*ਮੁਹਾਰਨੀ*

ਸੁਰਿੰਦਰਪਾਲ ਸਿੰਘ
(ਸਮਾਜ ਵੀਕਲੀ) 
ਆਓ ਬੱਚਿਓ ਤੁਹਾਨੂੰ ਮਾਂ ਬੋਲੀ ਦੀ ਮੁਹਾਰਨੀ ਸਿਖਾਵਾਂ
ਲਾਵਾਂ ਰਹਿਤ ਮੁਕਤੇ ਅੱਖਰ ਨਾਲ ਤੁਹਾਡੀ ਸਾਂਝ ਪਵਾਵਾਂ।
ਮੁਕਤੇ ਅੱਖਰ ਨਾਲ ਲਾ ਕੰਨਾ ਅੱਖਰ ਦੀ ਆਵਾਜ਼ ਲਮਕਾਵਾਂ
ਸਿਹਾਰੀ ਨਾਲ ਛੋਟੀ ਬਿਹਾਰੀ ਨਾਲ ਲੰਮੀ ਧੁਨੀ ਸੁਣਾਵਾਂ।।
ਲਾਵਾਂ ਤੇ ਦੁਲਾਵਾਂ ਵਿਚਲਾ ਧੁਨ ਦਾ ਅੰਤਰ ਸਮਝਾਵਾਂ
ਔਕੁੜ ਤੇ ਦੁਲੈਕੜ ਦਾ ਹੇਕ ਬਦਲ ਕੇ ਫਰਕ ਦਰਸਾਵਾਂ।
ਟਿੱਪੀ ਤੇ ਅੱਧਕ ਦੋਹਾਂ ਮਾਤਰਾਵਾਂ ਨਾਲ ਸ਼ਬਦਜੋੜ ਬਣਾਵਾਂ
ਬਿੰਦੀ ਪਾਉਂਦੀ ਕੰਨੇ ਮਾਤਰਾਂ ਤੇ ਕਿੱਵੇ ਜ਼ੋਰ ਪ੍ਰਤੱਖ ਦਿਖਾਵਾਂ।।
ਮਾਂ-ਬੋਲੀ ਵਿੱਚ ਮੁਹਾਰਨੀ ਦੀ ਦੇਣ ਕਵਿਤਾ ਗੁਣ ਗੁਣਾਵਾਂ
ਐਸ ਪੀ ਵਰਗੇ ਨਾਚੀਜ਼ ਤੋਂ ਮਾਂ-ਬੋਲੀ ਦਾ ਪ੍ਰਚਾਰ ਕਰਾਵਾਂ।
ਆਓ ਬੱਚਿਓ ਤੁਹਾਨੂੰ ਮਾਂ ਬੋਲੀ ਦੀ ਮੁਹਾਰਨੀ ਸਿਖਾਵਾਂ
ਮਾਤਰਾਵਾਂ ਨਾਲ ਸ਼ਬਦਾਂ ਬਣਾ ਮਾ ਬੋਲੀ ਦੀ ਖਿਦਮਤ ਲਾਵਾ।
ਸੁਰਿੰਦਰਪਾਲ ਸਿੰਘ
ਐਮ.ਐਸ.ਸੀ   (ਗਣਿਤ)
ਐਮ.ਏ           (ਅੰਗ੍ਰੇਜੀ )
ਐਮ.ਏ           (ਪੰਜਾਬੀ)
ਐਮ. ਏ          ( ਧਾਰਮਿਕ ਸਿੱਖਿਆ)
ਕਿੱਤਾ              ਅਧਿਆਪਨ। 
ਸ੍ਰੀ ਅੰਮ੍ਰਿਤਸਰ ਸਾਹਿਬ।
Previous articleਲੂਈ ਬਰੇਲ ਦਾ ਜਨਮ-ਦਿਨ ਭਲਕੇ ਮਨਾਇਆ ਜਾਵੇਗਾ
Next articleਡਿਜੀਟਲ ਕ੍ਰਾਂਤੀ ਅਤੇ ਵਿਕਾਸ