ਸਿਆਸੀ ਲੀਡਰਾਂ, ਸਮਾਜ ਸੇਵੀ ਅਤੇ ਸੰਗੀਤਕ ਹਸਤੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ।
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਪਿਛਲੇ ਦਿਨੀ (12 ਫਰਵਰੀ 2025) ਸੰਗੀਤਕਾਰ ਤੇ ਗਾਇਕ ਜੱਸੀ ਮਹਾਲੋਂ ਨੂੰ ਉਸ ਵਕਤ ਬਹੁਤ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੀ ਸੱਸ ਮਾਂ ਸਰਦਰਨੀ ਅਮਰਜੀਤ ਕੌਰ ਗਰੇਵਾਲ ਉਮਰ 62 ਸਾਲ (ਪਤਨੀ ਸ.ਕਸ਼ਮੀਰ ਸਿੰਘ ਗਰੇਵਾਲ) ਦਾ ਦੇਹਾਂਤ ਹੋ ਗਿਆ । ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਸਕੋਹਪੁਰ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਕਰ ਦਿੱਤਾ ਗਿਆ। ਉਹਨਾਂ ਦੀ ਅੰਤਿਮ ਅਰਦਾਸ 21 ਫਰਵਰੀ ਦਿਨ ਸ਼ੁਕਰਵਾਰ ਪਿੰਡ ਸਕੋਹਪੁਰ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਕੀਤੀ ਜਾਵੇਗੀ। ਉਨ੍ਹਾਂ ਦੀ ਅਚਾਨਕ ਮੌਤ ਤੇ ਸਿਆਸੀ ਲੀਡਰਾਂ, ਸਮਾਜ ਸੇਵੀ ਅਤੇ ਸੰਗੀਤਕ ਹਸਤੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj