ਜਨਮਦਿਨ ਮੇਰਾ

ਬਲਵੀਰ ਕੌਰ ਸਿਵੀਆ

(ਸਮਾਜ ਵੀਕਲੀ)

ਅੱਜ ਜਨਮਦਿਨ ਹੈ ਮੇਰਾ ਮਾਂ
ਲੱਖ ਸ਼ੁਕਰ ਕਰਾਂ ਮੈਂ ਤੇਰਾ ਮਾਂ

ਤੂੰ ਮੈਨੂੰ ਜਗ ਦਿਖਾਇਆ ਹੈ
ਇਹ ਵੱਡਾ ਕਰਮ ਕਮਾਇਆ ਹੈ
ਤੂੰ ਕਰਿਆ ਤਕੜਾ ਜੇਰਾ ਮਾਂ
ਅੱਜ ਜਨਮਦਿਨ ਹੈ ਮੇਰਾ ਮਾਂ

ਲੋਕੀ ਕੁੱਖ ਚ ਮਾਰਨ ਧੀਆਂ ਨੂੰ
ਇਹ ਰੱਖਿਆ ਵੱਡਾ ਹੀਆਂ ਤੂੰ
ਤੂੰ ਇਹ ਕੀਤਾ ਕੰਮ ਚੰਗੇਰਾ ਮਾਂ
ਅੱਜ ਜਨਮਦਿਨ ਹੈ ਮੇਰਾ ਮਾਂ

ਤੇਰੇ ਵਰਗੀ ਸਭ ਦੀ ਮਾਂ ਹੋਵੇ
ਜੀਹਦੇ ਦਿਲ ਚ ਧੀ ਦੀ ਥਾਂ ਹੋਵੇ
ਤੇਰਾ ਹੈ ਅਹਿਸਾਨ ਵਥੇਰਾ ਮਾਂ
ਅੱਜ ਜਨਮਦਿਨ ਹੈ ਮੇਰਾ ਮਾਂ

ਤੂੰ ਜੁਗੋ ਜੁਗ ਤੱਕ ਜਿਉਂਦੀ ਰਹਿ
ਲੋਕਾਂ ਨੂੰ ਇਹ ਸਮਝਾਉਂਦੀ ਰਹਿ
ਦੇਕੇ ਉਪਦੇਸ਼ ਚੰਗਾ ਉਚੇਰਾ ਮਾਂ
ਅੱਜ ਜਨਮਦਿਨ ਹੈ ਮੇਰਾ ਮਾਂ

ਇਹ ਮਾਣਮੱਤੀ ਹੈ ਤਸਵੀਰ ਤੇਰੀ
ਰਾਮਗੜ੍ਹ ਸਿਵੀਆਂ ਬਲਵੀਰ ਤੇਰੀ
ਤੂੰ ਮੈਨੂੰ ਕਹਿੰਦੀ ਆਈ ਧੀ ਸ਼ੇਰਾ ਮਾਂ
ਅੱਜ ਜਨਮਦਿਨ ਹੈ ਮੇਰਾ ਮਾਂ
ਲੱਖ ਸ਼ੁਕਰ ਕਰਾਂ ਮੈਂ ਤੇਰਾ ਮਾਂ ।

ਬਲਵੀਰ ਕੌਰ

ਰਾਮਗੜ੍ਹ ਸਿਵੀਆਂ
ਮੋਬਾਇਲ ਨੰਬਰ 9915919614

 

Previous articleਰਿਸ਼ਤਿਆਂ ਦੀ ਮੂਲ ਜੜ੍ਹ -ਔਰਤ
Next articleਟਿੱਬਾ ਵਿਖੇ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਭਲਕੇ