ਤਿਹਾੜ ਜੇਲ੍ਹ ਵਿੱਚ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ

ਨਵੀਂ ਦਿੱਲੀ (ਸਮਾਜ ਵੀਕਲੀ):  ਇੱਥੇ ਤਿਹਾੜ ਜੇਲ੍ਹ ’ਚ ਅੱਜ ਵਿਰੋਧੀ ਗਰੋਹ ਦੇ ਮੈਂਬਰਾਂ ਵੱਲੋਂ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਗੈਂਗਸਟਰ ਟਿੱਲੂ ਤਾਜਪੁਰੀਆ ਉਰਫ ਸੁਨੀਲ ਮਾਨ ਨੂੰ ਤਿਹਾੜ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਦੇ ਅੰਦਰ ਗੈਂਗਸਟਰ ਯੋਗੇਸ਼ ਟੁੰਡਾ ਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ ’ਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ। ਜ਼ਖ਼ਮੀ ਤਾਜਪੁਰੀਆ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਕ ਹੋਰ ਕੈਦੀ ਰੋਹਿਤ ਵੀ ਹਮਲੇ ’ਚ ਜ਼ਖ਼ਮੀ ਹੋ ਗਿਆ। ਹੁਣ ਉਹ ਖਤਰੇ ਤੋਂ ਬਾਹਰ ਹੈ।

ਅਧਿਕਾਰੀਆਂ ਮੁਤਾਬਿਕ ਵਿਰੋਧੀ ਗਰੋਹ ਦੇ ਮੈਂਬਰਾਂ ਯੋਗੇਸ਼ ਟੁੰਡਾ, ਦੀਪਕ ਤੇਟਰ, ਰਿਆਜ਼ ਖਾਨ ਤੇ ਰਾਜੇਸ਼ ਨੇ ਜੇਲ੍ਹ ਦੀ ਪਹਿਲੀ ਮੰਜ਼ਿਲ ’ਤੇ ਆਪਣੇ ਵਾਰਡ ਦੀਆਂ ਲੋਹੇ ਦੀਆਂ ਗਰਿੱਲਾਂ ਤੋੜੀਆਂ। ਮਗਰੋਂ ਉਨ੍ਹਾਂ ਨੇ ਟਿੱਲੂ ’ਤੇ ਹਮਲਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਟਿੱਲੂ 2021 ਦੇ ਰੋਹਿਣੀ ਕੋਰਟ ਗੋਲੀਬਾਰੀ ਮਾਮਲੇ ਦਾ ਮੁੱਖ ਸਾਜ਼ਿਸ਼ਕਰਤਾ ਸੀ ਜਿਸ ’ਚ ਗੈਂਗਸਟਰ ਜਿਤੇਂਦਰ ਗੋਗੀ ਮਾਰਿਆ ਗਿਆ ਸੀ। ਰਿਪੋਰਟ ’ਚ ਪੁਲੀਸ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਵਕੀਲ ਦੇ ਕੱਪੜੇ ਪਹਿਨੇ ਦੋ ਵਿਅਕਤੀਆਂ ਨੇ ਅਦਾਲਤ ਦੇ ਅੰਦਰ ਜਿਤੇਂਦਰ ਗੋਗੀ ’ਤੇ ਗੋਲੀਬਾਰੀ ਕੀਤੀ। ਉਦੋਂ ਪੁਲੀਸ ਨੇ ਜਵਾਬੀ ਕਾਰਵਾਈ ਕਰਦਿਆਂ ਉਨ੍ਹਾਂ ਦੋ ਹਮਲਾਵਰਾਂ ਨੂੰ ਮਾਰ ਦਿੱਤਾ। ਇਹ ਕੋਈ ਗੈਂਗਵਾਰ ਨਹੀਂ ਸੀ ਸਗੋਂ ਇਹ ਗੋਲੀਬਾਰੀ ਜਿਤੇਂਦਰ ਗੋਗੀ ਦੇ ਗੈਂਗ ਤੇ ਟਿੱਲੂ ਗੈਂਗ ਵਿਚਕਾਰ ਸਾਲਾਂ ਦੀ ਦੁਸ਼ਮਣੀ ਦਾ ਨਤੀਜਾ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਬਕਾਰੀ ਨੀਤੀ ਕੇਸ: ਰਾਘਵ ਚੱਢਾ ਨੇ ਈਡੀ ਦੀ ਚਾਰਜਸ਼ੀਟ ਵਿੱਚ ਨਾਂ ਹੋਣ ਦਾ ਕੀਤਾ ਖੰਡਨ
Next articleTwo terrorists killed in encounter in J&K’s Kupwara