ਮਾਈ ਭਾਗ ਕੌਰ

(ਸਮਾਜ ਵੀਕਲੀ)  ਮਾਈ ਭਾਗ ਕੌਰ ਸਿੱਖ ਇਤਿਹਾਸ ਵਿੱਚ ਇੱਕ ਫ਼ਖ਼ਰ ਨਾਲ ਨਾ ਲੈਣ ਵਾਲੀ ਇੱਕ ਮਹਾਨ ਹਸਤੀ ਹੋਈ ਹੈ। ਇਹਨਾਂ ਦੇ ਪੇਕੇ ਝਬਾਲ ਦੇ ਸਨ ਤੇ ਸੋਹਰੇ ਪੱਟੀ ਦੇ ।ਇਸ ਪਿੰਡ ਵਿੱਚ ਗੁਰਸਿੱਖੀ ਬਹੁਤ ਫੈਲੀ ਹੋਈ ਸੀ ।ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਆਪਣੇ ਇਥੋਂ ਸੁਲਤਾਨਪੁਰ ਆਉਂਦਿਆਂ ਜਾਂਦਿਆਂ ਸਿੱਖੀ ਦਾ ਬੀਜ ਬੀਜਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਮੰਨਿਆ ਪ੍ਰਮੰਨਿਆ ਹਿੰਦੂ ਚੌਧਰੀ ਪਰਿਵਾਰ ਸੁਲਤਾਨੀਆਂ ਬਣ ਚੁੱਕਾ ਸੀ।ਜੋ ਪਹਿਲਾਂ ਸਖੀ ਸਰਵਰ ਦਾ ਸ਼ਰਧਾਲੂ ਸੀ। ਇਸ ਦਾ ਨਾਂ ਅਬਦੁਲ ਖੈਰ ਸੀ ।ਭਾਈ ਲੰਗਾਹ ਜੀ ਇਸ ਦੇ ਪੁੱਤ ਪੁੱਤਰ  ਸਨ। ਇਤਿਹਾਸ ਦੱਸਦਾ ਹੈ ਕਿ ਇਹ ਢਿੱਲੋਂ ਗੋਤ ਦੇ ਜੱਟ ਸਨ। ਚੌਧਰੀ ਲੰਗਾਹ ਜੀ ਗੁਰਸਿੱਖਾਂ ਦੀ ਸੋਹਬਤ ਵਿੱਚ ਰਹਿਣ ਕਰਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆ ਗਿਆ। ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ  ਦਾ ਉਸ ਤੇ ਬਹੁਤ ਪ੍ਰਭਾਵ ਪਿਆ ਅਤੇ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਇਤਿਹਾਸਕਾਰਾਂ ਮੁਤਾਬਕ ਮਾਈ ਭਾਗ ਕੌਰ ਭਾਈ ਲੰਗਾਹ ਜੀ ਦੀ ਵੰਸ ਵਿੱਚੋਂ ਹੀ ਹੋਈ ਹੈ। ਮਾਈ ਭਾਗ ਕੌਰ ਆਪਣੇ ਪਿਤਾ ਜੀ ਨਾਲ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਜਾਣ ਕਰਕੇ ਗੁਰਸਿੱਖੀ ਦੀ ਪ੍ਰੇਮਣ ਅਤੇ ਗੁਰਸਿੱਖੀ ਦੇ ਅਸੂਲ ਧਾਰਨ ਵਿੱਚ ਤਕੜੀ ਹੋ ਗਈ।1699 ਦੀ ਵਿਸਾਖੀ ਦੇ ਵੇਲੇ ਮਾਈ ਭਾਗ ਕੌਰ ਦੇ ਪਰਿਵਾਰ ਨੇ ਵੀ ਅੰਮ੍ਰਿਤ ਛਕਿਆ ।ਮਾਈ ਭਾਗ ਕੌਰ ਸਾਬਤ ਸਰੂਪ ਸਿੰਘ ਦੀ ਸ਼ਾਸਤਰਾਂ ਨਾਲ ਸਜੀ ਹੋਈ ,ਸਿਰ ਤੇ ਮਰਦਾ ਵਾਂਗ ਦਸਤਾਰ ਸਜਾਈ, ਹੱਥ ਵਿੱਚ ਸਾਂਗ( ਇੱਕ ਤਰ੍ਹਾਂ ਦਾ ਹਥਿਆਰ) ਲੈ ਕੇ ਲੜਾਈ ਦੇ ਮੈਦਾਨ ਵਿੱਚ ਜੂਝਦੀ ਨਜ਼ਰ ਆਉਂਦੀ ਹੈ । 40 ਸਿੱਖ ਜੋ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ,ਇੱਥੇ ਸਿੰਘਣੀ ਨੇ ਉਨਾਂ ਮੁਰਦਿਆਂ ਵਿੱਚ ਜੋਸ਼  ਭਰਕੇ ਜਾਨ ਪਾਈ ਸੀ ,ਤੇ ਮੁੜ ਲੜਨ ਮਰਨ ਲਈ ਲੜਾਈ ਦੇ ਮੈਦਾਨ ਵਿੱਚ ਸ਼ਹੀਦੀਆਂ ਪਾਉਣ ਲਈ ਤਿਆਰ ਬਰ ਤਿਆਰ ਕਰ ਦਿੱਤਾ ।ਉਹ ਮਾਂ ਧੰਨ ਹੈ, ਧੰਨ ਉਹ ਸੁਲੱਖਣੀ ਕੁੱਖ ਹੈ ,ਜਿਸਨੇ ਇੱਕ ਬਹਾਦਰ ਗੁਰ ਸਿੱਖਣੀ ਨੂੰ ਜਨਮ ਦਿੱਤਾ। ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਦਰਦਨਾਕ ਸਾਕੇ ਦੀਆਂ ਖਬਰਾਂ ਸਾਰੇ ਪੰਜਾਬ ਵਿੱਚ ਫੈਲੀਆਂ ਹੋਈਆਂ ਸਨ ।ਜਦੋਂ ਸੂਬਾ ਸਰਹੰਦ ਨੂੰ ਖਬਰ ਮਿਲੀ ਕਿ ਗੁਰੂ ਸਾਹਿਬ ਖਾਲਸਾ ਪੰਥ ਤਿਆਰ ਕਰ ਰਹੇ ਹਨ, ਤਾਂ ਉਹ ਇੱਕ ਵਾਰੀ ਹੋਰ ਸਤਿਗੁਰਾਂ ਤੇ ਵਾਰ ਕਰਨ ਲਈ ਤਿਆਰ ਹੋ ਗਿਆ। ਉਸ ਦੀ ਹਮਲਾ ਕਰਨ ਦੀ ਨੀਤ ਤੋਂ ਖਾਲਸਾ ਪੰਥ ਵਿੱਚ ਗੁੱਸੇ ਦੀ ਅੱਗ ਭੜਕ ਉੱਠੀ। ਇਸ ਸਮੇਂ ਮਰਦ ਭਾਈ ਭਾਗ ਕੌਰ ਕੋਲੋਂ ਸਤਿਗੁਰੂ ਲਈ ਸ਼ਰਧਾ ਤੇ ਪਿਆਰ ਦੇ ਜਜ਼ਬਾਤ ਸੰਭਾਲੇ ਨਾ ਗਏ। ਮਾਤਾ ਭਾਗ ਕੌਰ ਦਾ ਖੂਨ ਉਬਾਲੇ ਖਾਣ ਲੱਗਾ। ਘਰ ਵਾਲੇ ਨੂੰ ਕਹਿਣ ਲੱਗੀ ‘ਚਲੋ ਸਿੰਘ ਜੀ’ ਸਰੀਰ ਸਤਿਗੁਰਾਂ ਤੇ ਅਰਪਣ ਕਰੀਏ। ਉੰਝ ਵੀ ਤਾਂ ਕਿਸੇ ਦੁੱਖ ਨਾਲ ਮਰਨਾ ਹੀ ਹੈ ,ਇਹ ਤਨ ਗੁਰੂ ਦੇ ਲੇਖੇ ਲੱਗੇ, ਇਹ ਸਾਡੀ ਖੁਸ਼ਕਿਸਮਤੀ  ਹੋਵੇਗੀ। ਆਪ ਜੀ ਦੇ ਘਰ ਵਾਲਾ ਵੀ ਗੁਰੂ ਘਰ ਦਾ ਪ੍ਰੇਮੀ ਸੀ ।ਆਖਣ ਲੱਗਾ ਕਿ ਹੁਣ ਤਾਂ ਹੱਦ ਹੋ ਗਈ ਹੈ  ‘ਜਿਉਣਾ ਹਰਾਮ ਹੈ’ ।ਇਹ ਸੁਣ ਕੇ ਮਾਈ ਭਾਗ ਕੌਰ ਉੱਠੀ ਘੋੜੇ ਤੇ ਸਵਾਰ ਹੋ ਪਿੰਡ ਦੇ ਗੁਰਸਿੱਖਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਵਿੱਚ ਲੜਨ ਮਰਨ ਦਾ ਜੋਸ਼ ਭਰ ਦਿੱਤਾ। ਖਦਰਾਣੇ ਦੀ ਢਾਬ ਜਿਸ ਨੂੰ ਅੱਜ ਕੱਲ ਸ੍ਰੀ ਮੁਕਤਸਰ ਸਾਹਿਬ ਕਿਹਾ ਜਾਂਦਾ ਹੈ, ਤੇ 40 ਸਿੰਘਾਂ ਦੀ ਮੁਗਲਾਂ ਨਾਲ ਤਕੜੀ ਜੰਗ ਹੋਈ। ਸਾਰੇ ਸਿੱਖ ਸ਼ਹੀਦੀਆਂ ਪਾ ਗਏ ਭਾਈ ਮਹਾ ਸਿੰਘ ਇਹਨਾਂ ਦਾ ਜਥੇਦਾਰ ਸੀ। ਇਸ ਜੰਗ ਵਿੱਚ ਮਾਈ ਕੌਰ ਵੀ ਜਖਮੀ ਹੋ ਗਈ ।ਇਹਨਾਂ ਦੀ ਮੱਲਮ ਪੱਟੀ ਕੀਤੀ ਗਈ ।ਜਲ ਛਕਾਇਆ ਗਿਆ। ਮਾਈ ਭਾਗ ਕੌਰ ਨੇ ਯੁੱਧ ਦਾ ਸਾਰਾ ਹਾਲ ਗੁਰੂ ਜੀ ਨੂੰ ਸੁਣਾਇਆ। ਸਿੱਖੀ ਦਾ ਪ੍ਰਚਾਰ ਕਰਨ ਲਈ ਆਪ ਗੁਰੂ ਜੀ ਦੇ ਸਿੱਖੀ ਦਾ ਪ੍ਰਚਾਰ ਕਰਨ ਲਈ ਆਪ ਮਾਤਾ ਭਾਗ ਕੌਰ ਗੁਰੂ ਜੀ ਦੇ ਨਾਲ ਰਹੇ ।ਆਪ ਆਪਣੇ ਰੰਗ ਵਿੱਚ ਬੇਪਰਵਾਹ ਵਿਚਰਦੀ ਰਹੀ। ਆਪ ਮਰਦਾਵੇਂ ਭੇਸ ਵਿੱਚ ਰਹਿੰਦੀ ਸੀ। ਦਮਦਮਾ ਸਾਹਿਬ ਵੀ ਗੁਰੂ ਜੀ ਦੇ ਨਾਲ ਰਹੀ। ਫਿਰ ਦੱਖਣ ਵੱਲ ਜਦੋਂ ਗੁਰੂ ਸਾਹਿਬ ਨਦੇੜ ਗਏ ਤਾਂ ਆਪ ਉਹਨਾਂ ਦੇ ਨਾਲ ਰਹੇ ।ਰਾਤ ਜਿੱਥੇ ਗੁਰੂ ਜੀ ਵਿਸ਼ਰਾਮ ਕਰਦੇ ਸਨ ਤਾਂ ਉਹ ਆਪ ਰਾਤ ਭਰ ਮਰਦਾਂ ਵਾਂਗ ਪਹਿਰਾ ਦਿੰਦੀ ਸੀ ।ਹਜੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਮਾਈ ਭਾਗ ਕੌਰ ਦਾ ਬੂੰਗਾ ਹੈ। ਜਦ ਤੱਕ ਆਪ ਜੀਵੀ ਮੋਏ ਮਨਾਂ ਨੂੰ ਜਿਉਂਦਿਆਂ ਰੱਖਿਆ ।ਆਪ ਅਤੇ ਜਗਤ ਨੂੰ ਤਾਰਦੀ ਰਹੀ ਇਹਨਾਂ ਦਾ ਨਾਂ ਸਦਾ ਹੀ ਇੱਜਤ ਮਾਣ ਸਤਿਕਾਰ ਨਾਲ ਸਿੱਖ ਧਰਮ ਵਿੱਚ ਲਿਆ ਜਾਂਦਾ ਹੈ। ਅੱਜ ਲੋੜ ਹੈ ਹਰ ਗੁਰਸਿੱਖ ਮਾਂ ਨੂੰ ਹਰ ਧੀ ਤੇ ਭੈਣ ਨੂੰ ਐਸੀ ਮਹਾਨ ਬੀਬੀ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਗੁਰੂ ਘਰ ਤੇ ਵਿਸ਼ਵਾਸ ਰੱਖ ਕੇ ਅਤੇ ਦਸਵੇਂ ਗੁਰੂ ਦੀ ਦਿੱਤੀ ਮਰਿਆਦਾ ਅਤੇ ਉਪਦੇਸ਼ਾਂ ਨੂੰ ਮੰਨ ਕੇ ਸਿੱਖੀ ਉੱਤੇ ਪਹਿਰਾ ਦੇਣ ਦੀ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਤੇ ਡਾਕਖਾਨਾ ਝਬੇਲਵਾਲੀ।
ਜਿਲਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਪਾਸੋਂ ਬਸਪਾ ਨੂੰ ਚੜ੍ਹਦੀ ਕਲਾ ਵੱਲ ਲਿਜਾਉਣ ਲਈ ਅਵਤਾਰ ਸਿੰਘ ਕਰੀਮਪੁਰੀ ਜੀ ਆਏ
Next articleਗਲਤ ਰਸਤਾ ਵੀ ਸਹੀ ਦਿਸ਼ਾ ਵੱਲ ਜਾਂਦਾ ਹੈ