(ਸਮਾਜ ਵੀਕਲੀ) ਮੇਰੀਆਂ ਲਿਖਤਾਂ ਨੂੰ ਆਪ ਸਭ ਨੇ ਫੇਸਬੁੱਕ, ਅਖਬਾਰਾਂ ਅਤੇ ਮੈਗਜ਼ੀਨਾਂ ਦੁਆਰਾ ਦੇਸ਼ ਵਿਦੇਸ਼ ਵਿੱਚ ਪਸੰਦ ਕੀਤਾ ਜਿਸ ਵਾਸਤੇ ਮੈਂ ਤੁਹਾਡਾ ਹਮੇਸ਼ਾਂ ਰਿਣੀ ਰਹਾਂਗਾ l
ਤੁਹਾਡੇ ਪਿਆਰ ਸਦਕਾ ਹੀ ਮੇਰੀਆਂ ਬਹੁਤ ਸਾਰੀਆਂ ਇੰਟਰਵਿਊ ਹੋਈਆਂ ਜਿਨ੍ਹਾਂ ਵਿੱਚੋਂ ਕੁੱਝ ਇੰਟਰਵਿਊ ਪੰਜ ਜਾਂ ਦਸ ਲੱਖ ਵਿਊ ਤੱਕ ਵੀ ਅੱਪੜੀਆਂ l ਤੁਸੀਂ ਮੇਰੀਆਂ ਪੋਸਟਾਂ, ਲੇਖ, ਕਵਿਤਾਵਾਂ ਲਾਈਕ ਕੀਤੀਆਂ, ਕਮੈਂਟ ਕੀਤੇ ਅਤੇ ਵਡਮੁੱਲੇ ਸੁਝਾਅ ਦਿੱਤੇ ਜਿਨ੍ਹਾਂ ਸਦਕਾ ਮੈਂ ਹਮੇਸ਼ਾਂ ਆਪਣੀਆਂ ਕਮੀਆਂ ਦੂਰ ਕਰਨ ਦੇ ਯੋਗ ਹੋਇਆ ਹਾਂ l
ਪੰਜਾਬੀ ਭਾਸ਼ਾ ਪੜ੍ਹਨ ਵਾਲਿਆਂ ਦੇ ਨਾਲ ਨਾਲ ਮੈਂ ਉਨ੍ਹਾਂ ਪਾਠਕਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਪੰਜਾਬੀ ਭਾਸ਼ਾ ਨਾ ਪੜ੍ਹਨਯੋਗ ਹੋਣ ਦੇ ਵੀ ਮੇਰੀਆਂ ਲਿਖਤਾਂ ਨੂੰ ਟਰਾਂਸਲੇਟ ਕਰਕੇ ਪੜ੍ਹਿਆ l
ਤੁਹਾਡੇ ਦਿੱਤੇ ਇਸੇ ਹੌਂਸਲੇ ਨਾਲ ਹੀ ਮੈਂ ਪਿੱਛਲੇ ਅਤੇ ਇਸ ਸਾਲ ਪੰਜ ਕਿਤਾਬਾਂ ਪਾਠਕਾਂ ਤੱਕ ਪਹੁੰਚਾਉਣ ਦੇ ਕਾਬਿਲ ਹੋਇਆ ਹਾਂ l
ਜਿੱਥੇ ਪਹਿਲੀਆਂ ਚਾਰ ਕਿਤਾਬਾਂ ਪੰਜਾਬੀ ਵਿੱਚ ਛਪੀਆਂ ਉਥੇ ਹੀ ਪੰਜਵੀਂ ਕਿਤਾਬ ਅੰਗਰੇਜ਼ੀ ਵਿੱਚ ਛਪੀ l ਕਿਤਾਬ “ਹੋਮਲੈੱਸ ਤੋਂ ਮਲਟੀ-ਮਿਲੀਅਨੇਅਰ” ਨੂੰ ਮਾਰਕੀਟ ਵਿੱਚ ਆਏ ਹੋਏ ਦੋ ਕੁ ਮਹੀਨੇ ਹੋ ਗਏ ਹਨ ਅਤੇ ਹੁਣ ਤੱਕ ਕੋਈ ਵੀ ਅਜਿਹਾ ਦਿਨ ਨਹੀਂ ਗਿਆ ਜਿਸ ਦਿਨ ਇਹ ਕਿਤਾਬ ਨਾ ਖਰੀਦੀ ਗਈ ਹੋਵੇ l
ਇਸ ਕਿਤਾਬ ਦਾ ਟਾਈਟਲ ਅਤੇ ਕੰਟੈਂਟ ਏਨਾ ਪ੍ਰਭਾਵਸ਼ਾਲੀ ਹੈ ਕਿ ਪਾਠਕ ਕਿਤਾਬ ਦੇਖਦਿਆਂ ਹੀ ਖਰੀਦ ਲੈਂਦਾ ਹੈ l
ਇਹ ਸਭ ਆਪ ਸਭ ਦੇ ਕੀਤੇ ਸਾਂਝੇ ਉਪਰਾਲੇ ਕਰਕੇ ਹੈ l ਇਹ ਕਿਤਾਬ ਪਾਠਕਾਂ ਦੀ ਆਰਥਿਕ ਹਾਲਤ ਸੁਧਾਰਨ ਦੇ ਨਜ਼ਰੀਏ ਨਾਲ ਆਪਣੇ ਤਜ਼ਰਬੇ ਦੇ ਅਧਾਰ ਤੇ ਲਿਖੀ ਗਈ ਹੈ ਜਿਸ ਵਿੱਚ ਨਿਊਜ਼ੀਲੈਂਡ ਦੀ ਪ੍ਰਾਪਰਟੀ ਮਾਰਕੀਟ ਨੂੰ ਸੌਖੇ ਸ਼ਬਦਾਂ ਵਿੱਚ ਬਿਆਨਿਆ ਗਿਆ ਹੈ l
ਇਸੇ ਤਰਾਂ ਹੀ ਮੇਰੇ ਨਿਊਜ਼ੀਲੈਂਡ ਤੋਂ ਇੱਕ ਦੋਸਤ ਕਰਨ ਬਰਾੜ ਨੇ ਹੇਠ ਤਿਆਰ ਕੀਤਾ ਕਾਰਡ ਬਣਾਇਆ ਹੈ ਜਿਸ ਰਾਹੀਂ ਮੇਰੀ ਕਿਤਾਬ ਟੈਕਸੀਆਂ ਵਿੱਚ ਪ੍ਰਮੋਟ ਹੋਵੇਗੀ l ਇਸ ਉੱਦਮ ਵਾਸਤੇ ਕਰਨ ਬਰਾੜ ਜੀ ਦਾ ਦਿਲੋਂ ਧੰਨਵਾਦੀ ਹਾਂ ਜੋ ਕਿਤਾਬ ਨੂੰ ਹੋਰ ਪਰਿਵਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147