ਮੁੱਲ੍ਹਾ ਬਰਾਦਰ ਵੱਲੋਂ ਅਫ਼ਗਾਨਿਸਤਾਨ ’ਚ ਸਰਕਾਰ ਬਣਾਉਣ ਲਈ ਯਤਨ ਤੇਜ਼

ਕਾਬੁਲ (ਸਮਾਜ ਵੀਕਲੀ):  ਤਾਲਿਬਾਨ ਦੇ ਸਹਿ ਬਾਨੀ ਮੁੱਲ੍ਹਾ ਬਰਾਦਰ ਨੇ ਅੱਜ ਇਥੇ ਪਹੁੰਚ ਕੇ ਨਵੀਂ ਅਫ਼ਗਾਨ ਸਰਕਾਰ ਦੇ ਗਠਨ ਲਈ ਹੋਰ ਆਗੂਆਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਉਂਜ ਤਾਲਿਬਾਨ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕੀ ਫ਼ੌਜ ਦੇ 31 ਅਗਸਤ ਨੂੰ ਵਾਪਸੀ ਤੱਕ ਉਹ ਨਵੀਂ ਸਰਕਾਰ ਦਾ ਗਠਨ ਨਹੀਂ ਕਰਨਗੇ। ਉਧਰ ਤਾਲਿਬਾਨ ਵੱਲੋਂ ਹਿੰਸਾ ਦੀਆਂ ਰਿਪੋਰਟਾਂ ਵਿਚਕਾਰ ਕਾਬੁਲ ਹਵਾਈ ਅੱਡੇ ’ਤੇ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਕਾਰਨ ਬਦਅਮਨੀ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਸੁਰੱਖਿਆ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਪੱਛਮੀ ਮੁਲਕਾਂ ਨੂੰ ਆਪਣੇ ਨਾਗਰਿਕ ਅਫ਼ਗਾਨਿਸਤਾਨ ’ਚੋਂ ਕੱਢਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਨੇ ਕਾਬੁਲ ’ਚੋਂ 80 ਨਾਗਰਿਕ ਲਿਆਂਦੇ
Next articleਕਾਬੁਲ ’ਚ ਆਪਣੇ ਲੋਕਾਂ ਨੂੰ ਕੱਢਣ ਮੌਕੇ ਜਾਨਾਂ ਵੀ ਜਾ ਸਕਦੀਆਂ: ਬਾਇਡਨ