ਝੂੱਠ ਅਤੇ ਗੱਪਾਂ ਦੇ ਅਧਾਰ ਤੇ ਵਿਕਾਸ ਦੀ ਥਾਂ ਲੋਕਾਂ ਦੇ ਮੂਲ ਸੰਵਿਧਾਨਕ ਅਧਿਕਾਰਾਂ ਨਾਲ ਕੀਤਾ ਜਾ ਰਿਹਾ ਖਿਲਵਾੜ ।
ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ ) ਵਿਕਾਸ ਨੂੰ ਕਿਸੇ ਵੀ ਪ੍ਰਮਾਣ ਦੀ ਜਰੂਰਤ ਨਹੀਂ ਹੁੰਦੀ,ਉਹ ਅਪਣੇ ਆਪ ਮੂਹੋਂ ਬੋਲਦਾ ਹੈ।ਜਿਸ ਤਰ੍ਹਾਂ ਦੇ ਸ਼ਹਿਰ ਦੇ ਹਲਾਤ ਹਨ,ਉਸ ਦਾ ਮਾਪਦੰਡ ਮਨੁੱਖੀ ਜੀਵਨ ਦੀ ਤੰਦਰੁਸਤੀ ਲਈ ਕੋਹਾਂ ਦੂਰ ਸ਼ਰਮਸ਼ਾਰ ਹੋ ਰਿਹਾ ਹੈ ਤੇ ਮਨੁੱਖੀ ਜੀਵਨ ਨਾਲ ਖਿਲਵਾੜ ਕਰ ਰਿਹਾ ਹੈ।ਸ਼ਹਿਰ ਦੇ ਚਾਰੇ ਪਾਸੇ ਗੰਦਗੀ—ਧੂੜ ਮਿੱਟੀ ਅਤੇ ਹੋਰ ਅਨੇਕਾਂ ਸਬੂਤ ਮੂਹੋਂ ਬੋਲਦੇ ਨਜਰ ਆ ਰਹੇ ਹਨ।ਜਿਸ ਦਿਨ ਸ਼ਹਿਰਾਂ ਦਾ ਵਿਕਾਸ ਹੋਇਆ ਉਸੇ ਦਿਨ ਤੋਂ ਹਸਪਤਾਲਾਂ ਵਿਚ ਬੈਡ ਖਾਲੀ ਦਿਖਣ ਲਗਣਗੇ ਤੇ ਲੋਕਾਂ ਦੇ ਚਿਹਰਿਆਂ ਉਤੇ ਲਾਲੀ ਝੱਲਕਾਂ ਮਾਰੇਗੀ । ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਝੂੱਠ ਦੇ ਵਿਕਾਸ ਦੀਆਂ ਸੂਚਨਾ ਅਧਿਕਾਰ ਐਕਟ 2005 ਦੁਆਰਾ ਪ੍ਰਪਾਤ ਕੀਤੀ ਸੂਚਨਾ ਤਹਿਤ ਅਸਲ ਸਚਾਈ ਪੜ੍ਹਦਾ ਫਾਸ਼ ਕਰਦਿਆਂ ਦਸਿਆ ਕਿ ਨਗਰ ਨਿਗਮ ਹੁਸਿ਼ਆਰ ਪੁਰ ਦੇ ਦਫਤਰ ਅੰਦਰ ਖਾਲੀ ਅਸਾਮੀਆਂ ਦੇ ਲੱਗੇ ਅੰਬਾਰ ਵਾਰੇ ਦਸਿਆ ਕਿ ਕੁਲ 1031 ਅਸਾਮੀਆਂ ਵਿਚੋਂ 489 ਅਸਾਮੀਆਂ ਖਾਲੀ ਰੱਖ ਕੇ ਸ਼ਹਿਰ ਵਾਸੀਆਂ ਦੇ ਮੂਲ ਸੰਵਿਧਾਨਕ ਅਧਿਕਾਰਾਂ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ । ਨਸ਼ਾ,ਪੈਸਾ ਵੰਡ ਕੇ ਅਤੇ ਪ੍ਰਲੋਬਨ ਦੇ ਕੇ ਵੋਟਾਂ ਤਾਂ ਲਈਆਂ ਜਾ ਸਕਦੀਆਂ ਹਨ ।ਪਰ ਦੇਸ਼ ਦੀ ਆਰਥਿਕਤਾ ਤੇ ਲੋਕਾਂ ਦੇ ਜੀਵਨ ਦੇ ਪਧੱਰ ਨੂੰ ਮਜਬੂਤ ਨਹੀਂ ਕੀਤਾ ਜਾ ਸਕਦਾ । ਮੁਲਾਜਮ ਹੀ ਅਸਲ ਵਿਚ ਵਿਕਾਸ ਦੀ ਅਸਲ ਧ੍ਰੋਹਰ ਹਨ।ਧੀਮਾਨ ਨੇ ਦਸਿਆ ਕਿ ਜਨਰਲ ਪ੍ਰਸ਼ਾਸ਼ਨ ਜਿਨ੍ਹਾਂ ਨੇ ਸਾਰੇ ਢਾਂਚੇ ਦੀ ਅਗਵਾਈ ਕਰਨੀ ਹੁੰਦੀ ਹੈ ਦੀਆਂ 59 ਵਿਚੋਂ ਕੁਲ 27 ਖਾਲੀ ਪਈਆਂ ਹਨ,ਜਿਨ੍ਹਾਂ ਵਿਚੋਂ ਅਡੀਸ਼ਨਲ ਕਮਿਸ਼ਨਰ ਦੀ 1 ਵਿਚੋਂ 1 ਖਾਲੀ,ਸਕੱਤਰ 1 ਵਿਚੋਂ 1 ਖਾਲੀ,ਡੀ ਸੀ ਐਫ ਏ1 ਵਿਚੋਂ 1 ਖਾਲੀ,ਲਾਅ ਅਫਸਰ 1 ਵਿਚੋਂ 1 ਖਾਲੀ,ਪੀ ਏ ਦੀ ਪੋਸਟ 1 ਵਿਚੋਂ 1 ਖਾਲੀ,ਲੇਖਾ ਅਫਸਰ ਗ੍ਰੇਡ ਟੂ 1 ਵਿਚੋਂ 1 ਖਾਲੀ,ਇੰਸਪੈਕਟਰ— ਸੀਨੀਅਰ ਸਹਾਇਕ 6 ਵਿਚੋਂ 3 ਖਾਲੀ,ਸੀਨੀਅਰ ਸਕੇਲ ਸਟੈਨੋ 1 ਵਿਚੋਂ 1 ਖਾਲੀ, ਅੱਤੇ ਗੈਰ ਪ੍ਰਾਂਤੀਕਰਨ ਜਨਰਲ ਅਸਾਮੀਆਂ ਵਿਚੋਂ ਕੈਸ਼ੀਅਰ ਕਮ ਅਕਾਊਂਟੈਂਟ 1 ਵਿਚੋਂ 1 ਖਾਲੀ,ਸਟੈਨੋ ਟਾਇਪਿਸਟ 2 ਵਿਚੋਂ 2 ਖਾਲੀ,ਕਲਰਕ ਕਮ ਕੰਪਿਊਟਰ ਅਪ੍ਰੇਟਰ 20 ਵਿਚੋਂ 11 ਖਾਲੀ,ਸੀਨੀਅਰ ਸਕੇਲ ਸਟੈਨੋ 2 ਵਿਚੋਂ 2 ਖਾਲੀ,ਟੈਲੀਫੋਨ ਅਪ੍ਰੇਟਰ 1 ਵਿਚੋਂ 1 ਖਾਲੀ ਹਨ।
ਫਾਇਰ ਸ਼ਾਖਾ: ਇਸੇ ਤਰ੍ਹਾਂ ਫਾਇਰ ਸ਼ਾਖਾ ਪ੍ਰਾਂਤੀਕਰਨ ਅਸਾਮੀਆਂ 71 ਵਿਚੋਂ 57 ਖਾਲੀ —ਜਿਨ੍ਹਾਂ ਵਿਚੋਂ ਏ ਡੀ ਐਫ ਓ 1 ਵਿਚੋਂ 1 ਖਾਲੀ,ਐਫ ਐਸ ਓ 2 ਵਿਚੋਂ 1 ਖਾਲੀ,ਐਸ ਐਫ ਓ 4 ਵਿਚੋਂ 2 ਖਾਲੀ,ਲੀਡਿੰਗ ਫਾਇਰਮੈਨ 24 ਵਿਚੋਂ 22 ਖਾਲੀ ਅਤੇ ਗੈਰ ਪ੍ਰਾਂਤਿਕ ਅਸਾਮੀਆਂ ਵਿਚੋਂ ਫਾਇਰਮੈਨ 25 ਵਿਚੋਂ 21 ਖਾਲੀ,ਫਾਇਰ ਡਰਾਇਵਰ 15 ਵਿਚੋਂ 10 ਖਾਲੀ ਹਨ। ਇੰਜੀਨੀਅਰਿੰਗ ਵਿੰਗ ਪ੍ਰਾਂਤੀਕਰਨ ਅਤੇ ਗੈਰਪ੍ਰਾਂਤੀਕਰਨ ਦੀਆਂ ਕੁਲ ਅਸਾਮੀਆਂ ਵਿਚੋਂ 107 ਵਿਚੋਂ 88 ਖਾਲੀ ਪਈਆਂ ਹਨ ਜਿਨ੍ਹਾਂ ਵਿਚ ਨਿਗਰਾਨ ਇੰਜੀਨਰ (ਓ ਐਂਡ ਐਮ) ਵਿਚ 1 ਵਿਚੋਂ 1 ਖਾਲੀ,ਕਾਰਪੋਰੇਸ਼ਨ ਇੰਜਨੀਅਰ (ਓ ਐਂਡ ਐਮ) 1 ਵਿਚੋਂ 1ਖਾਲੀ,ਸਹਾਇਕ ਕਾਰਪੋਰੇਸ਼ਨ ਇੰਜੀਨੀਅਰ (ਓ ਐਂਡ ਐਮ) 2 ਵਿਚੋਂ 2 ਖਾਲੀ,ਜੁਨੀਅਰ ਇੰਜੀਨੀਅਰ (ਓ ਐਂਡ ਐਮ) 4 ਵਿਚੋਂ 4 ਖਾਲੀ,ਜੁਨੀਅਰ ਇੰਜੀਨੀਅਰ (ਬਿਜਲੀ) 1 ਵਿਖੋਂ 1 ਖਾਲੀ,ਜੁਨੀਅਰ ਇੰਜੀਨੀਅਰ (ਬਾਗਬਾਨੀ) 1 ਵਿਚੋਂ 1 ਖਾਲੀ, ਇਲੈਕਟ੍ਰੀਸ਼ਨ 2 ਵਿਚੋਂ 1 ਖਾਲੀ,ਇਲੈਕਟ੍ਰੀਕਲ ਇੰਸਪੈਕਟਰ 1 ਵਿਚੋਂ 1 ਖਾਲੀ,ਪਲੰਬਰ 6 ਵਿਚੋਂ 5 ਖਾਲੀ, ਪੰਪ ਓਪ੍ਰੇਰਟਰ 12 ਵਿਚੋਂ 10 ਖਾਲੀ, ਸਹਾਇਕ ਪੰਪ ਓਪ੍ਰੇਟਰ 6 ਵਿਚੋਂ 5 ਖਾਲੀ, ਮੀਟਰ ਰੀਡਰ 6 ਵਿਚੋਂ 6 ਖਾਲੀ,ਬਿੱਲ ਡਿਸਟ੍ਰੀਬਿਊਟਰ 5 ਵਿਚੋਂ 5 ਖਾਲੀ,ਫਿਟਰ 5 ਵਿਚੋਂ 4 ਖਾਲੀ, ਲਾਇਨਮੈਨ 5 ਵਿਚੋਂ 5 ਖਾਲੀ,ਅਸਿਸਟੈਂਟ ਲਾਇਨਮੈਨ 10 ਵਿਚੋਂ 10 ਖਾਲੀ,ਸੁਪਵਾਇਜਰ (ਬਾਗਬਾਨੀ) 2 ਵਿਚੋਂ 2 ਖਾਲੀ,ਮਾਲੀ ਕਮ ਬੇਲਦਾਰ 25 ਵਿਚੋਂ 24 ਖਾਲੀ ਹਨ। ਇੰਜੀਨੀਅਰ ਵਿੰਗ (ਬੀ ਐਂਡ ਆਰ) ਪ੍ਰਾਤੀਕਰਨ ਸਹਾਇਕ ਕਾਰਪੋ੍ਰੇਸ਼ਨ ਇੰਜੀਨੀਅਰ (ਬੀ ਐਂਡ ਆਰ) ਜਿਨ੍ਹਾਂ ਵਿਚੋਂ 4 ਵਿਚੋਂ 1 ਖਾਲੀ,ਜੁਨੀਅਰ ਇੰਜੀਨਅਰ (ਬੀ ਐਂਡ ਆਰ) 8 ਵਿਚੋਂ 6 ਖਾਲੀ ਹਨ ਅਤੇ ਕੁਲ 14 ਵਿਚੋਂ 7 ਖਾਲੀ ਹਨ। ਗੈਰ ਪ੍ਰਾਂਤੀਕਰਨ ਅਸਾਮੀਆਂ ਇੰਜੀਨੀਅਰਿੰਗ ਵਿੰਗ (ਬੀ ਐਂਡ ਆਰ) ਵਿਚ ਕੁਲ 47 ਵਿਚੋਂ 31 ਖਾਲੀ ਹਨ ਤੇ ਜਿਨ੍ਹਾਂ ਵਿਚ ਸਰਵੇਅਰ 2 ਵਿਚੋਂ 2 ਖਾਲੀ,ਵਰਕ ਸੁਪਰਵਾਇਜਰ 4 ਵਿਚੋਂ 4 ਖਾਲੀ,ਮੈਸਨ 5 ਵਿਚੋਂ 5 ਖਾਲੀ, ਕਾਰਪੈਂਟਰ 1 ਵਿਚੋਂ 1 ਖਾਲੀ, ਮੇਟ 5 ਵਿਚੋਂ 5 ਖਾਲੀ, ਬੇਲਦਾਰ 10 ਵਿਚੋਂ 6 ਖਾਲੀ, ਡਰਾਇਵਰ (ਹੈਵੀ ਵਹੀਕਲ) 1 ਵਿਚੋਂ 1 ਖਾਲੀ ਹਨ। ਟਾਓਨ ਪਲੈਨਿੰਗ ਵਿੰਗ ਵਿਚ ਕੁਲ ਅਸਾਮੀਆਂ 15 ਵਿਚੋਂ 7 ਖਾਲੀ— ਜਿਨ੍ਹਾਂ ਵਿਚ ਸਹਾਇਕ ਟਾਊਨ ਪਲਾਨਰ 2 ਵਿਚੋਂ 1 ਖਾਲੀ,ਡ੍ਰਾਫਟਸਮੈਨ 4 ਵਿਚੋਂ 3 ਖਾਲੀ,ਬਿਲਡਿੰਗ ਇੰਸਪੈਕਟਰ 5 ਵਿਚੋਂ 2 ਖਾਲੀ,ਕਾਨੂਗੋ—ਪਟਵਾਰੀ 1 ਵਿਚੋਂ 1 ਖਾਲੀ ਹਨ। ਸੈਨੀਟੇਸ਼ਨ ਐਂਡ ਹੈਲਥ ਵਿੰਗ ਦੀਆਂ ਪ੍ਰਾਂਤੀਕਰਨ ਅਤੇ ਗੈਰ ਪ੍ਰਾਂਤੀਕਰਨ ਅਸਾਮੀਆਂ ਕੁਲ 722 ਵਿਚੋਂ 269 ਖਾਲੀ ਜਿਨ੍ਹਾਂ ਵਿਚੋਂ ਕਾ: ਮੇਡੀਕਲ ਹੈਲਥ ਅਫਸਰ 1 ਵਿਚੋਂ 1 ਖਾਲੀ,ਕਾ: ਸਹਾਇਕ ਮੇਡੀਕਲ ਹੈਲਥ ਅਫਸਰ 1 ਵਿਚੋਂ 1 ਖਾਲੀ,ਸੇਨੀਟੇਸ਼ਨ ਅਫਸਰ 1 ਵਿਚੋਂ 1 ਖਾਲੀ,ਚੀਫ ਸੈਨੀਟਰੀ ਇੰਸਪੈਕਟਰ 3 ਵਿਚੋਂ 2 ਖਾਲੀ,ਸੈਨੀਟਰੀ ਇੰਸਪੈਕਟਰ 6 ਵਿਚੋਂ 3 ਖਾਲੀ,ਇਸੇ ਤਰ੍ਹਾਂ ਗੈਰ ਪ੍ਰਾਂਤੀਕਰਨ ਅਸਾਮੀਆਂ ਵਿਚੋਂ ਸਫਾਈ ਸੇਵਕ 600 ਵਿਚੋਂ 194 ਖਾਲੀ ਹਨ ਤੇ ਜਿਨ੍ਹਾਂ ਵਿਚੋਂ 213 ਰੈਗੂਲਰ ਹਨ ਤੇ 193 ਠੇਕੇ ਦੇ ਅਧਾਰ ਉਤੇ ਕੰਮ ਕਰਦੇ ਹਨ,ਸੈਨੀਟਰੀ ਸੁਪਰਵਾਇਜਰ 10 ਵਿਚੋਂ 07 ਖਾਲੀ,ਸੀਵਰ ਸੁਪਵਾਇਜਰ 10 ਵਿਚੋਂ 10 ਖਾਲੀ,ਸੈਨਟਰੀ ਮੇਟ 10 ਵਿਚੋਂ 10 ਖਾਲੀ,ਸੀਵਰਮੈਨ 70 ਵਿਚੋਂ 30 ਖਾਲੀ ਅਤੇ ਉਨ੍ਹਾਂ ਵਿਚੋਂ 1 ਰੈਗੂਲਰ ਤੇ 39 ਠੇਕੇ ਦੇ ਅਧਾਰ ਉਤੇ ਕੰਮ ਕਰਦੇ ਹਨ। ਪੁਲਿਸ ਪ੍ਰਸ਼ਾਸ਼ਨ ਵਿੰਗ ਵਿਚ: ਕੁਲ 10 ਵਿਚੋਂ 10 ਖਾਲੀ ਹਨ। ਸਹਾਇਕ ਸਬ—ਇੰਸਪੈਕਟਰ (ਇਹ ਕਰਮਚਾਰੀ ਪੁਲਿਸ ਵਿਭਾਗ ਤੇ ਡੈਪੂਟੇਸ਼ਨ ਤੇ ਲਿਆ ਜਾਵੇਗਾ) ਜਿਥੇ ਕੇ 1 ਵਿਚੋਂ 1 ਖਾਲੀ ਹੈ,ਹੋਲਦਾਰ (ਇਹ ਕਰਮਚਾਰੀ ਪੰਜਾਬ ਪੁਲਿਸ ਵਿਭਾਗ ਤੋਂ ਡੈਪੂਟੇਸ਼ਨ ਤੇ ਲਿਆ ਜਾਵੇਗਾ) 1 ਵਿਚੋਂ 1 ਖਾਲੀ, ਸਿਪਾਹੀ ਦੀਆਂ 8 ਵਿਚੋਂ 8 ਪੋਸਟਾਂ ਖਾਲੀ ਹਨ। ਧੀਮਾਨ ਨੇ ‘ਆਪ’ ਸਰਕਾਰ ਦੀਆਂ ਗੱਪਾਂ ਅਤੇ ਸ਼ੇਖਚਿਲੀਆਂ ਵਾਲੀਆਂ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਮੂਲ ਸੰਵਿਧਾਨਕ ਸੇਵਾਵਾਂ ਨਾਲ ਪੂਰੀ ਤਰ੍ਹਾਂ ਖਿਲਵਾੜ ਕੀਤਾ ਜਾ ਰਿਹਾ।ਬੇੇਰੁਜਗਾਰ ਸੜਕਾਂ ਉਤੇ ਧੱਕੇ ਖਾ ਰਹੇ ਹਨ ਤੇ ਸਰਕਾਰ ਝੂਠ ਵਿਚ ਹੀ ਰੁਜਗਾਰ ਦੇਣ ਦੀਆਂ ਟਾਰਾਂ ਮਾਰ ਰਹੀ ਹੈ।ਜਿਹੜੀ ਸਰਕਾਰ ਮੁਲਾਮਜਾਂ,ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਖਾਲੀ ਰੱਖ ਕੇ ਸ਼ਹਿਰੀ ਸੈਨੀਟੇਸ਼ਨ ਢਾਂਚੇ ਦਾ ਬੇੜਾ ਗਰਕ ਕਰ ਰਹੀ ।ਉਹ ਸ਼ਹਿਰੀ ਵਾਸੀਆਂ ਨੂੰ ਸਫਾਈ ਵਿਸਵਸਥਾ ਕਿਥੋਂ ਦੇਵੇਗੀ।ਸਭ ਕੁਝ ਫਲੈਕਸਾਂ ਉਤੇ ਹੀ ਵਿਕਾਸ ਹੋ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਨੇਸ਼ਨਲ ਗ੍ਰੀਨ ਟ੍ਰਬਿਊਨਲ ਅਤੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਗਿਲਾ ਕੂੜਾ— ਸੁੱਕਾ ਕੂੜਾ ਇਕਠਾ ਕਰਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਨਾ ਲਾਗੂ ਕਰਕੇ ਵੱਡਾ ਖਿਲਵਾੜ ਕੀਤਾ ਹੈ।ਸ਼ਹਿਰ ਦੀ ਮਾੜ. ਵਿਵਸਥਾਂ ਨੂੰ ਲੈ ਕੇ ਗ੍ਰੀਨ ਟ੍ਰਬਿਊਨਲ ਲੂੰ ਸਕਾਪਿੲਤ ਦਰਜ ਕਰਵਾੲ. ਜਾ ਰਹੀ ਹੈ।ਇਨ੍ਹਾਂ ਅਣਗਹਿਲੀਆਂ ਕਾਰਨ ਸ਼ਹਿਰੀ ਉਸਾਰੀ ਕਰਨ ਦੀਆਂ ਨੀਤੀਆਂ ਆਪਮੁਹਾਰੇ ਚਲ ਰਹੀਆਂ ਹਨ।ਇਸ ਤਰ੍ਹਾਂ ਦੇ ਕੁਸ਼ਾਸ਼ਨ ਦਾ ਅਸਰ ਲੋਕਾਂ ਦੀ ਸਿਹਤ ਉਤੇ ਪੈ ਰਿਹਾ ਹੈ।ਸ਼ਹਿਰੀ ਲੋਕਾਂ ਦੇ ਟੈਕਸ ਦੇ ਪੈਸੇ ਦੀ ਵੱਡੀ ਦੁਰ ਵਰਤੋਂ ਹੋ ਰਹੀ ਹੈ।ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਵਿਚ ਜਾਣਬੁਝ ਕੇ ਖਾਲੀ ਅਸਾਮੀਆਂ ਰਖਣ ਨੂੰ ਲੈ ਕੇ ਅਤੇ ਸ਼ਹਿਰੀ ਵਿਵਸਥਾਂ ਵਿਚ ਸੁਧਾਰ ਨੂੰ ਲੈ ਕੇ ਲੇਬਰ ਪਾਰਟੀ ਨੂੰ ਸਹਿਯੋਗ ਕਰਨ ਲਈ ਅੱਗੇ ਆਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly