ਮੇਰੇ ਸੁਫ਼ਨੇ

(ਸਮਾਜ ਵੀਕਲੀ)

ਲੱਗੀ ਚਾਵਾਂ ਨੂੰ ਚੁਆਤੀ
ਫਿਰੀ ਸਧਰਾਂ ਨੂੰ ਦਾਤੀ
ਟੁੱਟੇ ਰੀਝਾਂ ਦੇ ਅੰਬਰ ਤੋਂ ਤਾਰੇ
ਮੈਂ ਕੀ ਪਾਇਆ ਤੇਰੇ ਪਿਆਰ ‘ਚੋਂ ,
ਮੇਰੇ ਸੁਫ਼ਨੇ ਬਿਖ਼ਰ ਗਏ ਸਾਰੇ ।

ਹੰਝੂ, ਹੌਂਕੇ, ਹਾਵੇ ਮੇਰੇ ਵੰਡੇ ਆ ਗਏ
ਫੁੱਲਾਂ ਥਾਵੇਂ ਹੱਥਾਂ ਵਿੱਚ ਕੰਡੇ ਆ ਗਏ
ਜਿੰਨ੍ਹਾਂ ਪੋਟਿਆਂ ‘ਚ ਡੂੰਘੇ ਡੰਗ ਮਾਰੇ
ਮੈਂ ਕੀ ਪਾਇਆ ਤੇਰੇ ਪਿਆਰ ‘ਚੋਂ,
ਮੇਰੇ ਸੁਫ਼ਨੇ ਬਿਖ਼ਰ ਗਏ ਸਾਰੇ ।

ਚਾਵਾਂ ਦੇ ਉਜਾੜੇ ਬਾਗ਼ ਸਮੇਂ ਦੀਆਂ ਮਾਰਾਂ ਨੇ
ਰੂਹਾਂ ਦੇ ਅੰਬਰ ਘੇਰੇ ਗ਼ਮਾਂ ਦੀਆਂ ਡਾਰਾਂ ਨੇ
ਨਿੱਕੀ ਜਿੰਦੜੀ ਤੇ ਦੁੱਖ ਡਾਢੇ ਭਾਰੇ
ਮੈਂ ਕੀ ਪਾਇਆ ਤੇਰੇ ਪਿਆਰ ‘ਚੋਂ,
ਮੇਰੇ ਸੁਫ਼ਨੇ ਬਿਖ਼ਰ ਗਏ ਸਾਰੇ ।

ਕੇਹੇ ਲਿਖੇ ਲੇਖ ਸਾਡੇ ਲੇਖਾਂ ਦੇ ਲਿਖਾਰੀ ਨੇ
ਹਿਜਰਾਂ ਦੀ ਪੀੜ ਸਹੀ ਜਿੰਦੜੀ ਵਿਚਾਰੀ ਨੇ
ਵਹਿਣ ਅੱਖੀਆਂ ‘ਚੋਂ ਅੱਥਰੂ ਕੁਵਾਰੇ
ਮੈਂ ਕੀ ਪਾਇਆ ਤੇਰੇ ਪਿਆਰ ‘ਚੋਂ ,
ਮੇਰੇ ਸੁਪਨੇ ਬਿਖ਼ਰ ਗਏ ਸਾਰੇ ।

ਟੁੱਟ ਗਏ ਖ਼ਾਬ ਪਰ ਮੋਇਆ ਕਦੋਂ ‘ਗਿੱਲ ਸੀ
ਬ੍ਰਿਹੋਂ ਦੀ ਰੁੱਤੇ ਦੱਸ ਰੋਇਆ ਕਦੋਂ ‘ਗਿੱਲ’ ਸੀ
ਰਿਹਾ ਰੁੱਖ ਵਾਗੂੰ ਨਦੀ ਦੇ ਕਿਨਾਰੇ
ਮੈਂ ਕੀ ਪਾਇਆ ਤੇਰੇ ਪਿਆਰ ‘ਚੋਂ ,
ਮੇਰੇ ਸੁਪਨੇ ਬਿਖ਼ਰ ਗਏ ਸਾਰੇ ।

ਭਲੂਰ ਤੋਂ ਬੇਅੰਤ ਗਿੱਲ
82838/75998

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਬਿੱਤ
Next articleਮੋਗਾ ਇਲਾਕੇ ਦੀ ਵਿਲੱਖਣ ਸਖਸ਼ੀਅਤ ਸਨ ਕਾਮਰੇਡ ਸੁਦਾਗਰ ਬਰਾੜ ਲੰਡੇ