤਿੱਤਲੀ ਕਲੂਟੀ
ਡਬਡਬਾਈ ,ਬੁੜਬੜਾਈ
ਹਾਂ ਯਾਰਾ!
ਐਸਾ ਕੋਈ ਤੂਫ਼ਾਨ ਵੇਖਿਆ
ਜੋ ਬਹਾਰਾਂ ਵਿਚੋਂ ਲੰਘ ਗਿਆ
ਕਲੀਆਂ ਦੀ ਮਹਿਕ ਲੈ ਗਿਆ
ਪਤਝੜ ਦਾ ਮੌਸਮ ਦੇ ਗਿਆ
ਯਾਰਾ! ਤੇਰੀ ਬਹਾਰ ਵਿਚੋਂ
ਆ ਰਹੀ ਸੀ
ਯਾਦਾਂ ਦੀ ਮਹਿਕ
ਕਸ਼ਮੀਰੀ ਲਾਲ ਚਾਵਲਾ
ਸੰਪਾਦਕ ਅਦਬੀ ਪਰਿਕਰਮਾ ਮੁਕਤਸਰ
152026 9814814791