HOME ਨਗਰ ਕੌਂਸਲ ਨਕੋਦਰ ਵਾਰਡ ਨੰਬਰ 9, 11 ਅਤੇ 12 ਦਾ ਨਤੀਜਾ

ਨਗਰ ਕੌਂਸਲ ਨਕੋਦਰ ਵਾਰਡ ਨੰਬਰ 9, 11 ਅਤੇ 12 ਦਾ ਨਤੀਜਾ

4

ਸਮਾਜ ਵੀਕਲੀ ਯੂ ਕੇ

ਨਕੋਦਰ- ਨਗਰ ਕੌਂਸਲ ਨਕੋਦਰ ਵਿਖੇ 27 ਤਰੀਕ ਨੂੰ ਪਈਆਂ ਵੋਟਾਂ ਦੀ ਗਿਣਤੀ 29/5/26 ਨੂੰ ਕੀਤੀ ਗਈ ਜਿਸ ਵਿੱਚ 9 ਨੰਬਰ ਵਾਰਡ ਨਕੋਦਰ ਦਾ ਜੋ ਰਿਜਲਟ ਆਇਆ ਉਸ ਦਾ ਪੂਰਾ ਵੇਰਵਾ ।

9 ਨੰਬਰ ਵਾਰਡ ਦੇ ਵਿੱਚ ਐਸੀ ਕੋਟੇ ਵੱਲੋਂ ਆਜ਼ਾਦ ਉਮੀਦਵਾਰ ਜੋ ਟਰੈਕਟਰ ਦੇ ਨਿਸ਼ਾਨ ਤੇ ਖੜੀ ਸ਼੍ਰੀਮਤੀ ਸੁਖਵਿੰਦਰ ਕੌਰ ਜੇਤੂ ਰਹੀ। ਇਸ ਇਲੈਕਸ਼ਨ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਸ਼੍ਰੀਮਤੀ ਸੁਖਵਿੰਦਰ ਕੌਰ ਨੂੰ ਪੂਰਨ ਸਮਰਥਨ ਦਿੱਤਾ ਗਿਆ ਸੀ, ਆਪਣੇ ਵਿਰੋਧੀ ਕੈਂਡੀਡੇਟ ਕਮਲਜੀਤ ਕੌਰ ਜੋ ਆਮ ਆਦਮੀ ਪਾਰਟੀ ਵੱਲੋਂ ਖੜੀ ਸੀ, ਉਸਨੂੰ 137 ਵੋਟਾਂ ਦੇ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਸ਼੍ਰੀਮਤੀ ਸੁਖਵਿੰਦਰ ਕੌਰ ਨੂੰ 641 ਵੋਟਾਂ ਪਈਆਂ ਅਤੇ ਕਮਲਜੀਤ ਕੌਰ ਜੋ ਆਮ ਆਦਮੀ ਪਾਰਟੀ ਵੱਲੋਂ ਝਾੜੂ ਦੇ ਨਿਸ਼ਾਨ ਤੇ ਖੜੀ ਸੀ ਨੂੰ 504 ਵੋਟਾਂ ਪਈਆਂ, ਤੱਕੜੀ ਨੂੰ 42 ਵੋਟਾਂ ਪਈਆਂ ਅਤੇ ਭਾਰਤੀ ਜਨਤਾ ਪਾਰਟੀ ਨੂੰ ਸੱਤ ਵੋਟਾਂ ਪਈਆਂ। ਇੱਕ ਵੋਟ ਨੋਟਾਂ ਦੀ ਤੇ ਰਿਜੈਕਟ ਵੋਟਾਂ 40 ।

ਜਿੱਤ ਤੋਂ ਬਾਅਦ ਵੋਟਰਾਂ ਅਤੇ ਸਪੋਰਟਰਾਂ ਨੇ ਭੰਗੜੇ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਦੇ ਨਾਲ ਨਾਲ ਹੀ ਵਾਰਡ ਨੰਬਰ 11 ਤੋਂ ਸ਼੍ਰੀਮਤੀ ਸਰਬਜੀਤ ਕੌਰ ਜੋ ਆਜ਼ਾਦ ਉਮੀਦਵਾਰ ਤੌਰ ਤੇ ਖੜੀ ਸੀ ਜਿਨਾਂ ਦਾ ਚੋਣ ਨਿਸ਼ਾਨ ਟਰੈਕਟਰ ਸੀ ਉਹਨਾਂ ਨੇ ਵੀ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 11 ਵੋਟਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਅਤੇ ਸ਼੍ਰੀ ਵਿਜੇ ਕੁਮਾਰ ਵਾਰਡ ਨੰਬਰ 12 ਤੋਂ ਜੋ ਆਜ਼ਾਦ ਉਮੀਦਵਾਰ ਟਰੈਕਟਰ ਦੇ ਨਿਸ਼ਾਨ ਤੇ ਖੜਾ ਸੀ ਉਸਨੇ ਵੀ 24 ਵੋਟਾਂ ਦੇ ਨਾਲ ਆਪਣੇ ਵਿਰੋਧੀ ਤੋਂ ਜਿੱਤ ਹਾਸਿਲ ਕੀਤੀ ।

Previous articleਦਿੱਲੀ ਵਿੱਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, 9 ਖ਼ਤਰਨਾਕ ISI ਅਤੇ ਅੰਡਰਵਰਲਡ ਦੇ ਕਾਰਕੁਨ ਗ੍ਰਿਫ਼ਤਾਰ
Next articleHow Captaincy Blunders in Bristol Exposed the Case for Harmanpreet Kaur’s Retirement