(ਸਮਾਜ ਵੀਕਲੀ) ਦੋਸਤੋ ਮੇਰੀਆਂ ਜਿਨ੍ਹਾਂ ਚਾਰ ਕਿਤਾਬਾਂ ਦਾ ਪਾਠਕਾਂ ਨੂੰ ਇੰਤਜ਼ਾਰ ਸੀ ਉਹ ਚਾਰ ਕਿਤਾਬਾਂ ਹੁਣ ਛਪ ਕੇ ਆ ਚੁੱਕੀਆਂ ਹਨ l ਇਹ ਚਾਰ ਕਿਤਾਬਾਂ “ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ”, ” ਮੌਟੀਵੇਸ਼ਨਲ ਤੇ ਹੋਰ ਲੇਖ”, “ਤਰਕਸ਼ੀਲਤਾ ਤੇ ਤੰਦਰੁਸਤੀ” ਅਤੇ “ਸਵੈ ਵਿਕਾਸ ਬਾਰੇ” ਜਲੰਧਰ ਵਿੱਚ ਚੱਲ ਰਹੇ ਗ਼ਦਰੀ ਬਾਬਿਆਂ ਦੇ ਮੇਲੇ (7 ਤੋਂ 9 ਨਵੰਬਰ ਤੱਕ) ਤੋਂ ਤਰਕ ਭਾਰਤੀ ਪ੍ਰਕਾਸ਼ਨ ਦੇ ਸਟਾਲ ਤੋਂ ਖਰੀਦ ਸਕਦੇ ਹੋ l ਜਿਆਦਾ ਗਿਣਤੀ ਵਿੱਚ ਕਿਤਾਬਾਂ ਖਰੀਦਣ ਲਈ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ l
ਕਿਤਾਬਾਂ ਬਹੁਤ ਹੀ ਸੌਖੀ ਸ਼ਬਦਾਵਲੀ ਵਿੱਚ ਲਿਖੀਆਂ ਗਈਆਂ ਹਨ ਤਾਂ ਕਿ ਸਾਰੇ ਪਾਠਕ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ l
ਵਿਦੇਸ਼ਾਂ ਵਿੱਚ ਜਾ ਕੇ ਆਪਣੀ ਭਾਸ਼ਾ ਨਾਲ ਜੁੜੇ ਰਹਿਣਾ ਕਾਫੀ ਮੁਸ਼ਕਲ ਹੁੰਦਾ ਹੈ l ਮੈਂ ਕਾਫੀ ਮਜ਼ਬੂਰੀਆਂ ਖਾਤਰ ਪੰਜਾਬ ਭਾਵੇਂ 35 ਸਾਲ ਪਹਿਲਾਂ ਛੱਡ ਦਿੱਤਾ ਸੀ ਪਰ ਆਪਣੀ ਮਾਂ ਬੋਲੀ ਪੰਜਾਬੀ ਨਾਲ ਮੋਹ ਅੱਜ ਵੀ ਪਹਿਲਾਂ ਦੀ ਤਰਾਂ ਕਾਇਮ ਹੈ l
ਇਸ ਗੱਲ ਦਾ ਵੀ ਮਾਣ ਮਹਿਸੂਸ ਕਰਦਾ ਹਾਂ ਕਿ ਨਿਊਜ਼ੀਲੈਂਡ ਵਿੱਚ ਇਹ ਹਫ਼ਤਾ ਪੰਜਾਬੀ ਭਾਸ਼ਾ ਹਫ਼ਤਾ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਅਤੇ ਇਸੇ ਹਫ਼ਤੇ ਮੇਰੀਆਂ ਲਿਖੀਆਂ ਕਿਤਾਬਾਂ ਪਾਠਕਾਂ ਵਾਸਤੇ ਉਪਲਬਧ ਹੋਈਆਂ ਹਨ l
ਨਿਊਜ਼ੀਲੈਂਡ ਵਿੱਚ ਬਿਤਾਏ 35 ਸਾਲਾਂ ਦੌਰਾਨ ਮੈਨੂੰ ਲੱਖਾਂ ਪੰਜਾਬੀ ਦੇ ਪਾਠਕਾਂ ਤੱਕ ਸੋਸ਼ਲ ਮੀਡੀਆ ਰਾਹੀਂ, ਰੇਡੀਓ ਰਾਹੀਂ ਅਤੇ ਅਖਬਾਰਾਂ ਰਾਹੀਂ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦਾ ਮੌਕਾ ਮਿਲਿਆ l
ਆਪ ਵਿੱਚੋਂ ਬਹੁਤ ਸਾਰੇ ਪਾਠਕਾਂ ਦੇ ਦਿੱਤੇ ਸੁਝਾਅ ਨੂੰ ਮੰਨਦਿਆਂ ਹੇਠ ਲਿਖੀਆਂ ਕਿਤਾਬਾਂ ਪਾਠਕਾਂ ਦੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹਾਂ l ਵਿਦੇਸ਼ ਵਾਸਤੇ ਕਿਤਾਬਾਂ ਖਰੀਦਣ ਦਾ ਲਿੰਕ ਜਲਦੀ ਸਾਂਝਾ ਕੀਤਾ ਜਾਵੇਗਾ l
ਇਹ ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੱਕ ਵੀ ਪਹੁੰਚਾਉਣ ਦੀ ਖੇਚਲ ਕਰੋ ਤਾਂ ਕਿ ਵੱਧ ਤੋਂ ਵੱਧ ਪਾਠਕ ਕਿਤਾਬਾਂ ਦਾ ਲਾਹਾ ਲੈ ਸਕਣ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly