ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ): ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਪੰਜਾਬ ਦੇ ਚੋਣ ਕਮਿਸ਼ਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਨਗਰ ਕੌਂਸਲਾਂ ਦੀਆਂ ਚੋਣਾਂ ਪੁਰਾਣੀ ਵਾਰਡਬੰਦੀ ਅਨੁਸਾਰ ਹੀ ਕਰਵਾਈਆਂ ਜਾਣ। ਕਿਉਂਕਿ ਵਾਰਡਬੰਦੀ ਪਿਛਲੇ ਪੰਜ ਸਾਲ ਪਹਿਲਾਂ ਹੋ ਚੁੱਕੀ ਹੈ। ਦੂਜਾ ਵੋਟਰਾਂ ਵਿਚ ਕੋਈ ਵਾਧਾ ਨਹੀਂ ਹੋਇਆ। ਤੀਜਾ ਵਾਰਡਬੰਦੀ ਵਿਉਂਤ ਨਾਲ ਨਹੀਂ ਸਗੋਂ ਆਪ ਸਰਕਾਰ ਵਲੋਂ ਅਪਣੇ ਚਹੇਤਿਆਂ ਦੀ ਮਦਦ ਕਰਨ ਹਿੱਤ ਬਣਾਈ ਗਈ ਹੈ। ਇਸ ਨਾਲ ਸ਼ਹਿਰ ਨਿਵਾਸੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਆਖਿਆ ਕਿ ਆਪ ਸਰਕਾਰ ਦੀ ਇਹ ਧੱਕੇਸ਼ਾਹੀ ਕਿਸੇ ਕੰਮ ਨਹੀਂ ਆਵੇਗੀ। ਭਾਰਤੀ ਜਨਤਾ ਪਾਰਟੀ ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਵਿੱਚ ਨਗਰ ਕੌਂਸਲਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜੇਗੀ ਅਤੇ ਜਿੱਤ ਕੇ ਦੋਵੇਂ ਨਗਰ ਕੌਂਸਲਾਂ ਦੇ ਪ੍ਰਧਾਨ ਭਾਜਪਾ ਦੇ ਹੋਣਗੇ। ਸ੍ਰੀ ਸੁਭਾਸ਼ ਸ਼ਰਮਾ ਨੇ ਪੰਜਾਬ ਸਰਕਾਰ ਦੀ ਅਲੋਚਨਾਂ ਕਰਦਿਆਂ ਆਖਿਆ ਕਿ ਇਸ ਆਪ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਰਿਕਾਰਡ ਤੋੜ ਦਿਤੇ ਹਨ। ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਹੱਕ ਮੰਗਦੇ ਲੋਕਾਂ ਨੂੰ ਕੁਟਿਆ ਜਾ ਰਿਹਾ ਹੈ। ਬੇਰੁਜ਼ਗਾਰੀ ਦਿਨ ਪ੍ਰਤੀ ਦਿਨ ਛਲਾਂਗਾਂ ਮਾਰ ਕੇ ਵੱਧ ਰਹੀ ਹੈ। ਅਮਨ ਕਾਨੂੰਨ ਨਾ ਦੀ ਪੰਜਾਬ ਅੰਦਰ ਕੋਈ ਚੀਜ਼ ਨਹੀਂ ਹੈ। ਜਦੋਂ ਪੱਤਰਕਾਰਾਂ ਵਲੋਂ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪੰਜਾਬ ਦੌਰੇ ਤੇ ਆਉਣ ਬਾਰੇ ਪੁਛਿਆ ਤਾਂ ਉਹਨਾਂ ਆਖਿਆ ਕਿ ਇਹ ਰਾਜਨੀਤਕ ਦੌਰਾ ਨਹੀਂ ਹੈ ਪ੍ਰਧਾਨ ਮੰਤਰੀ ਜੀ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਮੌਕੇ ਬੱਲਾਂ ਡੇਰੇ ਵਿਖੇ ਨਤਮਸਤਕ ਹੋਣ ਪਹੁੰਚ ਰਹੇ ਹਨ। ਉਹਨਾਂ ਦੇ ਦਿਲ ਵਿਚ ਪੰਜਾਬ ਲਈ ਬਹੁਤ ਪਿਆਰ ਹੈ। ਉਹਨਾਂ ਪੰਜਾਬ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਮਤੀ ਅੰਜੂ ਸਿੰਘ ਸੀਨੀਅਰ ਸੁਬਾਈ ਆਗੂ ਐਸ ਸੀ ਮੋਰਚਾ, ਸਵਰਨ ਸਿੰਘ ਸੈਂਪਲਾ, ਰਾਜੇਸ਼ ਭਾਟੀਆ ,ਰੰਮੀ ਕੱਕੜ, ਰਾਣਾ ਪ੍ਰਧਾਨ ਅਤੇ ਜਗਦੀਪ ਸਿੰਘ ਦੀਪਾ ਸੰਗਤਪੁਰਾ ਸਮੇਤ ਕਈ ਹੋਰ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



