ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ )– ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬੰਗਾ ਵਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਪੱਤਰ ਦਿੱਤੇ ਗਏ। ਇਸ ਪ੍ਰੀਖਿਆ ਵਿੱਚ ਸਕੂਲ ਦੇ 35 ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਹਨਾਂ ਵਿੱਚੋਂ 19 ਵਿਦਿਆਰਥੀ ਸਫਲ ਹੋਏ। ਮਿਡਲ ਪੱਧਰ ਦੀ ਪ੍ਰੀਖਿਆ ਵਿੱਚੋਂ ਸੱਤਵੀਂ ਦੀ ਮਾਨਿਆ ਪੁੱਤਰੀ ਸ਼੍ਰੀ ਪਰਦੀਪ ਕੁਮਾਰ ਨੇ ਇਕਾਈ ਬੰਗਾ ਵਿੱਚੋਂ ਅਤੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸੱਤਵੀਂ ਜਮਾਤ ਦੀ ਅਮਨਦੀਪ ਕੌਰ ਪੁੱਤਰੀ ਸ਼੍ਰੀ ਗੁਰਮੀਤ ਰਾਮ ਨੇ ਦੂਸਰਾ ਅਤੇ ਹਰਸ਼ਦੀਪ ਕੌਰ ਪੁੱਤਰੀ ਸ਼੍ਰੀ ਗੁਰਨਾਮ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੈਕੰਡਰੀ ਪੱਧਰ ਦੀ ਪ੍ਰੀਖਿਆ ਵਿੱਚੋਂ ਗਿਆਰਵੀਂ ਜਮਾਤ ਦੀ ਲੜਕੀ ਸੁਨੀਤਾ ਨੇ ਜੋਨ ਨਵਾਂਸ਼ਹਿਰ ਅਤੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਦਸਵੀਂ ਜਮਾਤ ਦੇ ਲੜਕੇ ਨਿਤਿਨ ਕੁਮਾਰ ਪੁੱਤਰ ਸ਼੍ਰੀ ਪਰਦੀਪ ਕੁਮਾਰ ਨੇ ਇਕਾਈ ਬੰਗਾ ਵਿੱਚੋਂ ਪਹਿਲਾ ਅਤੇ ਸਕੂਲ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਨੌਵੀਂ ਜਮਾਤ ਦੀ ਵਿਦਿਆਰਥਣ ਮਨਰੂਪ ਕੌਰ ਪੁੱਤਰੀ ਸ਼੍ਰੀ ਬਲਵਿੰਦਰ ਸਿੰਘ ਨੇ ਸਕੂਲ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਕਿਤਾਬਾਂ ਦੇ ਸੈੱਟ ਅਤੇ ਸਨਮਾਨ ਪੱਤਰ ਦਿੱਤੇ ਗਏ। ਸਕੂਲ ਇੰਚਾਰਜ ਸ਼੍ਰੀ ਸੋਮਨਾਥ, ਸਾਇੰਸ ਅਧਿਆਪਕਾ ਸ੍ਰੀਮਤੀ ਅਮਰਦੀਪ ਕੌਰ ਅਤੇ ਮੈਥ ਮਾਸਟਰ ਸ਼੍ਰੀ ਰਾਜਵਿੰਦਰ ਸਿੰਘ ਜੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੋਨ ਮੀਡੀਆ ਮੁਖੀ ਮਾ.ਜਗਦੀਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੇਤਨਾ ਪਰਖ ਪ੍ਰੀਖਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ, ਭੂਤਾਂ ਪਰੇਤਾਂ,ਜਾਦੂ ਟੂਣਿਆਂ, ਆਤਮਾਵਾਂ ਅਤੇ ਹੋਰ ਭਰਮ ਭੁਲੇਖਿਆਂ ਵਿੱਚੋਂ ਕੱਢ ਕੇ ਉਨ੍ਹਾਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਬਿਨਾਂ ਕਿਸੇ ਡਰ ਭੈ ਤੋਂ ਕਰਕੇ ਸਫਲਤਾ ਦੀਆਂ ਮੰਜਿਲਾਂ ਪ੍ਰਾਪਤ ਕਰਨ। ਜੋਤਿਸ਼ ਵਿੱਦਿਆ ਅਤੇ ਰਾਸ਼ੀਫਲ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਿਰਾ ਫਰਾਡ ਹੈ ਧੋਖੇਬਾਜ਼ੀ ਹੈ ਅਤੇ ਗੁੰਮਰਾਹਕੁੰਨ ਹੈ। ਉਹਨਾਂ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ, ਤਾਂਤਰਿਕਾਂ,ਸਾਧਾਂ , ਚੇਲਿਆਂ, ਪੁਜਾਰੀਆਂ ਨੂੰ ਕਿਹਾ ਕਿ ਉਹ ਤਰਕਸ਼ੀਲ ਸੁਸਾਇਟੀ ਦੀਆਂ ਸ਼ੁਰਤਾ ਪੂਰੀਆਂ ਕਰਕੇ ਸੁਸਾਇਟੀ ਵੱਲੋਂ ਰੱਖਿਆਂ ਪੰਜ ਲੱਖ ਦਾ ਇਨਾਮ ਜਿੱਤਣ ਲਈ ਅੱਗੇ ਆਉਣ। ਸੁਖਵਿੰਦਰ ਲੰਗੇਰੀ ਨੇ ਬੱਚਿਆਂ ਨੂੰ ਜਾਦੂ ਦੇ ਟਰਿੱਕ ਦਿਖਾਏ ਅਤੇ ਦੱਸਿਆ ਕਿ ਜਾਦੂ ਇੱਕ ਕਲਾ ਹੈ, ਹੱਥ ਦੀ ਸਫਾਈ ਹੈ, ਧੋਖਾ ਹੈ। ਇਸ ਕਲਾ ਨੂੰ ਕੋਈ ਵੀ ਸਿੱਖ ਸਕਦਾ ਇਸ ਨੂੰ ਸਿੱਖਣ ਲਈ ਕੋਈ ਤਪੱਸਿਆ ਨਹੀਂ ਕਰਨੀ ਪੈਂਦੀ, ਪਾਠ ਪੂਜਾ ਕਰਨ ਜਾ ਪੁਜਾਰੀਆਂ ਆਦਿ ਦੇਣ ਦੀ ਕੋਈ ਲੋੜ ਨਹੀਂ। ਇਸ ਕਲਾ ਨੂੰ ਸਿਰਫ ਪ੍ਰੈਕਟਿਸ ਨਾਲ ਸਿੱਖਿਆ ਜਾ ਸਕਦਾ ਹੈ। ਇਸ ਮੌਕੇ ਸੁਖਵਿੰਦਰ ਕੁਮਾਰ ਕੰਪਿਊਟਰ ਟੀਚਰ , ਰਣਜੀਤ ਕੌਰ ਲੈਕ: ਅੰਗਰੇਜ਼ੀ, ਅਮਨਦੀਪ ਸਿੰਘ ਸਾਇੰਸ ਮਾਸਟਰ, ਸੁਖਪਾਲ ਸਿੰਘ,ਮਨੋਹਰ ਲਾਲ, ਅਮਨਦੀਪ ਕੌਰ, ਅਮਰਜੀਤ ਸਿੰਘ ਅਤੇ ਮੈਡਮ ਸੁਨੀਤਾ ਆਦਿ ਹਾਜ਼ਰ ਸਨ।
ਮਾ ਜਗਦੀਸ਼ ਰਾਏ ਪੁਰ ਡੱਬਾ
ਮੀਡੀਆ ਮੁਖੀ ਜੋਨ ਨਵਾਂਸ਼ਹਿਰ
ਫੋਨ 9417434038
https://play.google.com/store/apps/details?id=in.yourhost.samaj