(ਸਮਾਜ ਵੀਕਲੀ) ਬੰਗਾ ਹਲਕੇ ਦੇ ਕਸਬਾ ਮੁਕੰਦਪੁਰ ਬਹੁਜਨ ਸਮਾਜ ਪਾਰਟੀ ਯੂਨਿਟ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਵ ਰਤਨ ਡਾ ਅੰਬੇਡਕਰ ਜੀ ਦੇ ਜਨਮਦਿਨ ਤੇ ਵਿਛੜੇ ਆਗੂ ਮਲਕੀਤ ਸਿੰਘ ਮੁਕੰਦਪੁਰ ਨੂੰ ਸਮਰਪਿਤ ਸਮਾਗਮ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਬਤੋਰ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮਦਿਨ ਤੇ ਮੁਬਾਰਕਾਂ ਦਿੰਦੇ ਹੋਏ ਵਿਸਥਾਰਪੂਰਵਕ ਪੰਜਾਬ ਸੰਭਾਲੋ ਮੁਹਿੰਮ ਦੀ ਮਹੱਤਤਾ ਤੇ ਵਿਚਾਰ ਪ੍ਰਗਟ ਕਰਦੇ ਹੋਏ ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ਨਾਲ ਚਟਾਨ ਦੀ ਤਰਾਂ ਖੜਨ ਤੇ ਡਾ ਅੰਬੇਡਕਰ ਜੀ ਤੇ ਸਾਹਿਬ ਕਾਂਸ਼ੀ ਰਾਮ ਜੀ ਵਲੋਂ ਦਿਤੇ ਬੰਗਾ ਤੋ ਹਾਥੀ ਨੂੰ ਵਿਧਾਨਸਭਾ ਵਿੱਚ ਜਿਤਾਕੇ ਭੇਜਣ ਦੀ ਅਪੀਲ ਕੀਤੀ ਵਿਸ਼ੇਸ਼ ਮਹਿਮਾਨ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਐਸ ਬੀ ਐਸ ਨਗਰ ਨੇ ਮੁਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਸਮਾਜ ਦੀ ਖਾਤਿਰ ਪਰਿਵਾਰ (ਪਤਨੀ 4ਬਚਿਆਂ) ਦੀ ਕੁਰਬਾਨੀ ਦੇ ਦਿਤੀ ਅਜ ਮਿਸ਼ਨ ਦੇ ਨਾਮ ਤੇ ਦੇਸ਼ ਵਿਚ ਰਾਜਨੀਤੀ ਕਰਨ ਵਾਲੇ ਸਰਕਾਰਾਂ ਤੋ ਛੋਟੇ ਛੋਟੇ ਅਹੁਦਿਆਂ ਲਈ ਜਮੀਰ ਵੇਚਣ ਵਾਲਿਆਂ ਤੋ ਸੁਚੇਤ ਹੋਕੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸੁਪਨਿਆਂ ਦਾ ਭਾਰਤ/ ਪੰਜਾਬ ਬਣਾਉਣ ਲਈ ਬਸਪਾ ਵਲੋਂ ਸ਼ੁਰੂ ਕੀਤੇ ਡਰਗ ਮਾਫੀਆ ਮੌਕਾਪ੍ਰਸਤ ਰਾਜਨੀਤਕ ਮਾਫੀਆ, ਨਸ਼ਿਆ ਭ੍ਰਿਸ਼ਟਾਚਾਰ ਤੋ ਨਿਜਾਤ ਪਾਉਣ ਮਾਵਾਂ ਦੇ ਪੁੱਤ ਬਚਾਉਣ ਲਈ ਪੰਜਾਬ ਸੰਭਾਲੋ ਅੰਦੋਲਨ ਨੂੰ ਸਹਿਯੋਗ ਦੇਣ ਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ ਦੇਰ ਰਾਤ ਬਿਨਾ ਉਚਿਤ ਸੁਰਖਿਆ ਦੇ ਵਾਵਜੂਦ ਖਰਾਬ ਮੌਸਮ ਵਿੱਚ ਬੈਠੀ ਸੰਗਤ ਦਾ ਦਿਲੋ ਧੰਨਵਾਦ ਕੀਤਾ । ਇਸ ਸਮੇਂ ਇਹ ਸਮਾਗਮ ਮਲਕੀਤ ਮੁਕੰਦਪੁਰ ਜੀ ਨੂੰ ਸਮਰਪਿਤ ਸੀ।ਇਸ ਮੌਕੇ ਤੇ ਜਸਵੰਤ ਸਿੰਘ ਕਟਾਰੀਆ ਪ੍ਰਧਾਨ ਬਸਪਾ ਮੁਕੰਦਪੁਰ,ਜੈ ਪਾਲ ਸੂੰਡਾ ਬਸਪਾ ਆਗੂ, ਮਲਕੀਤ ਸਿੰਘ ਮੁਲਾਜਮ ਆਗੂ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ। ਇਸ ਮੌਕੇ ਤੇ ਕਲਾ ਕੇਂਦਰ ਲਾਧੜਾ ਦੇ ਸੋਢੀ ਰਾਣਾ ਜੀ ਪ੍ਰਮੁੱਖ ਸਨ ਰਾਹੁਲ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj