HOME ਨਗਰ ਕੌਂਸਲ ਰਾਏਕੋਟ ‘ਚ ਸ਼ੁਰੂ ਹੋਇਆ ਪ੍ਰਧਾਨ ਮੰਤਰੀ ਅਵਾਸ ਯੋਜਨਾ-ਸ਼ਹਿਰੀ 2.0 ਅਤੇ...

ਨਗਰ ਕੌਂਸਲ ਰਾਏਕੋਟ ‘ਚ ਸ਼ੁਰੂ ਹੋਇਆ ਪ੍ਰਧਾਨ ਮੰਤਰੀ ਅਵਾਸ ਯੋਜਨਾ-ਸ਼ਹਿਰੀ 2.0 ਅਤੇ ਪ੍ਰਧਾਨ ਮੰਤਰੀ ਅੰਗੀਕਾਰ ਕੈਂਪ।

2

ਰਾਏਕੋਟ,  (ਸਮਾਜ ਵੀਕਲੀ)  ( ਗੁਰਭਿੰਦਰ ਗੁਰੀ ) ਸਥਾਨਕ ਨਗਰ ਕੌਂਸਲ ਰਾਏਕੋਟ ਵੱਲੋਂ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਅੱਜ ਪ੍ਰਧਾਨ ਮੰਤਰੀ ਅੰਗੀਕਾਰ-2025 ਤਹਿਤ ਨਵੰਬਰ 2025 ਮਹੀਨੇ ਲਈ ਲੋਕ ਕਲਿਆਣ ਮੇਲਾ ਸਥਾਨਕ ਦਫਤਰ ਵਿਖੇ ਸੁਰੂ ਕੀਤਾ ਗਿਆ। ਇਸ ਦੌਰਾਨ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਅਵਾਸ ਯੋਜਨਾ-ਸ਼ਹਿਰੀ 2.0 ਅਤੇ ਪ੍ਰਧਾਨ ਮੰਤਰੀ ਅੰਗੀਕਾਰ-2025 ਸਬੰਧੀ ਸਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕੀ ਉਕਤ ਸਕੀਮਾਂ ਦਾ ਲਾਭ ਲੈਣ ਲਈ ਇਸ ਦਫਤਰ ਵਿਖੇ ਆ ਕੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰਨ। ਇਸ ਕੈਂਪ ਵਿੱਚ ਸਿਟੀ ਲੈਵਲ ਟੈਕਨੀਕਲ ਐਕਸਪਰਟ ਵੱਲੋਂ ਲੋਕਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ-ਸਹਿਰੀ 2.0 ਸਕੀਮ ਤਹਿਤ ਲਾਭਪਾਤਰੀਆਂ ਨੂੰ 2.5 ਲੱਖ ਰੁਪਏ (1.5 ਲੱਖ ਰੁਪਏ ਕੇਂਦਰ ਸਰਕਾਰ ਅਤੇ 1.0 ਲੱਖ ਰੁਪਏ ਪੰਜਾਬ ਸਰਕਾਰ) ਦੁਆਰਾ ਮਕਾਨ ਉਸਾਰੀ ਲਈ ਦਿਤੇ ਜਾ ਰਹੇ ਹਨ। ਇਸ ਵਿੱਚ ਅਪਲਾਈ ਕਰਨ ਬਾਰੇ ਵੀ ਸਮਝਾਇਆ ਜਾਵੇਗਾ ਅਤੇ ਪ੍ਰਧਾਨ ਮੰਤਰੀ ਅੰਗੀਕਾਰ-2025 ਸਕੀਮ ਤਹਿਤ ਪ੍ਰਧਾਨ ਮੰਤਰੀ ਸੂਰਯਾ ਯੋਜਨਾ ਤਹਿਤ ਮਿਲਣ ਵਾਲੀ (1 ਕਿਲੋਵਾਟ ਲਈ 30000 ਹਜਾਰ ਰੁਪਏ, 2 ਕਿਲੋਵਾਟ ਲਈ 60000 ਹਜਾਰ ਰੁਪਏ ਅਤੇ 3 ਕਿਲੋਵਾਟ ਲਈ 78000 ਰੁਪਏ) ਸਬਸਿਡੀ ਬਾਰੇ ਵਿਸਥਾਰ ਨਾਲ ਜਾਣਕਾਰੀ ਕੈਂਪ ਦੌਰਾਨ ਸੋਲਰ ਪੈਨਲ ਸਿਸਟਮ ਦੇ ਵੈਂਡਰਾਂ ਵੱਲੋਂ ਦਿਤੀ ਜਾਵੇਗੀ ਅਤੇ ਲਾਭਪਾਤਰੀਆ ਨੂੰ ਵੀ ਅਪਲਾਈ ਕਰਨ ਬਾਰੇ ਸਮਝਾਇਆ ਜਾਵੇਗਾ। ਇਸ ਯੋਜਨਾਵਾਂ ਦਾ ਲਾਭ ਲੈਣ ਲਈ ਉਹ ਨਗਰ ਕੌਂਸਲ ਰਾਏਕੋਟ ਦੇ ਕਮਰਾ ਨੰ: 6 ਵਿੱਚ ਅਕਬਾਲ ਸਿੰਘ ਪਟਵਾਰੀ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਪਟਵਾਰੀ ਅਕਬਾਲ ਸਿੰਘ,ਸੁਪਰਡੈਂਟ ਹਰਪ੍ਰੀਤ ਸਿੰਘ, ਜੇਈ ਮਨਪ੍ਰੀਤ ਸਿੰਘ, ਗਗਨਪ੍ਰੀਤ ਸਿੰਘ, ਅਵਤਾਰ ਸਿੰਘ, ਅਭਿਸ਼ੇਕ ਵਰਮਾਂ, ਰਾਜੇਸ਼ ਕੁਮਾਰ, ਗੁਰਦੀਪ ਕੌਰ, ਸੀਐੱਫ ਤਰਨਜੀਤ ਕੌਰ, ਲਖਵਿੰਦਰ ਸਿੰਘ ਤੇ ਹੋਰ ਦਫ਼ਤਰੀ ਸਟਾਫ਼ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleGuru Nanak Dev Ji, the Messiah of humanity
Next articleਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਐਸ.ਜੀ.ਜੀ ਸੀਨੀਅਰ ਸੈਕੰਡਰੀ ਸਕੂਲ ’ਚ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।