ਮੁਜੱਫਰਪੁਰ ਅਤੇ ਦਰਬੰਗਾ ਬਿਹਾਰ ਦੀਆਂ ਘਟਨਾਵਾਂ ਮਨੂੰ ਸਿਮ੍ਰਤੀ ਦੀ ਸੂਰੁਆਤ:ਗੋਲਡੀ ਪੁਰਖਾਲੀ

ਗੋਲਡੀ ਪੁਰਖਾਲੀ

ਰੋਪੜ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁਜੱਫਰਪੁਰ ਵਿਖੇ ਦਲਿਤ ਨਬਾਲਗ ਬੇਟੀ ਦਾ ਗੈਂਗ ਰੇਪ ਪਿਛੋਂ ਕਤਲ ਕਰ ਦੇਣਾ ਇਸੇ ਤਰ੍ਹਾਂ ਦਰਬੰਗਾ ਵਿਖੇ ਇੱਕ ਨਬਾਲਗ ਬੇਟੀ ਨਾਲ ਗੈਂਗ ਬਲਾਤਕਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਮੱਥੇ ਤੇ ਕਲੰਕ ਹੈ। ਬਿਹਾਰ ਦੀ ਭਾਜਪਾ ਭਾਈਵਾਲ ਸਰਕਾਰ ਦੌਰਾਨ ਦਲਿਤਾਂ ਨਾਲ ਅਜਿਹੀਆਂ ਘਟਨਾਵਾਂ ਮਨੂੰ ਸਿਮ੍ਰਤੀ ਦੀ ਸ਼ੁਰੂਆਤ ਹੋ ਚੁੱਕੀ ਦਰਸਾਉਦੀਆਂ ਹਨ। ਕਿਉਂਕਿ ਕਿ ਦੋਨੋ ਬੱਚੀਆਂ ਦੇ ਮਾਪੇ ਇਨਸਾਨ ਲਈ ਭਟਕ ਰਹੇ ਹਨ। ਪਰੰਤੂ ਪੁਲਿਸ ਵੱਲੋਂ ਬਹੁਤ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ। ਦਲਿਤਾਂ ਦੀਆਂ ਬੱਚਿਆਂ ਤੇ ਕਹਿਰ ਦਾ ਜੁਲਮ ਆਤਮਾ ਨੂੰ ਝੰਜੋੜਨ ਵਾਲਾ ਹੈ। ਇਸਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਇਸ ਬੱਲੇਬਾਜ਼ ਨੇ ਯੁਵਰਾਜ-ਪੋਲਾਰਡ ਅਤੇ ਨਿਕੋਲਸ ਪੂਰਨ ਦਾ ਰਿਕਾਰਡ ਤੋੜਿਆ, ਇੱਕ ਓਵਰ ਵਿੱਚ 39 ਦੌੜਾਂ ਬਣਾਈਆਂ।
Next articleਕੋਲਕਾਤਾ ਰੇਪ ਕੇਸ: ‘ਇਹ ਸਿਰਫ ਕਤਲ ਦਾ ਮਾਮਲਾ ਨਹੀਂ’, SC ਨੇ ਨੈਸ਼ਨਲ ਟਾਸਕ ਫੋਰਸ ਬਣਾਉਣ ਦਾ ਫੈਸਲਾ ਕੀਤਾ