ਜਲੰਧਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਕਲ ਪੰਜਾਬੀ ਵਿਰਾਸਤ ਸਭਿਆਚਾਰ ਦੇ ਬੁਧੀਜੀਵੀ ਵਿਦਵਾਨ ਦੂਰਦਰਸ਼ੀ ਸ਼ਖ਼ਸੀਅਤ , ਸ਼ਬਦਾਂ ਨੂੰ ਲਫ਼ਜ਼ਾਂ ਵਿਚ ਪਰੋ ਕੇ ਇਕ ਪ੍ਰਭਾਵਸ਼ਾਲੀ ਮਣਕਿਆਂ ਦੀ ਗਾਨੀ ਸਜਾਉਣ ਵਾਲੇ ਸਤਿਕਾਰਯੋਗ ਸ਼੍ਰੀ ਸੁਰਿੰਦਰ ਸੇਠੀ ਜੀ ਦੇ ਜੁਵਾਈ ਸ਼੍ਰੀ ਵਿਕਾਸ ਕੁਮਾਰ ਵਿੱਕੀ ਨੂੰ ਸੇਜ਼ਲ ਅਤੇ ਨਮ ਅੱਖਾਂ ਨਾਲ ਭਾਵਭਿੰਨੀ ਅੰਤਿਮ ਵਿਦਾਇਗੀ ਦਿੱਤੀ ਹੈ । ਸ੍ਰੀ ਵਿੱਕੀ ਦੀ ਉਮਰ ਅਜੇ ਸਿਰਫ਼ ਤੀਹ ਸਾਲ ਦੀ ਸੀ । ਉਹਨਾਂ ਦਾ ਪਰਸੋਂ ਲੁਧਿਆਣਾ ਦੇ ਭਾਈ ਬਾਲਾ ਚੌਂਕ ਤੇ ਇਕ ਭਿਆਨਕ ਐਕਸੀਡੈਂਟ ਹੋ ਗਿਆ ਸੀ । ਉਹਨਾਂ ਨੂੰ ਮੌਕੇ ਤੇ ਫਸਟਏਡ ਸਮੇਤ ਦਯਾਨੰਦ ਹਸਪਤਾਲ ਵਿਚ ਲਿਜਾਇਆ ਗਿਆ ।
ਜਿਥੇ ਉਹ ਗੰਭੀਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗੲੇ । ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਲੁਧਿਆਣਾ ਦੇ ਬੁਧੀਜੀਵੀ ਵਿਦਵਾਨ ਸਖਸ਼ੀਅਤਾਂ , ਰਿਸ਼ਤੇਦਾਰ ਅਤੇ ਸਜੱਣ ਮਿਤੱਰ ਸ਼ਾਮਲ ਹੋਏ । ਇਸ ਅਸਿਹ ਭਿਆਨਕ ਘਟਨਾ ਨੇ ਸੇਠੀ ਪ੍ਰੀਵਾਰ ਅਤੇ ਵਿੱਕੀ ਪ੍ਰੀਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਬਹੁਤ ਵਡਾ ਘਾਟਾ ਪਿਆ ਹੈ । ਸਤਿਕਾਰਯੋਗ ਸ਼੍ਰੀ ਸੁਰਿੰਦਰ ਸੇਠੀ ਸਭ ਨੂੰ ਵਡੇਰਾ ਹੌਸਲਾ ਦੇਣ ਵਾਲੇ ਸੂਝਵਾਨ ਬੁੱਧੀਜੀਵੀ ਸ਼ਖ਼ਸੀਅਤ ਆਪ ਅੱਜ ਗਹਿਰੇ ਸਦਮੇ ਵਿਚ ਹਨ । ਸ੍ਰੀ ਸੇਠੀ ਜੀ ਵਲੋਂ ਫੇਸਬੁੱਕ ਤੇ ਇਤਿਹਾਸਕ ਵਿਰਾਸਤੀ ਅਤੇ ਸਮਕਾਲੀ ਮਹਾਨ ਬੁਧੀਜੀਵੀ ਫੰਕਾਰ ਸ਼ਖ਼ਸੀਅਤਾਂ ਦੀ ਜੀਵਨੀ ਵਾਰੇ ਜਾਣਕਾਰੀ ਦਾ ਚਲਾਇਆ ਝਰਨਾ ਅੱਜ ਇਕ ਆਪਣੀ ਹੋਂਦ ਸਥਾਪਤ ਕਰ ਚੁੱਕਾ ਹੈ ।
ਇਸ ਹਾਦਸੇ ਨੇ ਉਸ ਚਲਦੀ ਧਾਰਾ ਵਿੱਚ ਵੀ ਖੜੋਤ ਪੈਦਾ ਕਰ ਦਿੱਤੀ ਹੈ । ਮੈਂ ਪਰਮਾਤਮਾ ਪਾਸ ਪ੍ਰਾਰਥਨਾ ਕਰਦਾ ਹਾਂ ਕਿ ਇਸ ਨਾ ਸਹਿ ਸਕਣ ਵਾਲੇ ਡੂੰਘੇ ਸਦਮੇਂ ਵਿਚੋਂ ਪੰਜਾਬੀ ਦੀ ਮਹਾਨ ਸ਼ਖ਼ਸੀਅਤ ਨੂੰ ਬਾਹਰ ਆਉਣ ਦਾ ਵਡੇਰਾ ਬਲ ਬਖ਼ਸ਼ੇ । ਦੋਹਾਂ ਪਰਿਵਾਰਾਂ ਨੂੰ ਭਾਣਾ ਮੰਨਣ ਅਤੇ ਭਾਣੇ ਰਹਿਣ ਦਾ ਬਲ ਬਖ਼ਸ਼ੇ । ਉਸ ਵਿਛੜੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ । ਇਸ ਅਤੀਅੰਤ ਦੁਖ ਭਰੀ ਘੜੀ ਵਿੱਚ ਸਾਰਾ ਭਾਈਚਾਰਾ ਅਤੇ ਸਭਿਆਚਾਰਕ ਜਗਤ ਨਾਲ ਹੈ । ਮੈਂ ਆਪਣੇ ਵਲੋਂ ਗਹਿਰਾ ਸ਼ੋਕ ਵਿਅਕਤ ਕਰਦਾ ਹਾਂ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly