ਮੁਖਤਿਆਰ ਲਾਲ ਨੇ ਬਤੌਰ ਸੈਂਟਰ ਹੈੱਡ ਟੀਚਰ ਵਜੋਂ ਅਹੁਦਾ ਸੰਭਾਲਿਆ

ਅਧਿਆਪਕਾਂ ਦੇ ਸਹਿਯੋਗ ਨਾਲ ਵਿੱਦਿਅਕ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਾਂਗਾ -ਮੁਖਤਿਆਰ ਲਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ ਕਪੂਰਥਲਾ ਦੇ ਸਰਪ੍ਰਸਤ ਸ਼੍ਰੀ ਮੁਖਤਿਆਰ ਲਾਲ ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ਼ ਫਰੀਦ ਸਰਾਏ ਬਲਾਕ ਸੁਲਤਾਨਪੁਰ ਲੋਧੀ 1 ਵਿਖੇ ਸੈਂਟਰ ਮੁੱਖੀ ਵਜੋਂ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।ਇਸ ਮੌਕੇ ਜਥੇਬੰਧੀ ਦੇ ਆਗੂਆਂ ਨੇ ਸ਼੍ਰੀ ਮੁਖਤਿਆਰ ਲਾਲ ਨੂੰ ਫੁੱਲਾਂ ਦਾ ਗੁਲਦਸਤਾ ਤੇ ਸਿਰੋਪਾਉ ਭੇਟ ਕੀਤਾ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਕਿਹਾ ਕਿ ਉਹ ਸਕੂਲ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਵਿੱਦਿਅਕ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨਗੇ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੇ ਸੈਂਟਰ ਅਧੀਨ ਆਉਂਦੇ ਸਾਰੇ ਸਕੂਲਾਂ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਗੇ ਅਤੇ ਬੱਚਿਆਂ ਦੀ ਬਿਹਤਰੀ ਲਈ ਯਤਨਸ਼ੀਲ ਰਹਿਣਗੇ।

ਇਸ ਮੌਕੇ ਬੀ.ਪੀ.ਈ.ੳ ਸੁਲਤਾਨਪੁਰ ਲੋਧੀ 1 ਸ: ਭੁਪਿੰਦਰ ਸਿੰਘ, ਅਧਿਆਪਕ ਦਲ ਪੰਜਾਬ ਕਪੂਰਥਲਾ ਦੇ ਪ੍ਰਧਾਨ ਸ: ਸੁਖਦਿਆਲ ਸਿੰਘ ਝੰਡ , ਸ਼੍ਰੀ ਸੁਖਚੈਨ ਸਿੰਘ ਬੱਧਣ, ਸ਼੍ਰੀ ਵੀਨੂੰ ਸੇਖੜੀ ਨੇ ਸੰਬੋਧਨ ਕਰਦਿਆ ਸ਼੍ਰੀ ਮੁਖਤਿਆਰ ਲਾਲ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਇਸ ਮੌਕੇ ਅਧਿਆਪਕ ਦਲ ਪੰਜਾਬ ਦੇ ਸੂਬਾਈ ਆਗੂ ਸ਼੍ਰੀ ਰਮੇਸ਼ ਕੁਮਾਰ ਭੇਟਾ ਵਿਸ਼ੇਸ ਤੌਰ ਤੇ ਹਾਜਰ ਹੋਏ।ਇਸ ਮੌਕੇ ਸ: ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ ਕਪੂਰਥਲਾ, ਸ: ਹਰਦੇਵ ਸਿੰਘ ਖਾਨੋਵਾਲ, ਸ: ਇੰਦਰਜੀਤ ਸਿੰਘ ਖਹਿਰਾ, ਸ: ਸੁਖਜਿੰਦਰ ਸਿੰਘ ਢੋਲਣ, ਸ਼੍ਰੀ ਸਤੀਸ਼ ਕੁਮਾਰ ਟਿੱਬਾ ਹੈੱਡਟੀਚਰ, ਸ: ਅਮਰੀਕ ਸਿੰਘ ਰੰਧਾਵਾ ਹੈੱਡਟੀਚਰ, ਸ਼੍ਰੀ ਬਨਵਾਰੀ ਲਾਲ, ਸ: ਜਗਜੀਤ ਸਿੰਘ ਮਿਰਜਾਪੁਰ, ਗੁਰਪ੍ਰੀਤ ਸਿੰਘ ਜੱਸਲ, ਜਸਪਾਲ ਚਾਵਲਾ, ਬਲਵਿੰਦਰ ਸਿੰਘ ਹਮੀਰਾ, ਬਿਕਰਮਜੀਤ ਸਿੰਘ ਸੀ.ਐਚ.ਟੀ, ਅਮਨਦੀਪ ਸਿੰਘ ਖਿੰਡਾ, ਬਲਜੀਤ ਸਿੰਘ ਟਿੱਬਾ, ਰਾਜੂ ਜੈਨਪੁਰੀ, ਦਲਜੀਤ ਸਿੰਘ ਜੰਮੂ, ਰਕੇਸ਼ ਕੁਮਾਰ ਹਾਜਰ ਹੋਏ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਪਨਿਆਂ ਦੀ ਦੁਨੀਆਂ
Next articleਨਿਰੋਗੀ ਜੀਵਨ ਤੇ ਲੰਬੀ ਉਮਰ (ਪਹਿਲਾ ਅੰਕ)